Women Safety in Punjab: ਗੌਰਤਲਬ ਹੈ ਕਿ ਇਹ ਰਿਪੋਰਟ ਮਹਿਜ਼ 2019 ਤੋਂ ਲੈ ਕੇ 2021 ਤੱਕ ਦੀ ਹੈ ਤੇ ਉਦੋਂ ਕੋਰੋਨਾ ਮਹਾਮਾਰੀ ਦਾ ਦੌਰ ਸੀ।
Trending Photos
Missing women and human trafficking cases in Punjab News: ਭਾਰਤ 'ਚ ਅਕਸਰ ਔਰਤਾਂ ਅਤੇ ਕੁੜੀਆਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਸ਼ਾਇਦ ਇਹ ਦਾਅਵੇ ਮਹਿਜ਼ ਭਾਸ਼ਣ ਵਿੱਚ ਹੀ ਰਹਿ ਜਾਂਦੇ ਹਨ। ਹਾਲ ਹੀ ਵਿੱਚ ਗ੍ਰਹਿ ਮੰਤਰੀ ਵੱਲੋਂ ਕੁੜੀਆਂ ਤੇ ਔਰਤਾਂ ਦੇ ਲਾਪਤਾ ਹੋਣ ਦੀ ਇੱਕ ਰਿਪੋਰਟ ਸੰਸਦ ਵਿੱਚ ਪੇਸ਼ ਕੀਤੀ ਗਈ ਜਿਸ ਵਿੱਚ ਕਈ ਵੱਡੇ ਖੁਲਾਸੇ ਹੋਏ। ਪੰਜਾਬ ਵਿੱਚ ਮਨੁੱਖੀ ਤਸਕਰੀ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ ਅਤੇ ਇਸ ਦੌਰਾਨ ਪੰਜਾਬ ਦੇ ਅੰਕੜੇ ਵੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਇਸ ਰਿਪੋਰਟ ਦੇ ਮੁਤਾਬਕ ਪੰਜਾਬ ਨਾਲੋਂ ਹਰਿਆਣਾ ਵਿੱਚ ਔਰਤਾਂ ਦੇ ਲਾਪਤਾ ਹੋਣ ਦੇ ਮਾਮਲੇ ਵੱਧ ਹਨ ਪਰ ਪੰਜਾਬ ਤੇ ਹਰਿਆਣਾ ਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਵਿੱਚ ਕੁੜੀਆਂ ਤੇ ਮਹਿਲਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਬਹੁਤ ਘੱਟ ਹਨ।
ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 2019 'ਚ 1456 ਕੁੜੀਆਂ (18 ਸਾਲ ਤੋਂ ਘੱਟ ਉਮਰ ਦੀ) ਤੇ 4073 ਮਹਿਲਾਵਾਂ (18 ਸਾਲ ਤੋਂ ਵੱਧ ਉਮਰ ਦੀ) ਲਾਪਤਾ ਸਨ। ਇਸੇ ਤਰ੍ਹਾਂ 2020 'ਚ ਅੰਕੜੇ ਲਗਭਗ ਬਰਾਬਰ ਰਹੇ ਅਤੇ 1421 ਕੁੜੀਆਂ ਤੇ 4655 ਮਹਿਲਾਵਾਂ ਲਾਪਤਾ ਹੋਈਆਂ। ਇਸੇ ਤਰ੍ਹਾਂ 2021 'ਚ 1893 ਕੁੜੀਆਂ ਤੇ 5410 ਮਹਿਲਾਵਾਂ ਦੇ ਗਾਇਬ ਹੋਣ ਦੇ ਮਾਮਲੇ ਸਾਹਮਣੇ ਆਏ।
ਦੂਜੇ ਪਾਸੇ ਹਰਿਆਣਾ 'ਚ 2019 ਵਿੱਚ 2260 ਕੁੜੀਆਂ ਤੇ 8043 ਮਹਿਲਾਵਾਂ, 2020 'ਚ 2033 ਕੁੜੀਆਂ ਤੇ 8083 ਮਹਿਲਾਵਾਂ ਅਤੇ 2021 'ਚ 2277 ਕੁੜੀਆਂ ਤੇ 10345 ਮਹਿਲਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਏ।
ਗੱਲ ਕਰੀਏ ਹਿਮਾਚਲ ਪ੍ਰਦੇਸ਼ ਦੀ ਤਾਂ 2019 ਵਿੱਚ 353 ਕੁੜੀਆਂ ਤੇ 1648 ਮਹਿਲਾਵਾਂ, 2020 ਵਿੱਚ 280 ਕੁੜੀਆਂ ਤੇ 1557 ਮਹਿਲਾਵਾਂ, ਤੇ 2021 ਵਿੱਚ 415 ਕੁੜੀਆਂ ਤੇ 1862 ਮਹਿਲਾਵਾਂ ਲਾਪਤਾ ਹੋਈਆਂ ਸਨ।
ਗੌਰਤਲਬ ਹੈ ਕਿ ਇਹ ਰਿਪੋਰਟ ਮਹਿਜ਼ 2019 ਤੋਂ ਲੈ ਕੇ 2021 ਤੱਕ ਦੀ ਹੈ ਤੇ ਉਦੋਂ ਕੋਰੋਨਾ ਮਹਾਮਾਰੀ ਦਾ ਦੌਰ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਜਦੋਂ 2021 ਤੋਂ ਲੈ ਕੇ 2022 'ਚ ਕਿੰਨੇ ਮਾਮਲੇ ਹੋਣਗੇ।
ਇਹ ਵੀ ਪੜ੍ਹੋ: Ludhiana News: ਲੁਧਿਆਣਾ ਦੇ ਇਆਲੀ ਚੌਂਕ ਨੇੜੇ ਸਕੂਟਰ ਸਵਾਰ ਇੱਕ ਬਜ਼ੁਰਗ ਦੀ ਹੋਈ ਮੌਤ
(For more news apart from Missing women and human trafficking cases in Punjab News, stay tuned to Zee PHH)