Banur News/ਕੁਲਦੀਪ ਸਿੰਘ: ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦਾ ਮਿਆਰ ਉੱਪਰ ਚੁੱਕਣ ਅਤੇ ਸਿੱਖਿਆ ਵਿੱਚ ਸੁਧਾਰ ਕਰਨ ਦੇ ਦਾਅਵੇ ਕਰ ਰਹੀ ਹੈ ਲੇਕਿਨ ਜੇਕਰ ਗਰਾਊਂਡ ਲੈਵਲ 'ਤੇ ਦੇਖਿਆ ਜਾਵੇ ਤਾਂ ਸਕੂਲ ਪ੍ਰਬੰਧਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੇਰਾਬਸੀ ਦੇ ਮੀਰਪੁਰ ਇਲਾਕੇ ਵਿੱਚ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਦੇ ਗੇਟ ਦੇ ਸਾਹਮਣੇ ਗੰਦਗੀ ਦਾ ਢੇਰ ਲੱਗਿਆ ਹੋਇਆ ਹੈ। 


COMMERCIAL BREAK
SCROLL TO CONTINUE READING

ਜਿੱਥੇ ਅਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਜੋ ਸਕੂਲੀ ਬੱਚਿਆਂ ਲਈ ਖਤਰਨਾਕ ਸਾਬਿਤ ਹੋ ਸਕਦੇ ਹਨ ਉਥੇ ਹੀ ਗੰਦਗੀ ਦੇ ਢੇਰ ਤੋਂ ਸਮੈਲ ਵਾਤਾਵਰਨ ਨੂੰ ਦੂਸ਼ਿਤ ਕਰ ਰਹੀ ਹੈ। ਸਕੂਲ ਦੀ ਹੈਰੀ ਟੀਚਰ ਦਾ ਕਹਿਣਾ ਹੈ ਕਿ ਗੰਦਗੀ ਦੇ ਢੇਰ ਨੂੰ ਚੁਕਵਾਉਣ ਵਾਸਤੇ ਉਹ ਕਈ ਵਾਰ ਐਮਸੀ ਆਫਿਸ ਅਤੇ ਐਸਐਮਓ ਨੂੰ ਦਰਖਾਸਤ ਦੇ ਚੁੱਕੇ ਹਨ।


ਇਹ ਵੀ ਪੜ੍ਹੋ: School Van Accident: ਜਗਰਾਉਂ 'ਚ ਵਾਪਰਿਆ ਦਰਦਨਾਕ ਹਾਦਸਾ! ਸਕੂਲ ਵੈਨ ਦਰੱਖਤ ਨਾਲ ਟਕਰਾਈ, ਇੱਕ ਬੱ+ਚੇ ਦੀ ਮੌ+ਤ


ਸਕੂਲ ਦੀ ਹੈਡ ਟੀਚਰ ਨੇ ਕਿਹਾ ਕਿ ਜੇਕਰ ਗੰਦਗੀ ਦੇ ਢੇਰ ਨੂੰ ਹਟਾ ਦਿੱਤਾ ਜਾਵੇ ਤਾਂ ਉਹ ਇੱਥੇ ਆਪਣੇ ਪੱਧਰ ਤੇ ਸਾਫ ਸੁਥਰਾ ਗਾਰਡਨ ਬਣਾ ਲੈਣਗੇ। ਸਕੂਲ ਦੀ ਹੈਡ ਟੀਚਰ ਨੇ ਦੱਸਿਆ ਕਿ ਗੰਦਗੀ ਦੇ ਢੇਰ ਤੇ ਘੁੰਮ ਰਹੇ ਅਵਾਰਾ ਪਸ਼ੂ ਬੱਚਿਆਂ ਲਈ ਦਿੱਕਤ ਪੈਦਾ ਕਰ ਰਹੇ ਹਨ।


ਇਹ ਵੀ ਪੜ੍ਹੋ: Paris Olympic Hockey: ਤਗਮਾ ਪੱਕਾ ਕਰਨ ਲਈ ਮੈਦਾਨ 'ਚ  ਭਾਰਤ! ਅੱਜ ਜਰਮਨੀ ਨਾਲ ਹੋਵੇਗਾ ਮੁਕਾਬਲਾ, ਕਦੋਂ ਸ਼ੁਰੂ ਹੋਵੇਗਾ ਮੈਚ?