ASER Report News: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਅੱਗੇ ਹਨ। ਸਾਲਾਨਾ ਸਿੱਖਿਆ ਸਥਿਤੀ ਰਿਪੋਰਟ (ਏ.ਐੱਸ.ਈ.ਆਰ.) 2024 ਦੀ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਪੇਂਡੂ ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਦੇ 58% ਵਿਦਿਆਰਥੀ ਹੀ ਗਣਿਤ ਵਿੱਚ ਭਾਗ ਕਰ ਸਕਦੇ ਹਨ। 


COMMERCIAL BREAK
SCROLL TO CONTINUE READING

ਹਰਿਆਣਾ ਦੇ ਪੇਂਡੂ ਸਰਕਾਰੀ ਸਕੂਲਾਂ ਦੇ ਵਿਦਿਆਰਥੀ 8ਵੀਂ ਜਮਾਤ ਦੇ ਸਿਰਫ਼ 43.1% ਵਿਦਿਆਰਥੀ ਹੀ ਗਣਿਤ ਵਿੱਚ ਭਾਗ ਕਰ ਸਕਦੇ ਹਨ। ਇਹ 2022 ਦੇ 49.5% ਦੇ ਮੁਕਾਬਲੇ 6.4 ਪ੍ਰਤੀਸ਼ਤ ਅੰਕਾਂ ਦੀ ਗਿਰਾਵਟ ਹੈ। ਜਦੋਂ ਕਿ ਹਿਮਾਚਲ ਪ੍ਰਦੇਸ਼ (HP) 44% ਨਾਲ ਦੂਜੇ ਨੰਬਰ ਉੱਤੇ ਹੈ। ਡਿਵੀਜ਼ਨ ਟੈਸਟ ਵਿੱਚ ਇੱਕ ਤੋਂ ਤਿੰਨ ਅੰਕਾਂ ਵਾਲੇ ਨੰਬਰਾਂ ਨੂੰ ਇੱਕ ਅੰਕ ਦੀ ਸੰਖਿਆ ਨਾਲ ਭਾਗ ਕਰਕੇ ਹੱਲ ਕਰਨਾ ਸ਼ਾਮਲ ਸੀ।


ਹਰਿਆਣਾ ਵਿੱਚ 5ਵੀਂ ਜਮਾਤ ਦੇ ਸਿਰਫ਼ 29.4% ਵਿਦਿਆਰਥੀ ਹੀ ਭਾਗ ਕਰ ਸਕੇ, ਜੋ ਕਿ 2022 ਨਾਲੋਂ ਬਿਹਤਰ ਹੈ, ਪਰ ਫਿਰ ਵੀ ਹਿਮਾਚਲ ਪ੍ਰਦੇਸ਼ (44%) ਅਤੇ ਪੰਜਾਬ (46.3%) ਤੋਂ ਬਹੁਤ ਪਿੱਛੇ ਹੈ। ਇਸੇ ਤਰ੍ਹਾਂ, ਹਰਿਆਣਾ ਵਿੱਚ 33.1% ਤੀਜੀ ਜਮਾਤ ਦੇ ਵਿਦਿਆਰਥੀ ਘਟਾਓ ਕਰ ਸਕਦੇ ਹਨ।ਜਦੋਂ ਕਿ ਹਿਮਾਚਲ ਪ੍ਰਦੇਸ਼ (46.7%) ਅਤੇ ਪੰਜਾਬ (43.9%) ਹਰਿਆਣਾ ਨਾਲੋਂ ਵਧੀਆ ਪ੍ਰਦਰਸ਼ਨ ਕਰ ਰਹੇ ਹਨ।



ਰਿਪੋਰਟ ਵਿੱਚ ਪੜ੍ਹਨ ਦੇ ਹੁਨਰ ਦਾ ਵੀ ਮੁਲਾਂਕਣ ਕੀਤਾ ਗਿਆ ਹੈ। ਹਰਿਆਣਾ ਵਿੱਚ, 5ਵੀਂ ਜਮਾਤ ਦੇ 53.9% ਵਿਦਿਆਰਥੀ ਜਮਾਤ 2 ਦੇ ਪੱਧਰ ਦਾ ਪਾਠ ਪੜ੍ਹ ਸਕਦੇ ਹਨ, ਜਿਸ ਵਿੱਚ 7.1 ਅੰਕਾਂ ਦਾ ਸੁਧਾਰ ਹੋਇਆ ਹੈ, ਪੰਜਾਬ (60.8%) ਅਤੇ ਹਿਮਾਚਲ ਪ੍ਰਦੇਸ਼ (65.8%) ਅਜੇ ਵੀ ਅੱਗੇ ਹਨ।