Faridkot News/ਦੇਵਾ ਨੰਦ ਸ਼ਰਮਾਬਾਬਾ ਫ਼ਰੀਦ ਜੀ ਦੇ ਨਾਂ 'ਤੇ ਸਥਾਪਿਤ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਚਲਾ ਰਹੀ ਮੈਨੇਜਮੈਂਟ ਕਮੇਟੀ ਦਾ ਵਿਵਾਦ ਸਿਖਰ ’ਤੇ ਪਹੁੰਚ ਗਿਆ ਹੈ। ਇਸ ਵਿਚਾਲੇ ਖ਼ਬਰ ਸਾਹਮਣੇ ਆਈ ਹੈ ਕਿ ਮੈਨੇਜਮੈਂਟ ਕਮੇਟੀ ਨੇ ਬਾਬਾ ਫ਼ਰੀਦ ਸਕੂਲ ਦੀ ਪ੍ਰਿੰਸੀਪਲ ਨੂੰ ਉਸ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਿੰਸੀਪਲ ਕੁਲਦੀਪ ਕੌਰ ਅੱਜ ਪੁਲਿਸ ਦੀ ਸਹਾਇਤਾ ਨਾਲ ਆਪਣੇ ਦਫ਼ਤਰ ਗਈ ਪਰ ਉਸ ਨੂੰ ਗੇਟ ਤੋਂ ਅੰਦਰ ਨਹੀਂ ਜਾਣ ਦਿੱਤਾ ਗਿਆ। 


COMMERCIAL BREAK
SCROLL TO CONTINUE READING

 ਪ੍ਰਿੰਸੀਪਲ ਦਾ ਇਲਜ਼ਾਮ 
ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਪ੍ਰਿੰਸੀਪਲ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਦਫ਼ਤਰ ਜਿੰਦਰੇ ਤੋੜ ਕੇ ਉੱਥੋਂ ਰਿਕਾਰਡ ਖੁਰਦ-ਬੁਰਦ ਕੀਤਾ ਗਿਆ ਹੈ। ਪ੍ਰਿੰਸੀਪਲ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੇਜਮੈਂਟ ਕਮੇਟੀ ਨਿਯਮਾਂ ਮੁਤਾਬਕ ਨਹੀਂ ਚੁਣੀ ਗਈ। ਉਸ ਨੂੰ ਕਿਸੇ ਵੀ ਸਕੂਲ ਜਾਂ ਕਾਲਜ ਦੇ ਅਧਿਕਾਰੀ ਨੂੰ ਮੁਅਤਲ ਕਰਨ ਦੇ ਅਧਿਕਾਰ ਨਹੀਂ ਹਨ। ਕਮੇਟੀ ਦੇ ਕੁਝ ਮੈਂਬਰਾਂ ਨੇ ਵੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਿੰਦਰੇ ਤੋੜਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਮੰਗੀ ਹੈ।


ਇਹ ਵੀ ਪੜ੍ਹੋ: Amritsar Fire: ਅੰਮ੍ਰਿਤਸਰ ਦੇ ਇੱਕ ਘਰ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਈਆ ਸੁਆਹ

ਫਾਊਂਂਡਰ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ
ਦੱਸਣਯੋਗ ਹੈ ਕਿ ਬਾਬਾ ਫ਼ਰੀਦ ਸੁਸਾਇਟੀ ਦੇ ਫਾਊਂਂਡਰ ਇੰਦਰਜੀਤ ਸਿੰਘ ਖਾਲਸਾ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ, ਉਸ ਮਗਰੋਂ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਆਪਸੀ ਟਕਰਾ ਵਧ ਗਿਆ ਹੈ। ਬਾਬਾ ਫ਼ਰੀਦ ਸੁਸਾਇਟੀ ਹਜ਼ਾਰਾਂ ਕਰੋੜ ਦੀ ਜਾਇਦਾਦ ਦੀ ਮਾਲਕ ਹੈ।


ਸਕੂਲ ਵਿੱਚ ਆਉਣ ਦਾ ਕੋਈ ਅਧਿਕਾਰ ਨਹੀਂ-ਡਾ. ਗੁਰਿੰਦਰ ਮੋਹਨ ਸਿੰਘ
ਬਾਬਾ ਫ਼ਰੀਦ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਡਾ. ਗੁਰਿੰਦਰ ਮੋਹਨ ਸਿੰਘ ਨੇ ਕਿਹਾ ਕਿ ਪ੍ਰਿੰਸੀਪਲ ਕੁਲਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਸਕੂਲ ਵਿੱਚ ਆਉਣ ਦਾ ਕੋਈ ਅਧਿਕਾਰ ਨਹੀਂ। 


ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦਫ਼ਤਰ ਦੇ ਜਿੰਦਰੇ ਰਿਕਾਰਡ ਖੁਰਦ-ਬੁਰਦ ਕਰਨ ਲਈ ਨਹੀਂ ਤੋੜੇ ਗਏ ਬਲਕਿ ਦਫ਼ਤਰ ਦੀ ਇੱਕ ਬਾਰੀ ਖੁੱਲ੍ਹੀ ਹੋਈ ਸੀ ਅਤੇ ਕੁਝ ਮੁਰੰਮਤ ਦਾ ਕੰਮ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਕੁਲਦੀਪ ਕੌਰ ਨੇ ਦਫ਼ਤਰ ਦੀਆਂ ਚਾਬੀਆਂ ਨਹੀਂ ਦਿੱਤੀਆਂ ਜਿਸ ਕਰ ਕੇ ਉਨ੍ਹਾਂ ਨੂੰ ਜਿੰਦਰਾ ਤੋੜਨਾ ਪਿਆ।