Punjab News: ਅੱਜ ਤੋਂ ਸੂਬੇ ਦੇ ਸਕੂਲਾਂ `ਚ ਯੂਕੇਜੀ ਦੇ ਵਿਦਿਆਰਥੀਆਂ ਨੂੰ ਮਿਲੇਗਾ ਮਿਡ-ਡੇ-ਮੀਲ
Punjab school Mid Day Meal News: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾ ਰਹੇ ਮਿਡ-ਡੇ-ਮੀਲ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ।
Punjab school Mid Day Meal News: ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਏਡਿਡ ਸਕੂਲਾਂ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਮਿਡ-ਡੇਅ ਮੀਲ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੂੰ 1 ਸਤੰਬਰ ਯਾਨਿ ਅੱਜ ਤੋਂ ਦੁਪਹਿਰ ਦਾ ਖਾਣਾ ਮਿਲੇਗਾ।
ਦਰਅਸਲ ਕੇਂਦਰ ਸਰਕਾਰ ਦੀ ਪੀਐਮ-ਪੋਸ਼ਨ ਸਕੀਮ (ਮਿਡ-ਡੇ ਮੀਲ) ਦੇ ਤਹਿਤ ਹੁਣ ਯੂਕੇਜੀ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇੱਕ ਵਿਦਿਆਰਥੀ ਨੂੰ ਪੰਜ ਰੁਪਏ 45 ਪੈਸੇ ਦੇ ਹਿਸਾਬ ਨਾਲ 100 ਗ੍ਰਾਮ ਭੋਜਨ ਦਿੱਤਾ ਜਾਵੇਗਾ। ਪਹਿਲਾਂ ਕਲਾਸ 1 ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਡ-ਡੇ-ਮੀਲ ਤਹਿਤ ਖਾਣਾ ਦਿੱਤਾ ਜਾਂਦਾ ਸੀ। ਇਸ ਭੋਜਨ ਸਬੰਧੀ ਮਿਡ ਡੇ ਮੀਲ ਕਮੇਟੀ ਵੱਲੋਂ 7 ਤਰ੍ਹਾਂ ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ 'ਪਹਿਲਾ ਸੂਬਾ ਬਣਿਆ ਪੰਜਾਬ'
ਮਿਲੀ ਜਾਣਕਾਰੀ ਦੇ ਮੁਤਾਬਿਕ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਸੈਕਸ਼ਨ ਵਿਚ 14 ਲੱਖ ਬੱਚੇ ਪੜ੍ਹ ਰਹੇ ਹਨ ਅਤੇ 10 ਲੱਖ ਤੋਂ ਵੱਧ ਬੱਚਿਆਂ ਨੂੰ ਪਹਿਲਾਂ ਤੋਂ ਹੀ ਸਕੂਲ ਵਿਚ ਦੁਪਹਿਰ ਦਾ ਖਾਣਾ ਮਿਲ ਰਿਹਾ ਹੈ। 1 ਸਤੰਬਰ, 2023 ਤੋਂ ਸੂਬੇ ਦੇ 2 ਲੱਖ ਹੋਰ ਬੱਚਿਆਂ ਨੂੰ ਸਕੂਲ ਵਿਚ ਦੁਪਹਿਰ ਦਾ ਖਾਣਾ ਮਿਲੇਗਾ।
ਮਿਡ-ਡੇ-ਮੀਲ ਸਬੰਧੀ ਜਾਰੀ ਦਿਸ਼ਾ-ਨਿਰਦੇਸ਼
-ਵਿਦਿਆਰਥੀ ਨੂੰ ਮਿਡ-ਡੇ-ਮੀਲ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਸ ਨੂੰ ਕਿਸੇ ਹੋਰ ਸਕੀਮ ਤਹਿਤ ਮਿਡ-ਡੇ-ਮੀਲ ਜਾਂ ਅਨਾਜ ਦਾ ਲਾਭ ਤਾਂ ਨਹੀਂ ਮਿਲ ਰਿਹਾ। ਕਿਉਂਕਿ ਕਈ ਸਕੂਲਾਂ ਵਿੱਚ ਆਂਗਣਵਾੜੀਆਂ ਸ਼ਿਫਟ ਕੀਤੇ ਗਏ ਹਨ। ਇਸ ਲਈ ਕਈ ਵਿਦਿਆਰਥੀਆਂ ਨੂੰ ਆਂਗਣਵਾੜੀ ਵਿਭਾਗ ਕਵਰ ਕਰ ਰਿਹਾ ਹੈ।
-ਯੂ.ਕੇ.ਜੀ. ਜਮਾਤ (ਕਣਕ ਜਾਂ ਚੌਲ) ਦੇ ਵਿਦਿਆਰਥੀਆਂ ਲਈ 100 ਗ੍ਰਾਮ ਭੋਜਨ ਪ੍ਰਤੀ ਬੱਚਾ ਪ੍ਰਤੀ ਦਿਨ ਦੇਣਾ ਹੋਵੇਗਾ ਅਤੇ ਇਸ ਸਬੰਧੀ ਖਾਣਾ ਪਕਾਉਣ ਦੇ ਖਰਚੇ ਦੀਆਂ ਦਰਾਂ ਪ੍ਰਾਇਮਰੀ ਕਲਾਸ ਵਾਲੇ ਦੇਣਗੇ। ਫਿਲਹਾਲ ਇਹ ਦਰ 5.45 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਦਿਨ ਹੋਵੇਗੀ।
-ਜੇਕਰ ਪ੍ਰੀ-ਪ੍ਰਾਇਮਰੀ ਜਮਾਤ ਵਿੱਚ ਵਿਦਿਆਰਥੀਆਂ ਦੀ ਗਿਣਤੀ 180 ਹੈ ਤਾਂ ਇਸ ਨੂੰ ਧਿਆਨ ਵਿੱਚ ਰੱਖਦਿਆਂ ਜੇਕਰ ਕਿਸੇ ਕੁੱਕ-ਕਮ ਹੈਲਪਰ ਦੀ ਲੋੜ ਹੈ ਤਾਂ ਉਸ ਨੂੰ ਤੁਰੰਤ ਕੰਮ 'ਤੇ ਰੱਖਿਆ ਜਾਵੇ ਅਤੇ ਜੇਕਰ ਵਿਦਿਆਰਥੀਆਂ ਦੀ ਗਿਣਤੀ 205 ਹੈ ਤਾਂ ਇੱਕ ਹੋਰ ਸਹਾਇਕ ਵੀ ਰੱਖਿਆ ਜਾ ਸਕਦਾ ਹੈ।
-ਮਿਡ-ਡੇ-ਮੀਲ ਨਾਲ ਸਬੰਧਤ ਐਪ ਵਿੱਚ ਰੋਜ਼ਾਨਾ ਡੇਟਾ ਫੀਡ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕੋਈ ਸਮੱਸਿਆ ਨਾ ਆਵੇ।
ਇਹ ਵੀ ਪੜ੍ਹੋ: Punjab News: ਪੰਜਾਬ 'ਚ ਸਕੂਲ ਆਫ਼ ਐਮੀਨੈਂਸ ਵਿੱਚ ਬੱਸਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਲਈ ਨਿਰਦੇਸ਼ ਜਾਰੀ