Punjab School Time: ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸਕੂਲ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਹੁਣ ਪੰਜਾਬ ਭਰ ਦੇ ਸਕੂਲ ਸਵੇਰੇ 7 ਵਜੇ ਤੋਂ ਲੈ ਕੇ ਦੋਪਹਰ 12 ਵਜੇ ਤੱਕ ਲੱਗਣਗੇ। ਸੂਰਜ ਦੇਵਤਾ ਦੇ ਵੱਧ ਰਹੇ ਪ੍ਰਕੋਪ ਦੇ ਚੱਲਦੇ ਪੰਜਾਬ ਸਰਕਾਰ ਨੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਪਹਿਲਾਂ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਸੀ।


COMMERCIAL BREAK
SCROLL TO CONTINUE READING

ਅੱਜ ਸਵੇਰੇ 7 ਵਜੇ ਪੰਜਾਬ ਭਰ ਦੇ ਸਕੂਲ ਖੁੱਲੇ ਹੋਏ ਨਜ਼ਰ ਆਏ ਜਿੱਥੇ ਬੱਚੇ ਆਪਣੀ ਪੜ੍ਹਾਈ ਕਰ ਰਹੇ ਸਨ। ਉਥੇ ਹੀ ਸਕੂਲ ਦੇ ਪ੍ਰਬੰਧਕਾਂ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਬੱਚਿਆਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।


ਇਹ ਵੀ ਪੜ੍ਹੋ: Punjab Weather Update: ਪੰਜਾਬ ਵਿੱਚ ਹੀਟ ਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਪੜ੍ਹੋੋ ਖ਼ਬਰ

ਪੰਜਾਬ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਲੋਕਾਂ ਦਾ ਇਸ ਗਰਮੀ ਵਿੱਚ ਨਿਕਲਣਾ ਮੁਸ਼ਕਲ ਹੋ ਗਿਆ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਵੀ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੈ।  ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ ਨੂੰ ਪੰਜਾਬ ਦੇ ਬਠਿੰਡਾ ਦਾ ਤਾਪਮਾਨ 46.3 ਡਿਗਰੀ ਦਰਜ ਕੀਤਾ ਗਿਆ। 


ਨਾਭਾ ਦੇ ਸਕੂਲਾਂ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋਏ
ਗਰਮੀ ਨੂੰ ਵੇਖਦਿਆਂ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸਕੂਲਾਂ ਵਿੱਚ ਬੱਚੇ ਸਵੇਰੇ 6:30 ਵਜੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ।  ਬੱਚਿਆਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਗਰਮੀ ਬਹੁਤ ਜਿਆਦਾ ਸੀ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਸੀਂ ਸਵੇਰੇ ਪੰਜ ਵਜੇ ਉੱਠੇ ਅਤੇ ਘਰਾਂ ਤੋਂ 6 ਵਜੇ ਸਕੂਲ ਚੱਲੇ ਅਸੀਂ ਸਕੂਲ 7 ਵਜੇ ਤੋਂ ਪਹਿਲਾਂ ਪਹੁੰਚ ਚੁੱਕੇ ਹਾਂ।


ਬੱਚੇ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਪਾਣੀ ਤੋਂ ਲੈ ਕੇ ਪੱਖਿਆਂ ਤੱਕ ਸਾਰੇ ਪ੍ਰਬੰਧ ਵਧੀਆ ਹਾਂ ਅਤੇ ਸਕੂਲ ਦੇ ਅਧਿਆਪਕ ਸ਼ਿਵ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਇਹ ਜੋ ਫੈਸਲਾ ਲਿਆ ਗਿਆ ਹੈ ਬੜਾ ਸ਼ਲਾਘਾਯੋਗ ਹੈ ਪਰ ਅਸੀਂ ਆਪਣੇ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਗਰਮੀ ਨੂੰ ਵੇਖਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।