Punjab News: ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਹੋਏ ਸ਼ਹੀਦ
Advertisement
Article Detail0/zeephh/zeephh1661677

Punjab News: ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਹੋਏ ਸ਼ਹੀਦ

Punjab news:  ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਚਾਰ ਜਵਾਨ ਅਤੇ ਉੜੀਸਾ ਦਾ ਇਕ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਹਨ ਜਿਹਨਾਂ ਵਿੱਚੋਂ ਇੱਕ ਜਵਾਨ ਹਰਕ੍ਰਿਸ਼ਨ ਸਿੰਘ ਸਨ।

 

Punjab News:  ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ ਚਾਰ ਜਵਾਨ ਹੋਏ ਸ਼ਹੀਦ

Punjab news: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵੀਰਵਾਰ ਦੁਪਹਿਰ ਕਰੀਬ 3 ਵਜੇ ਅੱਤਵਾਦੀਆਂ ਨੇ ਫੌਜ ਦੇ ਟਰੱਕ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ, ਜਿਸ 'ਚ 5 ਜਵਾਨ ਸ਼ਹੀਦ ਹੋ ਗਏ। ਸ਼ਹੀਦ ਜਵਾਨਾਂ ਵਿੱਚ ਹੌਲਦਾਰ ਮਨਦੀਪ ਸਿੰਘ, ਲਾਂਸ ਨਾਇਕ ਦੇਵਾਸ਼ੀਸ਼ ਬਸਵਾਲ, ਲਾਂਸ ਨਾਇਕ ਕੁਲਵੰਤ ਸਿੰਘ, ਸਿਪਾਹੀ ਹਰਕਿਸ਼ਨ ਸਿੰਘ ਅਤੇ ਸਿਪਾਹੀ ਸੇਵਕ ਸਿੰਘ ਦੇ ਨਾਮ ਸ਼ਾਮਲ ਹਨ।  

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਪਿੰਡ ਬਾਘਾ ਦਾ ਰਹਿਣ ਵਾਲਾ ਕਾਂਸਟੇਬਲ ਸੇਵਕ ਸਿੰਘ ਵੀ ਸ਼ਹੀਦ ਜਵਾਨਾਂ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਇੱਕ ਬਟਾਲਾ ਦੇ ਨਜ਼ਦੀਕੀ ਪਿੰਡ ਤਲਵੰਡੀ ਭਰਥ ਦਾ ਜਵਾਨ ਵੀ ਸ਼ਹੀਦ ਹੋ ਗਿਆ। ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ਵਿੱਚ ਪੰਜਾਬ ਦੇ ਚਾਰ ਜਵਾਨ ਅਤੇ ਉੜੀਸਾ ਦਾ ਇੱਕ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਹਨ ਜਿਹਨਾਂ ਵਿੱਚੋਂ ਇੱਕ ਜਵਾਨ ਹਰਕ੍ਰਿਸ਼ਨ ਸਿੰਘ ਸਨ।

ਬਟਾਲਾ ਤੋਂ ਨੌਜਵਾਨ ਹਰਕ੍ਰਿਸ਼ਨ ਸਿੰਘ 
ਦੱਸ ਦੇਈਏਕਿ ਬਟਾਲਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਤਲਵੰਡੀ ਭਰਥ ਦਾ ਨੌਜਵਾਨ ਹਰਕ੍ਰਿਸ਼ਨ ਸਿੰਘ ਉਮਰ 25 ਸਾਲ ਬੀਤੇ ਕੱਲ੍ਹ ਪੁੰਛ ਜੰਮੂ ਹਾਈਵੇ ਤੇ ਸੈਨਾ ਦੀ ਗੱਡੀ 'ਤੇ ਹੋਏ ਅਤਵਾਦੀ ਹਮਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਸ਼ਹੀਦ ਹਰਕ੍ਰਿਸ਼ਨ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਦੋ ਸਾਲਾ ਬੱਚੀ, ਛੇ ਮਹੀਨੇ ਦੇ ਬੱਚੇ ਅਤੇ ਬਜ਼ੁਰਗ ਮਾਂ ਪਿਉ ਨੂੰ ਛੱਡ ਗਿਆ।

ਇਹ ਵੀ ਪੜ੍ਹੋ: Terrorist Attack: ਜੰਮੂ-ਕਸ਼ਮੀਰ 'ਚ ਫੌਜ ਦੀ ਗੱਡੀ 'ਤੇ ਗ੍ਰੇਨੇਡ ਹਮਲਾ; ਹੁਣ ਤੱਕ 5 ਜਵਾਨ ਸ਼ਹੀਦ,  PAFF ਨੇ ਲਈ ਜ਼ਿੰਮੇਵਾਰੀ!

ਹਰਕ੍ਰਿਸ਼ਨ ਦਾ ਪਿਤਾ ਵੀ ਮੰਗਲ ਸਿੰਘ ਵੀ ਫੌਜ ਵਿੱਚੋਂ ਹੀ ਰਿਟਾਇਰਡ ਫੌਜੀ ਹਨ। ਹਰਕ੍ਰਿਸ਼ਨ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਅੱਜ ਤੋਂ ਪੰਜ ਸਾਲ ਪਹਿਲਾਂ ਹੀ ਫੌਜ ਵਿਚ ਭਰਤੀ ਹੋਏ ਸੀ ਸ਼ਹੀਦ ਹਰਕ੍ਰਿਸ਼ਨ ਸਿੰਘ ਪਹਿਲਾ 16 ਸਿਖਲਾਈ ਵਿੱਚ ਡਿਊਟੀ ਕਰਦੇ ਸੀ ।

ਹਰਕ੍ਰਿਸ਼ਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਮਾਨ ਵੀ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਦਾ ਪਰਥੀਵ ਸਰੀਰ ਜੱਦੀ ਪਿੰਡ ਕੱਲ੍ਹ ਪਹੁੰਚੇਗਾ ਅਤੇ ਕੱਲ੍ਹ ਹੀ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। 

-ਪੰਜਾਬ ਦਾ ਦੂਜਾ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਦਾ ਮੈਂਬਰ ਸੇਵਕ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਨੌਕਰ 20 ਦਿਨ ਪਹਿਲਾਂ ਛੁੱਟੀ ਖਤਮ ਕਰਕੇ ਡਿਊਟੀ 'ਤੇ ਗਿਆ ਸੀ। ਫੌਜ ਨੂੰ ਸ਼ੱਕ ਹੈ ਕਿ ਅਣਪਛਾਤੇ ਅੱਤਵਾਦੀਆਂ ਨੇ ਟਰੱਕ 'ਤੇ ਗ੍ਰਨੇਡ ਵੀ ਸੁੱਟੇ ਜਿਸ ਕਾਰਨ ਅੱਗ ਲੱਗ ਗਈ।

-ਪੰਜਾਬ ਦਾ ਤੀਜਾ ਸ਼ਹੀਦ ਜਵਾਨ ਕੁਲਵੰਤ ਸਿੰਘ ਮੋਗਾ ਦੇ ਪਿੰਡ ਚੜਿੱਕ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਦੇ ਪਿਤਾ ਵੀ ਕਾਰਗਿਲ ਵਿੱਚ ਸ਼ਹੀਦ ਹੋਏ ਸਨ। ਕੁਲਵੰਤ ਦੀ ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ।

(ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news