Punjab News: ਪੰਜਾਬ ਦੇ ਇਸ ਸਰਕਾਰੀ ਸਕੂਲ ਵਿੱਚ ਦਾਖਲੇ ਲੈਣ ਲਈ ਬੱਚੇ ਚੱਲ ਰਹੇ ਹਨ ਵੇਟਿੰਗ `ਚ, ਜਾਣੋ ਕੀ ਹੈ ਖਾਸੀਅਤ
Punjab News: ਰਜਿੰਦਰ ਸਿੰਘ ਦੇ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਉਡੀਕ ਕਰਨੀ ਪੈਂਦੀ ਹੈ। ਪੰਜਾਬ `ਚ ਸਭ ਤੋਂ ਵੱਧ ਐਡਮਿਸ਼ਨਾ ਕਰਨ ਵਾਲਾ ਪਹਿਲਾ ਸਕੂਲ ਹੈ।
Punjab News/(ਰਿਪੋਰਟ ਕੁਲਬੀਰ ਬੀਰਾ): ਪੰਜਾਬ ਦੇ ਜ਼ਿਲ੍ਹੇ ਬਠਿੰਡਾ ਤੋਂ ਬੇਹੱਦ ਹੀ ਸ਼ਲਾਘਾਯੋਗ ਖ਼ਬਰ ਸਾਹਮਣੇ ਹੈ। ਦੱਸ ਦਈਏ ਕਿ ਬਠਿੰਡਾ ਦਾ ਇੱਕ ਅੰਗਰੇਜ਼ੀ ਮੀਡੀਅਮ ਸਰਕਾਰੀ ਸਕੂਲ ਪੰਜਾਬ ਦਾ ਸਭ ਤੋਂ ਵੱਧ ਦਾਖਲੇ ਕਰਨ ਵਾਲਾ ਪਹਿਲਾ ਸਕੂਲ ਬਣ ਗਿਆ ਹੈ। ਇਸ ਦਾ ਸਿਹਰਾ ਅਧਿਆਪਕ ਰਜਿੰਦਰ ਸਿੰਘ ਨੂੰ ਜਾਂਦਾ ਹੈ। ਅਧਿਆਪਕ ਰਜਿੰਦਰ ਸਿੰਘ ਨੂੰ ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਨੈਸ਼ਨਲ ਬੁੱਕ ਟਰਸਟ ਭਾਰਤ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਅਧਿਆਪਕ ਦਿਵਸ ਮੌਕੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਪੰਜਾਬ ਦੇ ਛੇ ਅਧਿਆਪਕਾਂ ਦੇ ਨਾਮ ਵਿੱਚ ਪਹਿਲਾ ਨਾਮ ਅਧਿਆਪਕ ਰਜਿੰਦਰ ਸਿੰਘ ਦਾ ਸੀ ਅਤੇ ਸਟੇਟ ਅਵਾਰਡੀ ਵੀ ਹੈ। ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ।
ਇਹ ਵੀ ਪੜ੍ਹੋ: Chandigarh Traffic Advisory: ਸੰਘਣੀ ਧੁੰਦ ਵਿੱਚ ਘਰ 'ਚੋਂ ਨਿਕਲਣ ਪਹਿਲਾਂ ਚੰਡੀਗੜ੍ਹ ਵਾਸੀ ਪੜ੍ਹ ਲਵੋ ਇਹ ਖ਼ਬਰ
ਰਜਿੰਦਰ ਸਿੰਘ ਦੇ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਉਡੀਕ ਕਰਨੀ ਪੈਂਦੀ ਹੈ। ਮਾਪਿਆਂ ਵੱਲੋਂ ਅਕਸਰ ਹੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਤਾਲੀਮ ਦਬਾਉਣ ਤੋਂ ਕਰੇਜ਼ ਕੀਤਾ ਜਾਂਦਾ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਪ੍ਰਬੰਧਾਂ ਨੂੰ ਲੈ ਕੇ ਅਕਸਰ ਹੀ ਸਵਾਲ ਉੱਠਦੇ ਰਹਿੰਦੇ ਹਨ ਪਰ ਬਠਿੰਡਾ ਦੇ ਪਿੰਡ ਕੋਠੇ ਇੰਦਰ ਸਿੰਘ ਵਾਲਾ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਲੈਣ ਲਈ ਵੇਟਿੰਗ ਲਿਸਟ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਦੇ ਅਧਿਆਪਕ ਰਜਿੰਦਰ ਸਿੰਘ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਚਲਦਿਆਂ ਪੰਜਾਬ ਦਾ ਪਹਿਲਾ ਅਜਿਹਾ ਸਰਕਾਰੀ ਸਕੂਲ ਸੀ ਜਿਸ ਵਿੱਚ ਸਭ ਤੋਂ ਵੱਧ ਵਿਦਿਆਰਥੀਆਂ ਨੇ ਦਾਖਲਾ ਲਿਆ। ਇਹ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ ਕਿਉਂਕਿ ਜਿੱਥੇ ਇਸ ਸਕੂਲ ਦਾ ਪੜ੍ਹਾਈ ਦਾ ਮੀਡੀਅਮ ਅੰਗਰੇਜ਼ੀ ਹੈ।
ਉੱਥੇ ਹੀ ਇਹ ਸਮਾਰਟ ਸਕੂਲ ਵਜੋਂ ਰਜਿੰਦਰ ਸਿੰਘ ਵੱਲੋਂ ਵਿਕਸਿਤ ਕੀਤਾ ਗਿਆ ਹੈ। ਅਧਿਆਪਕ ਰਜਿੰਦਰ ਸਿੰਘ ਦੇ ਇਹਨਾਂ ਉਪਰਾਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਨਾਲ ਜਿੱਥੇ ਸਨਮਾਨਿਤ ਕੀਤਾ ਗਿਆ। ਉੱਥੇ ਹੀ ਅਧਿਆਪਕ ਦਿਵਸ ਤੇ ਕੇਂਦਰ ਸਰਕਾਰ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਛੇ ਅਧਿਆਪਕਾਂ ਵਿੱਚੋਂ ਪਹਿਲਾ ਨਾਮ ਅਧਿਆਪਕ ਰਜਿੰਦਰ ਸਿੰਘ ਦਾ ਸੀ, ਅਧਿਆਪਕ ਰਜਿੰਦਰ ਸਿੰਘ ਨੂੰ ਨੈਸ਼ਨਲ ਬੁੱਕ ਟਰਸਟ ਭਾਰਤ ਵੱਲੋਂ 11000 ਰੁਪਏ ਦੀਆਂ ਕਿਤਾਬਾਂ ਇਨਾਮ ਵਜੋਂ ਭੇਜੀਆਂ ਹਨ।
ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ 'ਚ ਧੁੰਦ ਦਾ ਕਹਿਰ, 14 ਉਡਾਣਾਂ ਰੱਦ, ਟ੍ਰੇਨਾਂ ਵੀ ਹੋਈਆਂ ਪ੍ਰਭਾਵਿਤ