Ludhiana News: ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ ਵੀ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਅਕਸ਼ੈ ਛਾਬੜਾ ਉਤੇ ਜੇਲ੍ਹ ਵਿੱਚ ਬੈਠ ਕੇ ਹੈਰੋਇਨ ਦੀ ਤਸਕਰੀ ਦਾ ਰੈਕੇਟ ਚਲਾਉਣ ਦੇ ਦੋਸ਼ ਵਿੱਚ ਐਨਡੀਪੀਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਐਸਟੀਐਫ ਨੇ 7 ਦਸੰਬਰ ਨੂੰ ਹਰਮਨਦੀਪ ਸਿੰਘ ਨੂੰ ਸਾਢੇ ਚਾਰ ਕਿਲੋ ਹੈਰੋਇਨ ਅਤੇ 1,40,000 ਰੁਪਏ ਦੀ ਡਰੱਗ ਮਨੀ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਪੁੱਛਗਿੱਛ ਵਿੱਚ ਇਹ ਗੱਲ ਕਬੂਲੀ ਹੈ ਕਿ ਉਹ ਜੇਲ੍ਹ ਵਿੱਚ ਬੰਦ ਤਸਕਰ ਅਮਨਦੀਪ ਜੇਠੀ ਅਤੇ ਜਸਪਾਲ ਸਿੰਘ ਗੋਲਡੀ ਦੇ ਕਹਿਣ ਉਤੇ ਕੰਮ ਕਰ ਰਿਹਾ ਹੈ ਜੋ ਜੇਲ੍ਹ ਤੋਂ ਬੈਠ ਕੇ ਹੀ ਇਸ ਧੰਦੇ ਨੂੰ ਚਲਾ ਰਹੇ ਹਨ।


ਜੇਠੀ ਅਤੇ ਗੋਲਡੀ ਨੂੰ ਐਸਟੀਐਫ ਵੱਲੋਂ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕਬੂਲਿਆ ਕਿ ਜੇਲ੍ਹ ਤੋਂ ਚਲਾਏ ਜਾ ਰਹੇ ਇਸ ਡਰੱਗ ਰੈਕੇਟ ਦਾ ਸਰਗਨਾ ਅਕਸ਼ੈ ਛਾਬੜਾ ਹੈ। ਛਾਬੜਾ ਨੇ ਹੀ ਦੋਵਾਂ ਦੇ ਜ਼ਰੀਏ ਇਸ ਰੈਕੇਟ ਨੂੰ ਚਲਾਉਣ ਦੀ ਦੱਲ ਨੂੰ ਕਬੂਲ ਕੀਤਾ ਹੈ। ਤਿੰਨਾਂ ਦੇ ਕੋਲ ਇੱਕ-ਇੱਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ ਅਤੇ ਇਸ ਗੱਲ ਦਾ ਵੀ ਪਤਾ ਚੱਲਿਆ ਹੈ ਕਿ ਜੇਠੀ ਦੀ ਪਤਨੀ ਤਨੂਜਾ ਨੂੰ ਜਿਸ 700 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ, ਜ਼ਾਹਿਰ ਕਿ ਉਹ ਇਸ ਰੈਕੇਟ ਦਾ ਹਿੱਸਾ ਹੈ।


ਲੁਧਿਆਣਾ ਐਸਟੀਐਫ ਵੱਲੋਂ ਬੀਤੇ ਦਿਨ ਕੁਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ , ਜਿਨ੍ਹਾਂ ਦੇ ਤਾਰ ਜੇਲ੍ਹ ਵਿੱਚ ਬੰਦ ਮੁਲਜ਼ਮ ਦੀ ਪਤਨੀ ਨਾਲ ਜੁੜੇ ਸਨ ਜਿਸ ਤੋਂ ਐਸਟੀਐਫ ਨੂੰ 700 ਗ੍ਰਾਮ ਹੀਰੋਇਨ ਬਰਾਮਦ ਹੋਈ। ਇਸ ਤੋਂ ਬਾਅਦ ਪੁੱਛਗਿਛ ਵਿੱਚ ਜੇਲ੍ਹ ਵਿੱਚ ਬੰਦ ਅਕਸ਼ੈ ਛਾਬੜਾ ਦਾ ਨਾਮ ਸਾਹਮਣੇ ਆਇਆ। ਜਿਸ ਨੂੰ ਐਨਸੀਬੀ ਵੱਲੋਂ 20 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਮੁਲਜ਼ਮ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ।


ਇਹ ਵੀ ਪੜ੍ਹੋ : Punjab News: ਫਾਇਰਮੈਨ, ਡਰਾਈਵਰ ਤੇ ਆਪ੍ਰੇਰਟਰਾਂ ਦੀ ਆਸਾਮੀ ਦੇ ਉਮੀਦਵਾਰਾਂ ਨੂੰ ਹਾਈ ਕੋਰਟ ਦਾ ਝਟਕਾ


ਐਸਟੀਐਫ ਦੇ ਡੀਐਸਪੀ ਅਜੈ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਐਸਟੀਐਫ ਨੂੰ ਵੱਡੀ ਸਫਲਤਾ ਮਿਲੀ ਸੀ, ਜਿਸ ਵਿੱਚ ਇੱਕ ਮਹਿਲਾ ਸਮੇਤ ਕੁਝ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਬੈਠ ਕੇ ਫੋਨ ਰਾਹੀਂ ਨਸ਼ਾ ਤਸਕਰੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਜਿਨ੍ਹਾਂ ਤੋਂ ਬਾਅਦ ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਵਿੱਚ ਮੁਲਜ਼ਮ ਅਕਸ਼ੈ ਛਾਬੜਾ ਦਾ ਨਾਮ ਸਾਹਮਣੇ ਆਇਆ ਹੈ ਜਿਸ ਨੂੰ ਐਨਸੀਬੀ ਵੱਲੋਂ 20 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।


ਇਹ ਵੀ ਪੜ੍ਹੋ : Amritsar Sacrilege News: ਪੰਜਾਬ ਦੇ ਇੱਕ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਦੋਸ਼ੀ ਖਿਲਾਫ਼ ਪਰਚਾ ਦਰਜ