Success Story: ਫ਼ਿਲਮੀ ਦੁਨੀਆ ਛੱਡ ਇਸ ਬਾਲ ਕਲਾਕਾਰ ਨੇ UPSC ਪ੍ਰੀਖਿਆ ਕੀਤੀ ਪਾਸ, ਜਾਣੋ ਉਸਦੀ ਸੰਘਰਸ਼ ਭਰੀ ਕਹਾਣੀ
Success Story: ਬਾਲ ਕਲਾਕਾਰ ਐਚਐਸ ਕੀਰਥਨਾ, ਜਿਸ ਨੇ ਕਈ ਫਿਲਮਾਂ ਅਤੇ ਟੀਵੀ ਸ਼ੋਅ ਕੀਤੇ ਹਨ ਅਤੇ ਇਸ ਤੋਂ ਬਾਅਦ ਇੱਕ ਅਜਿਹਾ ਮੋੜ ਆਇਆ ਕਿ ਟੀਵੀ ਦੀ ਚਮਕਦਾਰ ਦੁਨੀਆ ਨੂੰ ਛੱਡ ਯੂਪੀਐਸਸੀ ਦੀ ਤਿਆਰੀ ਲਈ ਸਮਰਪਿਤ ਕੀਤਾ।
Success Story: ਕਿਸੇ ਵੀ ਖੇਤਰ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੁਝ ਕਰਨ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਦੇਸ ਵਿੱਚ ਅਜਿਹੇ ਬਹੁਤ ਸਾਰੇ ਆਈਏਐਸ ਅਧਿਕਾਰੀ ਹਨ ਜਿੰਨ੍ਹਾਂ ਦੀ ਸਫ਼ਲਤਾ ਦਾ ਕਹਾਣੀ ਸੁਣ ਕੇ ਹਰ ਕਿਸੇ ਦੇ ਅੰਦਰ ਆਪਣੇ ਆਪ ਨੂੰ ਬਾਹਰੀ ਦੁਨੀਆਂ ਨੂੰ ਛੱਡ ਇਸ ਪੇਪਰ ਨੂੰ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਲਗਨ ਦੇ ਚੱਲਦਿਆਂ ਅਕਸਰ ਆਈਏਐਸ ਅਧਿਕਾਰੀ ਬਿਨਾਂ ਕਿਸੇ ਕੋਚਿੰਗ ਦੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰ ਲੈਂਦੇ ਹੈ। ਅੱਜ ਅਜਿਹੀ ਸਫਲਤਾ ਦੀ ਦਿਲਚਸਪ ਕਹਾਣੀ ਨਾਲ ਤੁਹਾਨੂੰ ਰੁਬਰੂ ਕਰਵਾਂਗੇ।
ਫਿਲਮਾਂ 'ਚ ਕਈ ਅਭਿਨੇਤਾ ਅਤੇ ਅਭਿਨੇਤਰੀਆਂ IAS/IPS ਦੇ ਰੋਲ 'ਚ ਨਜ਼ਰ ਆਉਂਦੀਆਂ ਹਨ ਪਰ ਅਸਲ ਜ਼ਿੰਦਗੀ 'ਚ ਸ਼ਾਇਦ ਹੀ ਕਿਸੇ ਨੇ ਕਿਸੇ ਅਭਿਨੇਤਰੀ ਜਾਂ ਅਦਾਕਾਰ ਦੇ IAS ਬਣਨ ਦੀ ਕਹਾਣੀ ਸੁਣੀ ਹੋਵੇ। ਹਾਲਾਂਕਿ, ਇਹ ਸੱਚ ਹੈ ਕਿ ਇੱਕ ਬਾਲ ਕਲਾਕਾਰ ਐਚਐਸ ਕੀਰਥਨਾ ਨੇ (IAS HS Keerthana), ਆਪਣੀ ਫਿਲਮੀ ਦੁਨੀਆ ਛੱਡ ਦਿੱਤੀ ਅਤੇ ਆਪਣਾ ਸਾਰਾ ਸਮਾਂ UPSC ਦੀ ਤਿਆਰੀ ਵਿੱਚ ਲਗਾ ਦਿੱਤਾ। ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨਾ ਉਸ ਲਈ ਆਸਾਨ ਨਹੀਂ ਸੀ ਪਰ ਉਸ ਨੇ ਆਪਣੀ ਮਿਹਨਤ ਨੂੰ ਜਾਰੀ ਰੱਖ ਕੇ ਪ੍ਰੀਖਿਆ ਪਾਸ ਕੀਤੀ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ 'ਚ ਕਿਸ਼ਤੀ ਨਾ ਮਿਲਣ ਨਾਲ ਗਰਭ 'ਚ ਬੱਚੇ ਦੀ ਮੌਤ ਮਗਰੋਂ ਪੀੜਤਾ ਲਈ ਮੁਆਵਜ਼ੇ ਦਾ ਐਲਾਨ
ਜਾਣੋ ਐਚਐਸ ਕੀਰਥਨਾ ਦੀ ਕਹਾਣੀ
-ਬਾਲ ਕਲਾਕਾਰ ਐਚਐਸ ਕੀਰਥਨਾ (IAS HS Keerthana), ਜਿਸ ਨੇ ਕਈ ਫਿਲਮਾਂ ਅਤੇ ਟੀਵੀ ਸ਼ੋਅ ਕੀਤੇ ਹਨ, ਨੇ ਟੀਵੀ ਦੀ ਚਮਕਦਾਰ ਦੁਨੀਆ ਨੂੰ ਛੱਡ ਦਿੱਤਾ ਅਤੇ ਆਪਣਾ ਸਮਾਂ ਯੂਪੀਐਸਸੀ ਦੀ ਤਿਆਰੀ ਲਈ ਸਮਰਪਿਤ ਕੀਤਾ। ਹਾਲਾਂਕਿ, ਉਸਨੇ ਛੇਵੀਂ ਕੋਸ਼ਿਸ਼ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ।
-ਲਗਾਤਾਰ ਪੰਜ ਵਾਰ ਫੇਲ ਹੋਣ ਤੋਂ ਬਾਅਦ ਵੀ ਉਸ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਮਿਹਨਤ ਜਾਰੀ ਰੱਖੀ। ਇਸੇ ਮਿਹਨਤ ਸਦਕਾ ਅੱਜ ਬਾਲ ਕਲਾਕਾਰ ਐਚਐਸ ਕੀਰਥਨਾ IAS ਅਧਿਕਾਰੀ ਬਣ ਗਈ ਹੈ।
-ਅਭਿਨੇਤਰੀ ਐਚਐਸ ਕੀਰਥਨਾ (IAS HS Keerthana)ਨੇ ਆਪਣੀ ਛੇਵੀਂ ਕੋਸ਼ਿਸ਼ ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੀ ਪਹਿਲੀ ਪੋਸਟਿੰਗ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਸਹਾਇਕ ਕਮਿਸ਼ਨਰ ਵਜੋਂ ਹੋਈ ਸੀ।
ਕੀਰਥਨਾ ਨੇ ਗੰਗਾ-ਯਮੁਨਾ, ਸਰਕਲ ਇੰਸਪੈਕਟਰ, ਲੇਡੀ ਕਮਿਸ਼ਨਰ, ਮੁਦੀਨਾ ਆਲੀਆ, ਉਪੇਂਦਰ, ਏ, ਹੱਬਾ, ਦੋਰੇ, ਓ ਮੱਲੀਗੇ ਅਤੇ ਜਨਾਨੀ, ਪੁਤਨੀ ਅਤੇ ਚਿਗੁਰੂ ਜੇ ਵਰਗੇ ਮਸ਼ਹੂਰ ਰੋਜ਼ਾਨਾ ਸੀਰੀਅਲਾਂ ਵਿੱਚ ਵੀ ਕੰਮ ਕੀਤਾ ਹੈ।
-ਹਾਲਾਂਕਿ, ਪੰਜ ਕੋਸ਼ਿਸ਼ਾਂ ਤੋਂ ਬਾਅਦ, ਉਸਨੇ ਸਾਲ 2020 ਵਿੱਚ ਯੂਪੀਐਸਸੀ ਵਿੱਚ ਸਫਲਤਾ ਪ੍ਰਾਪਤ ਕੀਤੀ। ਉਹ 167ਵੇਂ ਰੈਂਕ ਨਾਲ ਆਈਏਐਸ ਅਧਿਕਾਰੀ ਬਣ ਗਈ।