Bus Services at Punjab School of Eminence: ਸਕੂਲਾਂ ਦੀ ਆਵਾਜਾਈ ਵਿਵਸਥਾ ਨੂੰ ਲੈ ਕੇ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕਮੇਟੀਆਂ ਬਣਾਈਆਂ ਜਾਣਗੀਆਂ
Trending Photos
Punjab Education News, Bus Services at School of Eminence: ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਆਫ਼ ਐਮੀਨੈਂਸ ਵਿੱਚ ਬੱਸਾਂ ਦੀਆਂ ਸੇਵਾਵਾਂ ਸ਼ੁਰੂ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਡਾਇਰੈਕਟਰ ਸਕੂਲ ਸਿੱਖਿਆ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਨ੍ਹਾਂ ਹਦਾਇਤਾਂ ਦੇ ਮੁਤਾਬਕ ਇਹ ਸਹੂਲਤ ਤਿੰਨ ਕਿਲੋਮੀਟਰ ਦੂਰੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ। ਇਸ ਦੌਰਾਨ ਇੱਕ ਵਿਦਿਆਰਥੀ ਦਾ ਖਰਚਾ 1200 ਰੁਪਏ ਪ੍ਰਤੀ ਮਹੀਨਾ ਤੈਅ ਕੀਤਾ ਗਿਆ ਹੈ, ਜਿਸ ਵਿੱਚੋਂ 1000 ਰੁਪਏ ਸਰਕਾਰ ਦੇਵੇਗੀ ਜਦਕਿ ਵਿਦਿਆਰਥੀ ਨੂੰ 200 ਰੁਪਏ ਹੀ ਦੇਣੇ ਹੋਣਗੇ। ਇਸ ਦੌਰਾਨ ਇਹ ਵੀ ਦੱਸਿਆ ਗਿਆ ਹੈ ਕਿ ਸਕੂਲਾਂ ਦੀ ਆਵਾਜਾਈ ਵਿਵਸਥਾ ਨੂੰ ਲੈ ਕੇ ਸੂਬਾ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕਮੇਟੀਆਂ ਬਣਾਈਆਂ ਜਾਣਗੀਆਂ, ਜੋ ਕਿ ਪੂਰੀ ਤਰ੍ਹਾਂ ਚੌਕਸੀ ਰੱਖਣਗੀਆਂ।
ਦੱਸ ਦਈਏ ਕਿ ਸਕੂਲ ਆਫ ਐਮੀਨੈਂਸ ਵਿੱਚ ਟ੍ਰਾਂਸਪੋਰਟ ਦੀ ਸਹੂਲਤ ਨਾ ਹੋਣ ਕਾਰਨ ਕੁਝ ਵਿਦਿਆਰਥੀ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਸਨ। ਸਿੱਖਿਆ ਵਿਭਾਗ ਦਾ ਮੰਨਣਾ ਹੈ ਕਿ ਜੇਕਰ ਇਹਨਾਂ ਸਕੂਲਾਂ ਨੂੰ ਟ੍ਰਾਂਸਪੋਰਟ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਵਿਦਿਆਰਥੀ ਇਹਨਾਂ ਸਕੂਲਾਂ ਵਿੱਚ ਦਾਖਲਾ ਲੈਣ ਲਈ ਹੋਰ ਵੀ ਉਤਸੁਕ ਹੋਣਗੇ।
ਫਿਲਹਾਲ ਪਬਲਿਕ ਟ੍ਰਾਂਸਪੋਰਟ ਜਿਵੇਂ ਕਿ ਸਰਕਾਰੀ ਬੱਸਾਂ ਕੇਵਲ ਮੁੱਖ ਸੜਕੀ ਮਾਰਗਾਂ ਤੇ ਚੱਲਦੀਆਂ ਹਨ ਅਤੇ ਪੰਜਾਬ ਦੇ ਬਹੁਤ ਸਾਰੇ ਅੰਦਰੂਨੀ ਪਿੰਡਾਂ ਵਿੱਚ ਸਰਕਾਰੀ ਟ੍ਰਾਂਸਪੋਰਟ ਦੀ ਸੁਵਿਧਾ ਉਪਲਬਧ ਨਹੀਂ ਹੈ ਅਤੇ ਸਰਕਾਰੀ ਬੱਸਾਂ ਦਾ ਸਮਾਂ ਸਕੂਲ ਦੀ ਸਮਾਂ-ਸਾਰਈ ਨਾਲ ਮੇਲ ਨਹੀਂ ਖਾਂਦਾ।
ਸਿੱਖਿਆ ਵਿਭਾਗ ਵੱਲੋਂ ਜਾਰੀ ਨਿਰਦੇਸ਼ ਦੇ ਮੁਤਾਬਕ ਇਹ ਸੁਵਿਧਾ ਉਹਨਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ ਜੋ ਵਿਦਿਆਰਥੀ ਟ੍ਰਾਂਸਪੋਰਟ ਲੈਣ ਲਈ ਇਛੁੱਕ ਹਨ ਅਤੇ ਆਪਣੀ ਰਿਹਾਇਸ਼ ਤੋਂ ਸਕੂਲ ਆਉਣ ਲਈ 3 ਕਿ.ਮੀ ਦੇ ਘੇਰੇ ਤੋਂ ਵੱਧ ਦਾ ਸਫਰ ਤੈਅ ਕਰਦੇ ਹਨ।
ਇਸ ਸਕੀਮ ਪਾਇਲੈਟ ਪ੍ਰਾਜੈਕਟ ਦੇ ਤੌਰ ਤੇ ਹੇਠ ਲਿਖੇ ਸਕੂਲਾਂ ਵਿੱਚ ਚਲਾਈ ਜਾਵੇਗੀ:
ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ 'ਪਹਿਲਾ ਸੂਬਾ ਬਣਿਆ ਪੰਜਾਬ'
(For more news apart from Punjab Education News, Bus Services at School of Eminence, stay tuned to Zee PHH)