Mohali Murder News: ਬੀਤੀ ਦੇਰ ਸ਼ਾਮ ਮੋਹਾਲੀ ਪਿੰਡ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਮਹਿਜ ਹਜ਼ਾਰ ਰੁਪਏ ਲਈ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਨਿਲ ਕੁਮਾਰ ਠਾਕੁਰ ਨੇ ਰੋਹਿਤ ਨਾਮਕ ਵਿਅਕਤੀ ਨੂੰ 1000 ਰੁਪਏ ਉਧਾਰ ਦੇ ਦਿੱਤੇ ਸਨ ਤੇ ਜਦੋਂ ਅਨਿਲ ਠਾਕੁਰ ਵੱਲੋਂ ਰੋਹਿਤ ਤੋਂ ਆਪਣੇ ਦਿੱਤੇ ਗਏ ਪੈਸੇ ਵਾਪਸ ਮੰਗੇ ਤੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਆ ਗਿਆ ਹੈ ਤੇ ਉਸਨੂੰ ਪੈਸਿਆਂ ਦੀ ਜ਼ਰੂਰਤ ਹੈ।


COMMERCIAL BREAK
SCROLL TO CONTINUE READING

ਇਸ ਗੱਲ ਨੂੰ ਲੈ ਕੇ ਰੋਹਿਤ ਅਤੇ ਅਨਿਲ ਠਾਕੁਰ ਵਿੱਚ ਆਪਸੀ ਵਿਵਾਦ ਹੋ ਗਿਆ ਅਤੇ ਬਹਿਸਬਾਜ਼ੀ ਤੋਂ ਬਾਅਦ ਰੋਹਿਤ ਮੌਕੇ ਤੋਂ ਚਲਾ ਗਿਆ ਅਤੇ ਕੁਝ ਦੇਰ ਬਾਅਦ ਵਾਪਸ ਆਇਆ ਅਤੇ ਅਨਿਲ ਠਾਕੁਰ ਦੇ ਗਲੇ ਉਤੇ ਕਿਰਚ ਨਾਲ ਵਾਰ ਕਰ ਦਿੱਤਾ। ਇਸ ਕਾਰਨ ਅਨਿਲ ਠਾਕੁਰ ਦੀ ਮੌਤ ਹੋ ਗਈ।


ਪਿੰਡ ਮੁਹਾਲੀ ਦੇ ਵਸਨੀਕ ਧਰਮਿੰਦਰ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਛੋਟਾ ਭਰਾ ਅਨਿਲ (18) ਆਪਣੇ ਪਿਤਾ ਸੀਤਾ ਰਾਮ ਨਾਲ ਮਿਲ ਕੇ ਸਬਜ਼ੀ ਵੇਚਦਾ ਹੈ। ਉਸ ਦਾ ਦੋਸਤ ਰੋਹਿਤ ਪਿੰਡ ਮੁਹਾਲੀ ਵਿੱਚ ਕੰਮ ਕਰਦਾ ਸੀ। ਭਰਾ ਨੇ ਦੱਸਿਆ ਸੀ ਕਿ ਉਸ ਨੇ ਕੁਝ ਦਿਨ ਪਹਿਲਾਂ ਇੱਕ ਹਜ਼ਾਰ ਰੁਪਏ ਉਧਾਰ ਲਏ ਸਨ। 22 ਅਕਤੂਬਰ ਨੂੰ ਸ਼ਾਮ 4.30 ਵਜੇ ਭਰਾ ਅਤੇ ਮਾਂ ਕੁਸੁਮ ਕੁਮਾਰੀ ਗਲੀ ਵਿੱਚ ਬੈਠੇ ਸਨ। ਉਦੋਂ ਹੀ ਰੋਹਿਤ ਗਲੀ ਵਿੱਚੋਂ ਲੰਘਿਆ। ਉਸ ਨੂੰ ਦੇਖ ਕੇ ਭਰਾ ਅਨਿਲ ਨੇ ਕਿਹਾ ਕਿ ਕੱਲ੍ਹ ਦੁਸਹਿਰਾ ਹੈ... ਪੈਸੇ ਦੇ ਦਿਓ। ਇਸ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਉਹ ਪੈਸੇ ਲੈ ਕੇ ਆਵੇਗਾ।


ਕਰੀਬ 10-15 ਮਿੰਟਾਂ ਬਾਅਦ ਉਹ ਵਾਪਸ ਆਇਆ ਅਤੇ ਚੌਕ ਵਿੱਚ ਖੜ੍ਹਾ ਆਪਣੇ ਭਰਾ ਨੂੰ ਬੁਲਾਇਆ। ਜਦੋਂ ਅਨਿਲ ਰੋਹਿਤ ਕੋਲ ਪੈਸੇ ਲੈਣ ਗਿਆ ਤਾਂ ਉਸ ਨੇ ਚਾਕੂ ਨਾਲ ਉਸ ਦੇ ਭਰਾ ਦੀ ਗਰਦਨ 'ਤੇ ਵਾਰ ਕਰ ਦਿੱਤਾ। ਅਨਿਲ ਜ਼ਮੀਨ 'ਤੇ ਡਿੱਗ ਪਿਆ। ਇਸ ਤੋਂ ਬਾਅਦ ਰੋਹਿਤ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਭੱਜ ਗਿਆ। ਭਰਾ ਦੀ ਚੀਕ ਸੁਣ ਕੇ ਪਰਿਵਾਰਕ ਮੈਂਬਰ ਉੱਥੇ ਪਹੁੰਚ ਗਏ ਅਤੇ ਉਸ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਉਕਤ ਦੋਸ਼ੀਆਂ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ।


ਇਹ ਵੀ ਪੜ੍ਹੋ : Manpreet Badal News: ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਅੱਗੇ ਨਹੀਂ ਹੋਣਗੇ ਪੇਸ਼, ਜਾਣੋ ਕਾਰਨ


ਅਸ਼ੋਕ ਕੁਮਾਰ, ਜਾਂਚ ਅਧਿਕਾਰੀ ਨੇ ਦੱਸਿਆ ਕਿ ਰੋਹਿਤ ਨੇ ਹਮਲਾ ਕਰਕੇ ਅਨਿਲ ਦਾ ਕਤਲ ਕਰ ਦਿੱਤਾ। ਅਨਿਲ ਦੇ ਭਰਾ ਅਨੁਸਾਰ ਜਦੋਂ ਉਸ ਨੇ ਇੱਕ ਹਜ਼ਾਰ ਰੁਪਏ ਕਰਜ਼ਾ ਮੰਗਿਆ ਤਾਂ ਉਸ 'ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਆਕਾਸ਼ਦੀਪ ਔਲਖ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।


ਇਹ ਵੀ ਪੜ੍ਹੋ : Moga Firing News: ਅਣਪਛਾਤਿਆਂ ਨੇ ਤੜਕਸਾਰ ਪਿੰਡ ਦੇ ਕਬੱਡੀ ਖਿਡਾਰੀ 'ਤੇ ਚਲਾਈਆਂ ਗੋਲੀਆਂ