Dr. Navjot Kaur Sidhu News : ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ `ਚ ਅਫੀਮ ਦੀ ਖੇਤੀ ਦੀ ਮੁੜ ਚੁੱਕੀ ਮੰਗ
Dr. Navjot Kaur Sidhu demand of opium cultivation in Punjab News : ਡਾ. ਨਵਜੋਤ ਕੌਰ ਨੇ ਟਵਿੱਟਰ ਉਪਰ ਟਵੀਟ ਕਰਕੇ ਲਿਖਿਆ ਕਿ ਅਫੀਮ ਦੀ ਖੇਤੀ ਲਈ ਮਨਜ਼ੂਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫੀਮ ਦੀ ਖੇਤੀ ਨਾਲ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਿੱਚ ਮਦਦ ਕਰ ਸਕਦੇ ਹਾਂ ਤੇ ਵਿਦੇਸ਼ਾਂ ਵਿੱਚ ਬਰਾਮਦ ਨਾਲ ਸਰਕਾਰ ਨੂੰ ਮਾਲੀਆ ਮਿਲ ਸਕਦਾ ਹੈ।
Dr. Navjot Kaur Sidhu demand of opium cultivation in Punjab News : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਇੱਕ ਵਾਰ ਮੁੜ ਸੂਬੇ ਵਿੱਚ ਅਫੀਮ ਦੀ ਖੇਤੀ ਦੀ ਹਮਾਇਤ ਕੀਤੀ ਹੈ। ਪੇਸ਼ੇ ਤੋਂ ਡਾਕਟਰ ਨਵਜੋਤ ਕੌਰ ਨੇ ਇਹ ਮੰਗ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਅਫੀਮ ਦੀ ਖੇਤੀ ਲਈ ਕੇਂਦਰ ਨੂੰ ਕੀਤੀ ਅਪੀਲ ਤੋਂ ਬਾਅਦ ਰੱਖੀ ਹੈ।
ਇਹ ਦੂਜੀ ਵਾਰ ਹੈ ਜਦੋਂ ਡਾਕਟਰ ਨਵਜੋਤ ਕੌਰ ਅਫੀਮ ਦੀ ਖੇਤੀ ਦੀ ਹਮਾਇਤ ਵਿੱਚ ਅੱਗੇ ਆਏ ਹਨ। ਡਾ. ਨਵਜੋਤ ਕੌਰ ਨੇ ਟਵਿੱਟਰ ਉਪਰ ਟਵੀਟ ਕਰਕੇ ਲਿਖਿਆ ਕਿ ਅਫੀਮ ਦੀ ਖੇਤੀ ਲਈ ਮਨਜ਼ੂਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫੀਮ ਦੀ ਖੇਤੀ ਨਾਲ ਕਿਸਾਨਾਂ ਨੂੰ ਖੁਸ਼ਹਾਲ ਕਰਨ ਵਿੱਚ ਮਦਦ ਕਰ ਸਕਦੇ ਹਾਂ ਤੇ ਵਿਦੇਸ਼ਾਂ ਵਿੱਚ ਬਰਾਮਦ ਨਾਲ ਸਰਕਾਰ ਨੂੰ ਮਾਲੀਆ ਮਿਲ ਸਕਦਾ ਹੈ। ਨਾਲ ਹੀ ਪੰਜਾਬ ਨੂੰ ਡਾਕਟਰੀ ਤੌਰ 'ਤੇ ਪ੍ਰਵਾਨਿਤ ਸਿੰਥੈਟਿਕ ਦਵਾਈਆਂ ਤੋਂ ਛੁਟਕਾਰਾ ਮਿਲੇਗਾ।
ਕਾਬਿਲੇਗੌਰ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੇਂਦਰ ਨੂੰ ਪੱਤਰ ਲਿਖੇ ਜਾਣ ਤੋਂ ਬਾਅਦ ਡਾਕਟਰ ਨਵਜੋਤ ਕੌਰ ਨੇ ਇਹ ਮੰਗ ਉਠਾਈ। ਡਾ. ਨਵਜੋਤ ਕੌਰ ਨੇ ਇਹ ਮੰਗ ਪਹਿਲੀ ਵਾਰ ਨਹੀਂ ਉਠਾਈ। ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਅਫੀਮ ਦੀ ਖੇਤੀ ਦੀ ਹਮਾਇਤ ਕਰ ਚੁੱਕੀ ਹੈ ਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਡਾ. ਨਵਜੋਤ ਕੌਰ ਨੇ ਵੀ ਇਸ ਦੀ ਮੰਗ ਕੀਤੀ ਸੀ। ਅਫੀਮ ਦੀ ਖੇਤੀ ਦੀ ਮੰਗ ਸਭ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਚੁੱਕੀ ਸੀ।
ਇਹ ਵੀ ਪੜ੍ਹੋ : Petrol-Diesel Price Hike in Punjab News: ਮਹਿੰਗਾਈ ਦੀ ਵੱਡੀ ਮਾਰ; ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ
ਡਾ. ਗਾਂਧੀ ਦੀ ਹਮਾਇਤ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਸਨ। ਉਦੋਂ ਡਾ.ਨਵਜੋਤ ਕੌਰ ਨੇ ਪੰਜਾਬ ਵਿੱਚ ਅਫੀਮ ਦੀ ਖੇਤੀ ਕਰਨ ਤੇ ਨਸ਼ੇ ਦੇ ਆਦੀ ਲੋਕਾਂ ਨੂੰ ਅਫੀਮ ਦੇ ਬਦਲ ਵਜੋਂ ਦੇਣ ਦੀ ਗੱਲ ਕੀਤੀ ਸੀ। ਇੰਨਾ ਹੀ ਨਹੀਂ ਭਾਜਪਾ-ਅਕਾਲੀ ਸਰਕਾਰ ਦੌਰਾਨ ਸਿਹਤ ਮੰਤਰੀ ਰਹੇ ਸੁਰਜੀਤ ਕੁਮਾਰ ਜਿਆਣੀ ਨੇ ਵੀ ਇਹ ਮੰਗ ਚੁੱਕੀ ਸੀ। ਡਾਕਟਰ ਨਵਜੋਤ ਕੌਰ ਪੇਸ਼ੇ ਤੋਂ ਡਾਕਟਰ ਹਨ। ਉਹ ਭਲੀ-ਭਾਂਤ ਜਾਣਦੇ ਹਨ ਕਿ ਦੇਸ਼ ਦੇ ਨੌਜਵਾਨਾਂ ਨੇ ਹੈਰੋਇਨ ਦੇ ਨਸ਼ੇ ਵਿੱਚ ਆਪਣੀ ਜਵਾਨੀ ਬਰਬਾਦ ਕਰ ਲਈ ਹੈ।
ਇਹ ਵੀ ਪੜ੍ਹੋ : Charanjit Channi Look-out notice: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ