BOB Recruitment 2024: ਬੈਂਕ ਵਿੱਚ ਨੌਕਰੀ ਪਾਉਣ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਲਈ ਸ਼ਾਨਦਾਰ ਮੌਕਾ ਹੈ। ਬੈਂਕ ਆਫ ਬੜੌਦਾ BOB)ਨੇ ਕਈ ਅਸਾਮੀਆਂ ਲਈ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਲਈ ਇਛੁੱਕ ਉਮੀਦਵਾਰ ਅਧਿਕਾਰਕ ਸਾਈਟ ਉਤੇ ਜਾ ਕੇ ਅਪਲਾਈ ਕਰ ਸਕਦੇ ਹਨ।


COMMERCIAL BREAK
SCROLL TO CONTINUE READING

ਇਸ ਮੁਹਿੰਮ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ ਇਸ ਭਰਤੀ ਲਈ 19 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ। ਇਛੁੱਕ ਅਤੇ ਯੋਗ ਉਮੀਦਵਾਰ ਇਸ ਮੁਹਿੰਮ ਲਈ ਇਥੇ ਦਿੱਤੇ ਗਏ ਸਟੈਪ ਜ਼ਰੀਏ ਅਪਲਾਈ ਕਰ ਸਕਦੇ ਹਨ।


ਕਿਹੜੀਆਂ ਅਸਾਮੀਆਂ ਨਿਕਲੀਆਂ


ਇਸ ਭਰਤੀ ਵਿੱਚ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆ ਮੰਗੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੈਨੇਜਰ, ਹੈਡ, ਤੇ ਹੋਰ ਉੱਚ ਅਹੁਦੇ ਸ਼ਾਮਲ ਹਨ। ਅਪਲਾਈ ਕਰਨ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ/ਬੀਈ/ਬੈਟੈਕ/ਐਮਬੀਏ/ ਪੀਜੀਡੀਐਮ/ਸੀਏ ਹੈ। ਇਸ ਇਲਾਵਾ ਅਸਾਮੀ ਮੁਤਾਬਕ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਉਮਰ ਹੱਦ ਵੀ ਮਿੱਥੀ ਗਈ ਹੈ।


ਉਮਰ ਹੱਦ


ਇਨ੍ਹਾਂ ਨੌਕਰੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਅਸਾਮੀ ਮੁਤਾਬਕ ਘੱਟ ਤੋਂ ਘੱਟ 22/25/26/30/33 ਸਾਲ ਹੋਣੀ ਚਾਹੀਦੀ। ਜਦਕਿ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 28/34/35/36/40/45/50 ਸਾਲ ਅਨੁਸਾਰ ਤੈਅ ਕੀਤੀ ਗਈ ਹੈ।


ਅਪਲਾਈ ਕਰਨ ਲਈ ਫੀਸ


ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਜਨਰਲ, ਓਬੀਸੀ, ਈਡਬਲਯੂਐਸ ਵਰਗ ਦੇ ਉਮੀਦਵਾਰਾਂ ਨੂੰ ਅਪਲਾਈ ਫੀਸ ਦੇ ਰੂਪ ਵਿੱਚ 600 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਜਦੋਂ ਕਿ SC, ST, PWD ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਵਧੇਰੇ ਵੇਰਵਿਆਂ ਲਈ, ਉਮੀਦਵਾਰ ਅਧਿਕਾਰਤ ਸਾਈਟ ਦੀ ਮਦਦ ਲੈ ਸਕਦੇ ਹਨ।
 


ਅਪਲਾਈ ਕਰਨ ਦੀ ਪੂਰੀ ਪ੍ਰਕਿਰਿਆ


ਸਟੈਪ 1: ਅਪਲਾਈ ਕਰਨ ਲਈ, ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਵੈੱਬਸਾਈਟ bankofbaroda.in 'ਤੇ ਜਾਣਾ ਪਵੇਗਾ।
ਸਟੈਪ 2: ਇਸ ਤੋਂ ਬਾਅਦ ਵੈੱਬਸਾਈਟ ਦੇ ਹੋਮਪੇਜ 'ਤੇ ਕੈਰੀਅਰ ਸੈਕਸ਼ਨ 'ਤੇ ਜਾਓ ਅਤੇ ਮੌਜੂਦਾ ਭਰਤੀ ਦੇ ਲਿੰਕ 'ਤੇ ਕਲਿੱਕ ਕਰੋ।
ਸਟੈਪ 3: ਹੁਣ ਤੁਸੀਂ ਭਰਤੀ ਸੰਬੰਧੀ ਬਾਕਸ ਵਿੱਚ ਐਪਲੀਕੇਸ਼ਨ ਲਿੰਕ ਦੇਖੋਗੇ, ਇਸ 'ਤੇ ਕਲਿੱਕ ਕਰੋ।
ਸਟੈਪ 4: ਫਿਰ ਉਮੀਦਵਾਰ ਨੂੰ ਉਸ ਅਹੁਦੇ ਦੀ ਚੋਣ ਕਰਨੀ ਪਵੇਗੀ ਜਿਸ ਲਈ ਉਹ ਅਪਲਾਈ ਕਰਨਾ ਚਾਹੁੰਦਾ ਹੈ ਅਤੇ ਲੋੜੀਂਦੀ ਜਾਣਕਾਰੀ ਦਾਖਲ ਕਰਕੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ।
ਸਟੈਪ 5: ਇਸ ਤੋਂ ਬਾਅਦ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ।
ਸਟੈਪ 6: ਫਿਰ ਉਮੀਦਵਾਰ ਨੂੰ ਬਿਨੈ-ਪੱਤਰ ਫਾਰਮ ਜਮ੍ਹਾ ਕਰਨਾ ਹੋਵੇਗਾ।
ਸਟੈਪ 7: ਹੁਣ ਉਮੀਦਵਾਰਾਂ ਨੂੰ ਅਰਜ਼ੀ ਫਾਰਮ ਡਾਊਨਲੋਡ ਕਰਨਾ ਚਾਹੀਦਾ ਹੈ।
ਸਟੈਪ 8: ਅੰਤ ਵਿੱਚ ਉਮੀਦਵਾਰ ਨੂੰ ਅਰਜ਼ੀ ਦਾ ਪ੍ਰਿੰਟ ਆਊਟ ਲੈਣਾ ਪਵੇਗਾ।