Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਸ਼ੱਕੀ ਕਾਬੂ, ਪੁਲਿਸ ਵੱਲੋਂ ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ
Advertisement
Article Detail0/zeephh/zeephh1791743

Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਸ਼ੱਕੀ ਕਾਬੂ, ਪੁਲਿਸ ਵੱਲੋਂ ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ

Ludhiana Civil Hospital News:ਨਰਸ ਕਾਜਲ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ ਪਰ ਉਹ ਉਸ ਦੇ ਜਾਲ ਵਿਚ ਨਹੀਂ ਫਸੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲਿਸ ਨੇ ਉਨ੍ਹਾਂ ਦੇ ਬਿਆਨ ਵੀ ਦਰਜ ਕਰ ਲਏ ਹਨ।

 

Ludhiana News: ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦੋ ਸ਼ੱਕੀ ਕਾਬੂ, ਪੁਲਿਸ ਵੱਲੋਂ ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ

Ludhiana Civil Hospital News: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਸ਼ਨੀਵਾਰ ਦੇਰ ਰਾਤ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੱਚਾ-ਬੱਚਾ ਇਮਾਰਤ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਹਸਪਤਾਲ ਦੇ ਮੁਲਾਜ਼ਮਾਂ ਨੇ ਕਾਬੂ ਕੀਤਾ ਹੈ ਅਤ ਇਸ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਇੱਕ ਔਰਤ ਨੇ ਕਲਾਸ-4 ਦੀ ਨਰਸ ਕਾਜਲ ਨੂੰ ਕਿਹਾ ਕਿ ਉਹ ਜੱਚਾ-ਬੱਚਾ ਵਾਰਡ ਵਿੱਚੋਂ ਕਿਸੇ ਵੀ ਬੱਚੇ ਦੀ ਫੋਟੋ ਲੈ ਕੇ ਆਪਣੇ ਮੋਬਾਈਲ ਵਿੱਚ ਲੈ ਕੇ ਆਵੇ। ਉਹ ਉਸਨੂੰ 500 ਰੁਪਏ ਦੇਵੇਗੀ। 

ਔਰਤ ਦੇ ਨਾਲ ਇੱਕ ਸੰਨਿਆਸੀ ਦੇ ਕੱਪੜੇ ਪਹਿਨੇ ਇੱਕ ਆਦਮੀ ਵੀ ਸੀ। ਨਰਸ ਕਾਜਲ ਨੇ ਤੁਰੰਤ ਸਟਾਫ ਨੂੰ ਸੂਚਿਤ ਕੀਤਾ। ਸ਼ੱਕੀ ਔਰਤ ਅਤੇ ਪੁਰਸ਼ ਨੂੰ ਸੁਰੱਖਿਆ ਗਾਰਡਾਂ ਅਤੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ ਅਤੇ ਸਿਵਲ ਹਸਪਤਾਲ ਦੀ ਚੌਕੀ 'ਤੇ ਸੂਚਨਾ ਦਿੱਤੀ ਗਈ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਨਰਸ ਕਾਜਲ ਨੇ ਦੱਸਿਆ ਕਿ ਔਰਤ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ ਪਰ ਉਹ ਉਸ ਦੇ ਜਾਲ ਵਿਚ ਨਹੀਂ ਫਸੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ। ਪੁਲਿਸ ਨੇ ਉਨ੍ਹਾਂ ਦੇ ਬਿਆਨ ਵੀ ਦਰਜ ਕਰ ਲਏ ਹਨ।

ਇਹ ਵੀ ਪੜ੍ਹੋ: Pakistan Hindu Families News:ਪਾਕਿਸਤਾਨ 'ਚ 3 ਹਿੰਦੂ ਕੁੜੀਆਂ ਦਾ ਕਰਵਾਇਆ ਗਿਆ ਜ਼ਬਰਦਸਤੀ ਇਸਲਾਮ ਕਬੂਲ, ਵੇਖੋ ਵੀਡੀਓ

ਦੂਜੇ ਪਾਸੇ ਦੇਰ ਰਾਤ ਪੁਲਿਸ ਨੇ ਔਰਤ ਅਤੇ ਉਸ ਦੇ ਸਾਥੀ ਦੇ ਮੋਬਾਈਲ ਦੀ ਤਲਾਸ਼ੀ ਲਈ ਅਤੇ ਹੋਰ ਦਸਤਾਵੇਜ਼ ਆਦਿ ਬਰਾਮਦ ਕੀਤੇ। ਫਿਲਹਾਲ ਪੁਲਿਸ ਨੇ ਇਸ ਮਾਮਲੇ 'ਚ ਚੁੱਪੀ ਧਾਰੀ ਹੋਈ ਹੈ। ਪੁਲਿਸ ਮੁਤਾਬਕ ਸ਼ੱਕੀ ਔਰਤ ਵੱਲੋਂ ਦਿੱਤੇ ਗਏ ਸੰਸਕਰਣ ਦੀ ਜਾਂਚ ਕੀਤੀ ਜਾ ਰਹੀ ਹੈ। ਕਈ ਪਹਿਲੂਆਂ ਤੋਂ ਜਾਂਚ ਤੋਂ ਬਾਅਦ ਸ਼ੱਕੀ ਔਰਤ ਅਤੇ ਵਿਅਕਤੀ ਦਾ ਸੱਚ ਸਾਹਮਣੇ ਆਵੇਗਾ। ਫਿਲਹਾਲ ਸੂਤਰਾਂ ਮੁਤਾਬਕ ਸ਼ੱਕੀ ਔਰਤ ਤਾਜਪੁਰ ਰੋਡ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ:  Manipur Incident News: ਮਨੀਪੁਰ ਹਿੰਸਾ 'ਚ ਹੁਣ ਤੱਕ 6 ਮੁਲਜ਼ਮ ਗ੍ਰਿਫ਼ਤਾਰ, ਮੁਲਜ਼ਮਾਂ 'ਚ ਨਾਬਾਲਗ ਵੀ ਸ਼ਾਮਲ 

17 ਅਪਰੈਲ ਨੂੰ ਤੜਕੇ 3.15 ਵਜੇ ਸਿਵਲ ਹਸਪਤਾਲ ਦੇ ਜਣੇਪਾ ਵਾਰਡ ਵਿੱਚੋਂ ਇੱਕ ਔਰਤ ਬੱਚਾ ਚੋਰੀ ਕਰ ਕੇ ਲੈ ਗਈ ਸੀ। ਪੁਲfਸ ਨੇ ਕਰੀਬ 10 ਘੰਟਿਆਂ ਵਿੱਚ ਉਸ ਬੱਚੇ ਨੂੰ ਮੁਲਜ਼ਮ ਸਮੇਤ ਕਾਬੂ ਕਰ ਲਿਆ ਸੀ। ਅਜਿਹੇ 'ਚ ਉਸ ਔਰਤ ਨੇ ਵੀ ਵਾਰਡ ਨੂੰ ਕੁਝ ਨਾ ਕੁਝ ਸੁੰਘਾ ਦਿੱਤਾ ਸੀ।

 

Trending news