Ludhiana News:  ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੀ ਨੂੰਹ ਰੂਹੀ ਮਰਜਾਰਾ ਨੇ ਪੰਜਾਬ ਦਾ ਮਾਣ ਵਧਾਇਆ ਹੈ। ਦਰਅਸਲ ਸ੍ਰੀ ਲੰਕਾ ਦੇ ਕੋਲੰਬੋ ਵਿੱਚ ਹੋਏ ਮਿਸਜ਼ ਇੰਡੀਆ ਦੇ ਕੰਪੀਟੀਸ਼ਨ ਵਿੱਚ ਰੂਹੀ ਮਰਜਾਰਾ ਨੇ ਪਹਿਲੇ ਪੰਜ ਵਿੱਚ ਥਾਂ ਬਣਾਈ ਹੈ। ਮਿਸ ਵਰਲਡ ਪ੍ਰਿੰਯਕਾ ਚੋਪੜਾ ਤੋਂ ਪ੍ਰਭਾਵਿਤ ਹੋ ਕੇ ਮਿਸ ਇੰਡੀਆ ਬਣਨਾ ਚਾਹੁੰਦੀ ਸੀ ਪਰ ਵਿਆਹ ਤੋਂ ਬਾਅਦ ਹੀ ਇਹ ਸੁਪਨਾ ਕੀਤਾ। ਪੂਰਾ ਮਿਸਜ ਇੰਡੀਆ ਦੇ ਕੰਪੀਟੀਸ਼ਨ (Miss India competition) ਵਿੱਚ ਪਹਿਲੇ ਪੰਜ ਵਿਚ ਲੁਧਿਆਣਾ ਦੀ ਰੂਹੀ ਨੇ ਕਮਾਲ ਕੀਤਾ ਹੈ। ਇਸ ਦੇ ਨਾਲ ਹੀ ਹੋਰ ਮਹਿਲਾਵਾਂ ਵਾਸਤੇ ਮਾਰਗ ਦਰਸ਼ਕ ਬਣੀ ਹੈ।


COMMERCIAL BREAK
SCROLL TO CONTINUE READING

ਜੇਕਰ ਲਗਨ ਨਾਲ ਕੰਮ ਕੀਤਾ ਜਾਵੇ ਤਾਂ ਕੋਈ ਵੀ ਸੁਪਨਾ ਵੱਡਾ ਨਹੀਂ ਹੁੰਦਾ।  ਇਹ ਸਾਬਿਤ ਕਰ ਦਿਖਾਇਆ ਲੁਧਿਆਣਾ ਦੀ ਰਹਿਣ ਵਾਲੀ ਰੂਹੀ ਮਰਜਾਰਾ ਨੇ। ਵਿਆਹ ਤੋਂ ਬਾਅਦ ਆਪਣਾ ਸਪਨਾ ਪੂਰਾ ਕੀਤਾ ਹੈ। ਸ਼੍ਰੀ ਲੰਕਾ ਵਿੱਚ ਹੋਣ ਵਾਲੇ ਕੰਪੀਟੀਸ਼ਨ ਮਿਸਜ  ਇੰਡੀਆ ਵਿੱਚ ਚੋਥਾ ਸਥਾਨ ਹਾਸਲ ਕਰ ਲੁਧਿਆਣਾ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਪੂਰੀ ਦੁਨੀਆਂ ਭਰ ਵਿੱਚੋਂ ਭਾਰਤ ਨਾਲ ਸਬੰਧਤ ਮਹਿਲਾਵਾਂ ਨੇ ਇਸ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਸੀ। ਰੂਹੀ ਮਰਜਾਰਾ ਦੇ ਲੁਧਿਆਣਾ ਪਹੁੰਚਣ ਉੱਤੇ ਢੋਲ ਦੀ ਥਾਪ 'ਤੇ ਨੱਚ ਕੇ ਸਵਾਗਤ ਕੀਤਾ ਗਿਆ। ਖਾਸ ਤੌਰ ਉੱਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੀ ਸਵਾਗਤ ਕਰਨ ਲਈ ਪਹੁੰਚੇ ਅਤੇ ਆਸ਼ੀਰਵਾਦ ਦਿੱਤਾ।


ਇਹ ਵੀ ਪੜ੍ਹੋ:Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਸ਼ੱਕੀ ਕਾਬੂ, ਪੁਲਿਸ ਵੱਲੋਂ ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ


ਲੁਧਿਆਣਾ ਪਹੁੰਚੀ ਰੂਹੀ ਨੇ ਕਿਹਾ ਕਿ  ਕੰਪੀਟੀਸ਼ਨ ਵਿੱਚ 70 ਦੇ ਕਰੀਬ ਮਹਿਲਾਵਾਂ ਨੇ ਹਿੱਸਾ ਲਿਆ ਸੀ ਜੋ ਵੱਖ ਵੱਖ ਦੇਸ਼ਾਂ ਤੋਂ ਸਨ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੀਤੀ ਹੈ ਚੌਥੀ ਪੁਜੀਸ਼ਨ ਹਾਸਲ ਕੀਤੀ ਹੈ। ਜਿਸ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਬਹੁਤ ਸਹਿਯੋਗ ਹੈ । ਉਹਨਾਂ ਨੇ ਹੋਰਾਂ ਮਹਿਲਾਵਾਂ ਨੂੰ ਵੀ ਸੁਨੇਹਾ ਦਿੱਤਾ ਕਿ ਘਰੋਂ ਬਾਹਰ ਨਿਕਲਣਾ ਆਪਣੇ ਸੁਪਨੇ ਨੂੰ ਸਕਾਰ ਕਰਨ।


ਇਹ ਵੀ ਪੜ੍ਹੋ; Punjabi Girl Missing News: ਸਾਊਦੀ ਅਰਬ 'ਚ ਪੰਜਾਬ ਦੀਆਂ 2 ਲੜਕੀਆਂ ਲਾਪਤਾ, ਮਨਜਿੰਦਰ ਸਿਰਸਾ ਨੇ ਸਰਕਾਰ ਨੂੰ ਲੱਭਣ ਦੀ ਕੀਤੀ ਅਪੀਲ


ਇਸ ਮੌਕੇ ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਜਿੱਥੇ ਰੂਹੀ ਮਰਜਾਰਾ ਨੂੰ ਆਸ਼ੀਰਵਾਦ ਦਿੱਤਾ। ਲੋਕਾਂ ਨੂੰ ਵੀ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਦੀ ਸਲਾਹ ਦਿੱਤੀ।