Amitabh Bachchan Request To Elon Musk: ਬਲੂ ਟਿੱਕ ਹਟਣ ਮਗਰੋਂ ਅਮਿਤਾਭ ਬਚਨ ਨੇ ਟਵਿੱਟਰ ਅੱਗੇ ਜੋੜੇ ਹੱਥ
![Amitabh Bachchan Request To Elon Musk: ਬਲੂ ਟਿੱਕ ਹਟਣ ਮਗਰੋਂ ਅਮਿਤਾਭ ਬਚਨ ਨੇ ਟਵਿੱਟਰ ਅੱਗੇ ਜੋੜੇ ਹੱਥ Amitabh Bachchan Request To Elon Musk: ਬਲੂ ਟਿੱਕ ਹਟਣ ਮਗਰੋਂ ਅਮਿਤਾਭ ਬਚਨ ਨੇ ਟਵਿੱਟਰ ਅੱਗੇ ਜੋੜੇ ਹੱਥ](https://hindi.cdn.zeenews.com/hindi/sites/default/files/styles/zm_500x286/public/2023/04/21/1744359-amitabh-request-for-blue-tick.jpg?itok=OiEfPyQP)
Amitabh Bachchan Request To Elon Musk: ਬਾਲੀਵੁੱਡ ਸਟਾਰ ਅਮਿਤਾਭ ਬਚਨ ਬਲੂ ਟਿੱਕ ਹਟਣ ਮਗਰੋਂ ਕਾਫੀ ਪਰੇਸ਼ਾਨੀ ਦਾ ਆਲਮ ਵਿੱਚ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਟਵਿੱਟਰ ਉਤੇ ਇੱਕ ਟਵੀਟ ਕਰਕੇ ਬਲੂ ਲਗਾਉਣ ਦੀ ਅਪੀਲ ਕੀਤੀ।
Amitabh Bachchan Request To Elon Musk: ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਵਿਚਾਰ ਰੱਖਦੇ ਹਨ। ਇਹੀ ਕਾਰਨ ਹੈ ਕਿ ਫੈਨਜ਼ ਉਨ੍ਹਾਂ ਦੀ ਹਰ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਅਜਿਹੇ 'ਚ ਜੇਕਰ ਉਨ੍ਹਾਂ ਦੀ ਪੋਸਟ 'ਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਪ੍ਰਸ਼ੰਸਕ ਉਨ੍ਹਾਂ ਨੂੰ ਕਈ ਵਾਰ ਸਲਾਹ ਵੀ ਦਿੰਦੇ ਹਨ। ਇਸ ਦਰਮਿਆਨ ਟਵਿੱਟਰ ਵੱਲੋਂ ਅਕਾਊਂਟ ਦੇ ਅੱਗਿਓਂ ਬਲੂ ਟਿੱਕ ਹਟਾ ਦਿੱਤੀ ਗਈ ਹੈ। ਇਸ ਮਗਰੋਂ ਅਮਿਤਾਭ ਬਚਨ ਨੇ ਮਜ਼ਾਕੀਆਂ ਲਿਹਾਜੇ ਵਿੱਚ ਐਲੋਨ ਮਸਕ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ।
ਅਮਿਤਾਭ ਬੱਚਨ ਨੇ ਕੁਝ ਸਮਾਂ ਪਹਿਲਾਂ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ 'ਚ ਉਨ੍ਹਾਂ ਨੇ ਟਵਿੱਟਰ ਦੇ ਮਾਲਕ ਐਲੋਨ ਮਸਕ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ। ਬਿੱਗ ਬੀ ਨੇ ਇਹ ਬੇਨਤੀ ਬਹੁਤ ਹੀ ਮਜ਼ਾਕੀਆ ਢੰਗ ਨਾਲ ਕੀਤੀ ਹੈ। ਆਓ ਜਾਣਦੇ ਹਾਂ ਉਨ੍ਹਾਂ ਨੇ ਐਲੋਨ ਮਸਕ ਲਈ ਆਪਣੇ ਟਵੀਟ 'ਤੇ ਕੀ ਲਿਖਿਆ ਹੈ। ਅਮਿਤਾਭ ਬੱਚਨ ਨੇ ਟਵੀਟ ਕੀਤਾ ਅਤੇ ਲਿਖਿਆ, 'ਹੇ, ਟਵਿੱਟਰ ਭਈਆ, ਸੁਣ ਰਹੇ ਹੋ? ਹੁਣ ਤਾਂ ਅਸੀਂ ਪੈਸੇ ਵੀ ਭਰ ਦਿੱਤੇ ਹਨ ਤਾਂ ਨੀਲ ਕਮਲ ਦੁਬਾਰਾ ਲਗਾ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਹੀ ਹਾਂ। ਹੱਥ ਤਾਂ ਜੋੜ ਲਗਏ ਹਨ। ਹੁਣ ਕੀ ਪੈਰੀ ਪਈਏ?'
ਖੈਰ, ਅਮਿਤਾਭ ਬੱਚਨ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕ ਲਗਾਤਾਰ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਾਬਿਲੇਗੌਰ ਹੈ ਕਿ 20 ਅਪ੍ਰੈਲ 2023 ਨੂੰ ਬਾਲੀਵੁੱਡ ਤੋਂ ਲੈ ਕੇ ਰਾਜਨੀਤਿਕ ਤੋਂ ਲੈ ਕੇ ਕਈ ਵੱਡੇ ਸਿਤਾਰਿਆਂ ਦੇ ਵੈਰੀਫਾਈਡ ਅਕਾਊਂਟ ਤੋਂ ਬਲੂ ਟਿੱਕ ਹਟਾ ਦਿੱਤਾ ਗਿਆ ਹੈ। ਜਿਸ ਵਿੱਚ ਸਲਮਾਨ ਖਾਨ, ਸ਼ਾਹਰੁਖ ਖਾਨ, ਆਲੀਆ ਭੱਟ ਅਤੇ ਅਮਿਤਾਭ ਬੱਚਨ ਵਰਗੇ ਵੱਡੇ ਸਿਤਾਰੇ ਸ਼ਾਮਲ ਹਨ। ਹੁਣ ਜੋ ਵੀ ਇਸ ਸੇਵਾ ਨੂੰ ਚਾਹੁੰਦਾ ਹੈ, ਉਸਨੂੰ ਟਵਿੱਟਰ ਨੂੰ ਭੁਗਤਾਨ ਕਰਨਾ ਹੋਵੇਗਾ। ਇਹ ਜਾਣਕਾਰੀ ਐਲੋਨ ਮਸਕ ਨੇ ਸਾਲ 2022 ਵਿੱਚ ਹੀ ਦਿੱਤੀ ਸੀ।
ਇਹ ਵੀ ਪੜ੍ਹੋ : Delhi Saket Court Firing: ਦਿੱਲੀ ਦੇ ਕੋਰਟ 'ਚ ਦਿਨ-ਦਿਹਾੜੇ ਹੋਈ ਫਾਇਰਿੰਗ, 1 ਔਰਤ ਜ਼ਖ਼ਮੀ
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਨੂੰ ਆਖਰੀ ਵਾਰ ਫਿਲਮ 'ਗੁੱਡਬਾਏ' 'ਚ ਦੇਖਿਆ ਗਿਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇਸ ਤੋਂ ਬਾਅਦ ਹੁਣ ਉਹ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਸੂਚੀ 'ਚ 'ਗਣਪਤ', 'ਘੂਮਰ', 'ਪ੍ਰੋਜੈਕਟ ਕੇ', 'ਬਟਰਫਲਾਈ' ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਮਸ਼ਹੂਰ ਸ਼ੋਅ ਕੌਣ ਬਣੇਗਾ ਕਰੋੜਪਤੀ ਦਾ ਅਗਲਾ ਸੀਜ਼ਨ ਜਲਦ ਆ ਰਿਹਾ ਹੈ।
ਇਹ ਵੀ ਪੜ੍ਹੋ : Punjab News: ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਹੋਏ ਸ਼ਹੀਦ