Ludhiana News: ਸਿੱਖਿਆ ਦਾ ਸੂਰਤ-ਏ-ਹਾਲ; ਸਕੂਲ ਇੰਚਾਰਜ ਨੂੰ ਹੀ ਪ੍ਰਿੰਸੀਪਲ, ਸਫ਼ਾਈ ਸੇਵਕ ਤੇ ਚੌਕੀਦਾਰ ਦੀ ਨਿਭਾਉਣੀ ਪੈ ਰਹੀ ਸੇਵਾ
Ludhiana News: ਲੁਧਿਆਣਾ ਵਿੱਚ ਸਲੇਬ ਟਾਬਰੀ ਵਿੱਚ ਸਥਿਤ ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ ਤੇ ਇਮਾਰਤ ਵੀ ਖਸਤਾ ਹਾਲ ਹੈ। ਸਕੂਲ ਇੰਚਾਰਜ ਹੀ ਸਾਰੀਆਂ ਸੇਵਾਵਾਂ ਨਿਭਾਉਣ ਲਈ ਮਜਬੂਰ ਹੈ।
Ludhiana News: ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਨਾਨਕ ਨਗਰ ਸਲੇਮ ਟਾਬਰੀ ਪੰਜਾਬ ਵਿੱਚ ਸਿੱਖਿਆ ਤੇ ਸਿਹਤ ਦੇ ਨਾਂ ਦੇ ਉੱਤੇ ਆਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਇਸ ਸਕੂਲ ਵਿੱਚ ਪਿਛਲੇ 10 ਸਾਲਾਂ ਵਿੱਚ ਸਿਰਫ਼ 6 ਮਹੀਨੇ ਵਿੱਚ ਪੱਕਾ ਪ੍ਰਿੰਸੀਪਲ ਤਾਇਨਾਤ ਕੀਤਾ ਗਿਆ ਹੈ। ਬਾਕੀ ਸਮਾਂ ਆਰਜੀ ਪ੍ਰਿੰਸੀਪਲ ਲਗਾ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ।
ਸਕੂਲ ਵਿੱਚ ਅਧਿਆਪਕਾਂ ਦੀ ਭਾਰੀ ਵੀ ਘਾਟ। ਇਥੋਂ ਤੱਕ ਕਿ ਸਕੂਲ ਵਿੱਚ 4 ਦਰਜਾ ਦਾ ਕੋਈ ਮੁਲਾਜ਼ਮ ਵੀ ਤਾਇਨਾਤ ਨਹੀਂ ਹੈ। ਸਕੂਲ ਵਿੱਚ 4-4 ਫੁੱਟ ਉੱਚੀ ਬੂਟੀ ਤੇ ਘਾਹ ਬੱਚਿਆਂ ਲਈ ਖ਼ਤਰਾ ਬਣਾਇਆ ਹੋਇਆ। ਬੂਟੀ ਅਤੇ ਘਾਹ ਵਿੱਚ ਸੱਪ ਜਾਂ ਹੋਰ ਕੀੜੇ-ਮਕੌੜੇ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਦੇ ਸਬੰਧ ਵਿਚ ਜ਼ੀ ਮੀਡੀਆ ਟੀਮ ਵੱਲੋਂ ਗਰਾਊਂਡ ਜ਼ੀਰੋ ਉਤੇ ਜਾ ਕੇ ਚੈੱਕ ਕੀਤਾ ਗਿਆ ਤਾਂ ਹਾਲਤ ਤਰਸਯੋਗ ਦੇਖਣ ਨੂੰ ਮਿਲੀ ਅਤੇ ਸਕੂਲ ਇੰਚਾਰਜ ਨੇ ਖੁਦ ਮੰਨਿਆ ਕਿ ਸਕੂਲ ਵਿੱਚ ਪਿਛਲੇ 10 ਸਾਲਾਂ ਤੋਂ ਨਹੀਂ ਪ੍ਰਿੰਸੀਪਲ ਤੇ ਸਟਾਫ ਦੀ ਘਾਟ।
ਇਸ ਤੋਂ ਇਲਾਵਾ ਦਰਜਾ 4 ਦਾ ਮੁਲਾਜ਼ਮ ਵੀ ਨਹੀਂ ਹੈ, ਜਿਸ ਕਾਰਨ ਸਫ਼ਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਸਕੂਲ ਵਿੱਚ ਹੋ ਰਹੀ ਰੈਨੋਵੇਸਨ ਕਾਰਨ ਕਮਰਾ ਦੀ ਛੱਤ ਉੱਤੇ ਖੜ੍ਹਾ ਪਾਣੀ ਚੋਅ ਰਿਹਾ।
ਇਸ ਨੂੰ ਲੈ ਕੇ ਡਿਪਟੀ ਡੀਓ ਨੇ ਕਿਹਾ ਕਿ ਜਲਦ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਟਾਫ ਲਈ ਵੀ ਅੱਗੇ ਚਿੱਠੀ ਪਾਈ ਗਈ ਹੈ। ਸਕੂਲ ਦੇ ਇੰਚਾਰਜ ਦੱਸਿਆ ਕਿ ਸਾਲ 2014 ਵਿੱਚ ਇਕ ਮੈਡਮ ਛੇ ਮਹੀਨੇ ਲਈ ਪ੍ਰਿੰਸੀਪਲ ਬਣ ਕੇ ਆਈ ਸੀ। ਇਸ ਪਿਛੋਂ ਕੋਈ ਸਕੂਲ ਦਾ ਪ੍ਰਿੰਸੀਪਲ ਨਹੀਂ ਆਇਆ। ਪੱਕਾ ਪ੍ਰਿੰਸੀਪਲ ਨੂੰ ਲਗਭਗ 9 ਸਾਲ ਹੋ ਚੁੱਕੇ ਹਨ, ਹਾਈ ਸਕੂਲ ਦਾ ਇੰਚਾਰਜ ਹੀ ਸਾਰੀ ਜ਼ਿੰਮੇਵਾਰੀ ਦੇਖ ਰਿਹਾ ਹੈ।
ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ
ਇੰਨਾ ਹੀ ਨਹੀਂ, ਸਕੂਲ ਦੀ ਸੁਰੱਖਿਆ ਵੀ ਰੱਬ ਆਸਰੇ ਹੀ ਹੈ। ਸਕੂਲ ਵਿੱਚ ਕੋਈ ਵੀ ਚੌਕੀਦਾਰ ਵੀ ਨਹੀਂ ਹੈ। ਦਰਜਾ ਚਾਰ ਦਾ ਕੋਈ ਵੀ ਮੁਲਾਜ਼ਮ ਸਕੂਲ ਵਿੱਚ ਨਹੀਂ ਹੈ ਜਿਸ ਕਰਕੇ ਸਕੂਲ ਦੇ ਬਾਕੀ ਸਟਾਫ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਦੇ ਇੰਚਾਰਜ ਨੇ ਇਹ ਕਿਹਾ ਹੈ ਕਿ ਉਹ ਖ਼ੁਦ ਹੀ ਸਫ਼ਾਈ ਸੇਵਕ ਹਨ ਤੇ ਆਪ ਹੀ ਚੌਂਕੀਦਾਰ ਹਨ।
ਇਹ ਵੀ ਪੜ੍ਹੋ : Punjab News: ਪੰਜਾਬ 'ਚ ਤਹਿਸੀਲਾਂ ਤੋਂ ਬਾਅਦ ਹੁਣ ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਵੀ ਹੜਤਾਲ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ