Ludhiana News: ਚੰਡੀਗੜ੍ਹ ਯੂਨੀਵਰਸਿਟੀ ਨੇ QS ਵਿਸ਼ਵ ਯੂਨੀਵਰਸਿਟੀ 2024 `ਚ ਸਿਖਰ, ਪਲੇਸਮੈਂਟ ਵਿੱਚ ਅਸੀਂ ਮੋਹਰੀ- ਡਾ.ਆਰ.ਐਸ.ਬਾਵਾ
Ludhiana News: ਚੰਡੀਗੜ੍ਹ ਯੂਨੀਵਰਸਿਟੀ ਨੇ QS ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਪਿਛਲੇ 185ਵੇਂ ਰੈਂਕ ਤੋਂ 149ਵੇਂ ਰੈਂਕ ਦਾ ਮਹੱਤਵਪੂਰਨ ਸੁਧਾਰ ਪ੍ਰਾਪਤ ਕੀਤਾ ਹੈ।
Ludhiana News: “ਚੰਡੀਗੜ੍ਹ ਯੂਨੀਵਰਸਿਟੀ (CU)ਹਰ ਗੁਜ਼ਰਦੇ ਦਿਨ ਦੇ ਨਾਲ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਹਾਸਲ ਕਰ ਰਹੀ ਹੈ। “ਹਾਲੀਆ QS ਵਿਸ਼ਵ ਯੂਨੀਵਰਸਿਟੀ ਵਿਸ਼ਾ ਦਰਜਾਬੰਦੀ 2024 ਵਿੱਚ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਭਰ ਵਿੱਚ ਉੱਚ ਸਿੱਖਿਆ ਦੇ ਉੱਚੇਰੇ ਅਦਾਰਿਆਂ ਵਿੱਚ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ।” ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਡਾ.ਆਰ.ਐਸ.ਬਾਵਾ ਨੇ ਲੁਧਿਆਣਾ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਹੀ।
ਡਾ.ਆਰ.ਐਸ.ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਸਾਲ ਦੇ ਪੰਜ ਵਿਸ਼ਿਆਂ ਦੇ ਮੁਕਾਬਲੇ ਇਸ ਸਾਲ ਭਾਰਤ ਦੀਆਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ QS ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ ਵਿੱਚ ਦੇਸ਼ ਦੀ ਉੱਚ ਸਿੱਖਿਆ ਵਿੱਚ ਅਗਵਾਈ ਕੀਤੀ ਹੈ। ਭਾਰਤ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਹੋਟਲ ਅਤੇ ਲੇਅਰ ਮੈਨੇਜਮੈਂਟ ਵਿੱਚ 1ਵੇਂ, ਕੰਪਿਊਟਰ ਸਾਇੰਸ ਅਤੇ ਸੂਚਨਾ ਪ੍ਰਣਾਲੀਆਂ ਵਿੱਚ 10ਵੇਂ, ਇੰਜਨੀਅਰਿੰਗ ਅਤੇ ਤਕਨਾਲੋਜੀ ਵਿੱਚ 11ਵੇਂ, ਮਕੈਨੀਕਲ ਇੰਜਨੀਅਰਿੰਗ ਵਿੱਚ 14ਵੇਂ ਅਤੇ ਵਪਾਰ ਅਤੇ ਪ੍ਰਬੰਧਨ ਅਧਿਐਨ ਵਿੱਚ 18ਵੇਂ ਸਥਾਨ ਉੱਤੇ ਹੈ। ਯੂਨੀਵਰਸਿਟੀ ਨੇ ਇਸ ਸਾਲ ਤਿੰਨ ਨਵੇਂ ਵਿਸ਼ਿਆਂ- ਪੈਟਰੋਲੀਅਮ ਇੰਜਨੀਅਰਿੰਗ ਵਿੱਚ ਤੀਜਾ, ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜਨੀਅਰਿੰਗ ਵਿੱਚ 5ਵਾਂ ਅਤੇ ਸਮਾਜਿਕ ਵਿਗਿਆਨ ਅਤੇ ਪ੍ਰਬੰਧਨ ਵਿੱਚ 9ਵਾਂ ਰੈਂਕ ਹਾਸਲ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ QS ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਪਿਛਲੇ 185ਵੇਂ ਰੈਂਕ ਤੋਂ 149ਵੇਂ ਰੈਂਕ ਦਾ ਮਹੱਤਵਪੂਰਨ ਸੁਧਾਰ ਪ੍ਰਾਪਤ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਵੀ NIRF ਰੈਂਕਿੰਗਜ਼ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚੋਂ 27ਵਾਂ ਰੈਂਕ ਹਾਸਲ ਕੀਤਾ।
ਇਹ ਵੀ ਪੜ੍ਹੋ: Jagmohan Kang Join Congress: ਖਰੜ ਤੋਂ ਸਾਬਕਾ ਵਿਧਾਇਕ ਜਗਮੋਹਨ ਕੰਗ ਦੀ ਕਾਂਗਰਸ ਵਿੱਚ ਵਾਪਸੀ
ਡਾ.ਆਰ.ਐਸ.ਬਾਵਾ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਸਾਲ 170 ਕਰੋੜ ਰੁਪਏ ਦੀ ਕੁੱਲ ਸਕਾਲਰਸ਼ਿਪ ਦਿੱਤੀ ਜਾਣੀ ਹੈ। ਵਿਦਿਆਰਥੀ 100% ਤੱਕ ਸਕਾਲਰਸ਼ਿਪ ਲੈ ਸਕਦੇ ਹਨ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਵਿੱਚੋਂ 13,000 ਤੋਂ ਵੱਧ ਵਿਦਿਆਰਥੀਆਂ ਸਫਲਤਾ ਪੂਰਵ ਸਕਾਲਰਸ਼ਿਪ ਲੈਣ ਦਾ ਰਿਕਾਰਡ ਬਣਾਇਆ ਹੈ।
ਇਹ ਵੀ ਪੜ੍ਹੋ: Chandigarh Lok Sabha Election Update: ਚੰਡੀਗੜ੍ਹ 'ਚ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਅੱਜ ਦਾਖਲ ਕਰਨਗੇ ਨਾਮਜ਼ਦਗੀ