Petrol-Diesel Price Hike in Punjab : ਤੇਲ ਕੰਪਨੀਆਂ ਵੱਲੋਂ ਪੰਜਾਬ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਮੁੜ ਵਾਧਾ ਕਰਕੇ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਗਿਆ ਹੈ। ਨਵੀਂ ਰੇਟ ਲਿਸਟ ਅਨੁਸਾਰ ਪੰਜਾਬ, ਰਾਜਸਥਾਨ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਾਮਿਲਨਾਡੂ ਸਣੇ ਕਈ ਸੂਬਿਆਂ ਵਿੱਚ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਹੈ।
Trending Photos
Petrol-Diesel Price Hike in Punjab : ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਹੋਣ ਦੇ ਅਗਲੇ ਹੀ ਦਿਨ ਪੰਜਾਬ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਸ਼ਨਿੱਚਰਵਾਰ ਨੂੰ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੀ ਗਈ ਨਵੀਂ ਰੇਟ ਲਿਸਟ ਵਿੱਚ ਪੈਟਰੋਲ-ਡੀਜ਼ਲ ਦੇ ਭਾਅ ਵਿੱਚ ਇਜ਼ਾਫਾ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਵਧੇ ਰੇਟਾਂ ਦਾ ਪੰਜਾਬ ਦੇ ਬਜਟ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ ਪਰ ਪੰਜਾਬ ਸਰਕਾਰ ਵੱਲੋਂ ਵੀ ਪੈਟਰੋਲ-ਡੀਜ਼ਲ ਦੇ ਵਧ ਰਹੇ ਰੇਟਾਂ ਨੂੰ ਲੈ ਕੇ ਕੋਈ ਰਾਹਤ ਨਹੀਂ ਦਿੱਤੀ ਗਈ ਹੈ।
ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਤੇਲ ਕੰਪਨੀਆਂ ਵੱਲੋਂ ਸ਼ਨਿੱਚਵਾਰ ਨੂੰ ਜਾਰੀ ਕੀਤੀ ਗਈ ਨਵੀਂ ਰੇਟ ਲਿਸਟ ਅਨੁਸਾਰ ਪੰਜਾਬ, ਰਾਜਸਥਾਨ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਤਾਮਿਲਨਾਡੂ ਸਣੇ ਕਈ ਸੂਬਿਆਂ ਵਿੱਚ ਪੈਟਰੋਲ ਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਜੇ ਪੰਜਾਬ ਦੀ ਗੱਲ ਕਰੀਏ ਤਾਂ ਪੈਟਰੋਲ 47 ਪੈਸੇ ਦੇ ਇਜ਼ਾਫੇ ਨਾਲ 97.81 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 45 ਪੈਸੇ ਦੇ ਵਾਧੇ ਨਾਲ 88.15 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।
ਦੇਸ਼ ਦੇ ਚਾਰੇ ਮਹਾਨਗਰਾਂ 'ਚ ਤੇਲ ਦੀਆਂ ਕੀਮਤਾਂ ਸਥਿਰ ਹਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕ੍ਰਮਵਾਰ 63 ਪੈਸੇ ਤੇ 57 ਪੈਸੇ ਦੀ ਕਟੌਤੀ ਕੀਤੀ ਗਈ ਹੈ, ਜਿਸ ਮਗਰੋਂ ਦੋਵਾਂ ਦੀਆਂ ਕੀਮਤਾਂ 95.07 ਰੁਪਏ ਤੇ 84.38 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਤੇਲੰਗਾਨਾ, ਕਰਨਾਟਕ, ਹਰਿਆਣਾ ਤੇ ਝਾਰਖੰਡ ਸਮੇਤ ਕਈ ਸੂਬਿਆਂ 'ਚ ਪੈਟਰੋਲ ਤੇ ਡੀਜ਼ਲ ਸਸਤਾ ਹੋਇਆ ਹੈ। ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਹੋਰ ਮਹਿੰਗਾਈ ਵਧਣ ਦੇ ਆਸਾਰ ਹਨ।
ਇਸ ਕਾਰਨ ਆਮ ਲੋਕਾਂ ਲਈ ਦੋ ਵਕਤ ਦੀ ਰੋਟੀ ਕਮਾਉਣੀ ਵੀ ਔਖੀ ਹੋ ਰਹੀ ਹੈ। ਗ਼ੌਰਤਲਬ ਹੈ ਕਿ ਕੌਮਾਂਤਰੀ ਬਾਜ਼ਾਰ 'ਚ ਸ਼ਨਿੱਚਰਵਾਰ ਨੂੰ ਕੱਚੇ ਤੇਲ ਦੇ ਰੇਟ 'ਚ ਮਾਮੂਲੀ ਵਾਧਾ ਹੋਇਆ। WTI ਕਰੂਡ ਅੱਜ 0.96 ਡਾਲਰ (1.27 ਫ਼ੀਸਦੀ) ਵਧ ਕੇ 76.68 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਦਾ ਭਾਅ 1.19 ਡਾਲਰ (1.46 ਫੀਸਦੀ) ਵਧ ਕੇ 82.78 ਡਾਲਰ ਪ੍ਰਤੀ ਬੈਰਲ 'ਤੇ ਪੁੱਜ ਗਿਆ ਹੈ।
ਇਹ ਵੀ ਪੜ੍ਹੋ : ਖੁਸ਼ਖਬਰੀ! ਚੀਜ਼ਾਂ ਖਰੀਦਣ ਤੋਂ ਪਹਿਲਾਂ ਪੜ੍ਹੋ ਸਰਕਾਰ ਦੀ ਨਵੀਂ ਪਾਲਿਸੀ, ਬਣੋ ਮਾਲਾਮਾਲ
ਪ੍ਰਮੁੱਖ ਸ਼ਹਿਰਾਂ 'ਚ ਪੈਟਰੋਲ ਤੇ ਡੀਜ਼ਲ ਦੇ ਰੇਟ
ਪੰਜਾਬ 'ਚ ਪੈਟਰੋਲ 97.81 ਰੁਪਏ ਤੇ ਡੀਜ਼ਲ 88.15 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ 'ਚ ਪੈਟਰੋਲ 96.20 ਰੁਪਏ ਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਦਿੱਲੀ 'ਚ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
ਮੁੰਬਈ 'ਚ ਪੈਟਰੋਲ 106.31 ਰੁਪਏ ਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਕੋਲਕਾਤਾ 'ਚ ਪੈਟਰੋਲ 106.03 ਰੁਪਏ ਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਇਹ ਵੀ ਪੜ੍ਹੋ : ਸ਼ਰਮਨਾਕ ਵੀਡੀਓ! ਜਪਾਨ ਤੋਂ ਭਾਰਤ ਘੁੰਮਣ ਆਈ ਮਹਿਲਾ ਨਾਲ ਦਿੱਲੀ ਦੇ ਸਿਰਫਿਰੇ ਮੁੰਡਿਆਂ ਨੇ ਕੀਤਾ ਇਹ ਵਤੀਰਾ