Preity Zinta News: ਦੋ ਘਟਨਾਵਾਂ ਮਗਰੋਂ ਸਹਿਮੀ ਅਦਾਕਾਰਾ ਪ੍ਰੀਤੀ ਜ਼ਿੰਟਾ, ਸੋਸ਼ਲ ਮੀਡੀਆ `ਤੇ ਦੱਸੀ ਪੂਰੀ ਗੱਲ
Preity Zinta News: ਬਾਲੀਵੁੱਡ ਅਦਾਕਾਰਾ ਨੇ ਬੀਤੇ ਦਿਨ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਉਹ ਬੁਰੀ ਤਰ੍ਹਾਂ ਡਰ ਗਈ। ਇਸ ਮਗਰੋਂ ਉਸ ਨੇ ਖੁੱਲ੍ਹ ਕੇ ਸੋਸ਼ਲ ਮੀਡੀਆ ਉਤੇ ਇਸ ਘਟਨਾ ਬਾਰੇ ਦੱਸਿਆ।
Preity Zinta News: ਹਾਲ ਹੀ 'ਚ ਅਦਾਕਾਰਾ ਪ੍ਰੀਤੀ ਜ਼ਿੰਟਾ ਨਾਲ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਸਹਿਮ ਗਈ ਅਤੇ ਉਸ ਨੇ ਇਸ ਘਟਨਾ ਨੂੰ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ। ਪ੍ਰੀਤੀ ਜ਼ਿੰਟਾ ਨੇ ਉਸ ਵੀਡੀਓ ਦੀ ਸੱਚਾਈ ਵੀ ਦੱਸੀ, ਜਿਸ ਵਿੱਚ ਇੱਕ ਅਪਾਹਜ ਵਿਅਕਤੀ ਪੈਸਿਆਂ ਲਈ ਵ੍ਹੀਲਚੇਅਰ ਉਪਰ ਕਾਰ ਦਾ ਪਿੱਛਾ ਕਰਦਾ ਹੈ। ਪ੍ਰੀਤੀ ਜ਼ਿੰਟਾ ਨੇ ਆਪਣੇ ਨਾਲ ਵਾਪਰੀਆਂ ਦੋਵੇਂ ਘਟਨਾਵਾਂ ਦੀ ਪੂਰੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਘਟਨਾ ਉਸ ਦੀ ਛੋਟੀ ਧੀ ਜੀਆ ਨਾਲ ਸਬੰਧਤ ਹੈ। ਇਸ ਘਟਨਾ ਵਿੱਚ ਇੱਕ ਅਣਪਛਾਤੀ ਔਰਤ ਨੇ ਉਸ ਦੀ ਧੀ ਨੂੰ ਜ਼ਬਰਦਸਤੀ ਚੁੰਮ ਲਿਆ ਸੀ।
ਪ੍ਰੀਤੀ ਜ਼ਿੰਟਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਵੀਡੀਓ ਦੇ ਨਾਲ ਦੋਵੇਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਦੋਵੇਂ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਪ੍ਰੀਤੀ ਨੇ ਪਾਪਰਾਜ਼ੀ 'ਤੇ ਵੀ ਗੁੱਸਾ ਜ਼ਾਹਰ ਕੀਤਾ ਹੈ, ਜੋ ਅਭਿਨੇਤਰੀ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾ ਰਹੇ ਸਨ।
ਪ੍ਰੀਤੀ ਜ਼ਿੰਟਾ ਨੇ ਲਿਖਿਆ, 'ਇਸ ਹਫ਼ਤੇ ਦੋ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਪਹਿਲੀ ਘਟਨਾ ਉਸ ਦੀ ਬੇਟੀ ਜੀਆ ਨਾਲ ਵਾਪਰੀ। ਇੱਕ ਅਣਜਾਣ ਔਰਤ ਨੇ ਉਸਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਿਆਰ ਨਾਲ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਉਹ ਚਲੀ ਗਈ ਪਰ ਫਿਰ ਅਚਾਨਕ ਵਾਪਸ ਆ ਗਈ ਅਤੇ ਉਸਨੇ ਜ਼ਬਰਦਸਤੀ ਉਸ ਦੀ ਬੇਟੀ ਨੂੰ ਆਪਣੀ ਗੋਦ ਵਿੱਚ ਲੈ ਲਿਆ ਅਤੇ ਫਿਰ ਉਸਦੇ ਮੂੰਹ ਨੂੰ ਚੁੰਮ ਕੇ ਭੱਜ ਗਈ। ਉਹ ਇਹ ਕਹਿ ਕੇ ਉੱਥੋਂ ਭੱਜ ਗਈ ਕਿ ਉਹ ਬਹੁਤ ਪਿਆਰਾ ਬੱਚਾ ਹੈ।
ਇਹ ਔਰਤ ਇੱਕ ਆਲੀਸ਼ਾਨ ਇਮਾਰਤ ਵਿੱਚ ਰਹਿੰਦੀ ਹੈ ਅਤੇ ਉਦੋਂ ਉਸੇ ਬਾਗ ਵਿੱਚ ਸੀ ਜਿੱਥੇ ਉਸ ਦੇ ਬੱਚੇ ਖੇਡ ਰਹੇ ਸਨ। ਜੇਕਰ ਉਹ ਸੈਲੀਬ੍ਰਿਟੀ ਨਾ ਹੁੰਦੀ ਤਾਂ ਸ਼ਾਇਦ ਬਹੁਤ ਬੁਰੀ ਪ੍ਰਤੀਕਿਰਿਆ ਕਰਦੀ ਪਰ ਉਹ ਸ਼ਾਂਤ ਰਹੀ ਕਿਉਂਕਿ ਉਹ ਕੋਈ ਸੀਨ ਨਹੀਂ ਬਣਾਉਣਾ ਚਾਹੁੰਦੀ ਸੀ। ਪ੍ਰੀਤੀ ਜ਼ਿੰਟਾ ਨੇ ਦੂਜੀ ਘਟਨਾ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਤੁਸੀਂ ਇੱਥੇ ਦੂਜੀ ਘਟਨਾ ਦੇਖ ਸਕਦੇ ਹੋ। ਮੈਂ ਫਲਾਈਟ ਫੜਨੀ ਸੀ ਅਤੇ ਅਪਾਹਜ ਵਿਅਕਤੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰੀਤੀ ਜ਼ਿੰਟਾ ਨੇ ਪਹਿਲਾਂ ਵੀ ਕਈ ਵਾਰ ਉਸਨੂੰ ਪੈਸੇ ਦਿੱਤੇ ਸਨ ਪਰ ਇਸ ਵਾਰ ਜਦੋਂ ਉਸਨੇ ਪੁੱਛਿਆ, ਉਸ ਨੇ ਕਿਹਾ ਮਾਫ ਕਰਨਾ, ਅੱਜ ਉਸ ਕੋਲ ਨਕਦੀ ਨਹੀਂ ਹੈ, ਸਿਰਫ ਇੱਕ ਕ੍ਰੈਡਿਟ ਕਾਰਡ ਹੈ। ਪ੍ਰੀਤੀ ਦੀ ਨਾਲ ਵਾਲੀ ਔਰਤ ਨੇ ਉਸ ਨੂੰ ਆਪਣੇ ਪਰਸ ਵਿੱਚੋਂ ਕੁਝ ਪੈਸੇ ਦਿੱਤੇ। ਉਸ ਨੇ ਪੈਸੇ ਵਾਪਸ ਔਰਤ 'ਤੇ ਸੁੱਟ ਦਿੱਤੇ ਕਿਉਂਕਿ ਇਹ ਕਾਫ਼ੀ ਨਹੀਂ ਸਨ। ਫਿਰ ਉਹ ਗੁੱਸੇ ਵਿਚ ਆ ਗਈ ਅਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਉਹ ਆਦਮੀ ਵੀ ਕੁਝ ਸਮੇਂ ਲਈ ਸਾਡੇ ਪਿੱਛੇ ਆਇਆ। ਉਹ ਹੋਰ ਵੀ ਹਮਲਾਵਰ ਹੋ ਗਿਆ।
ਇਹ ਵੀ ਪੜ੍ਹੋ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ SGPC ਨੂੰ ਪਾਈ ਝਾੜ, ਕਿਹਾ "ਮੇਰਾ ਕਿਹਾ ਵੀ ਨਹੀਂ ਮੰਨਿਆ..."
'ਫ਼ੋਟੋਗ੍ਰਾਫ਼ਰਾਂ ਨੂੰ ਇਹ ਘਟਨਾ ਮਜ਼ਾਕੀਆ ਲੱਗੀ। ਸਾਡੀ ਮਦਦ ਕਰਨ ਦੀ ਬਜਾਏ, ਉਹ ਹੱਸ ਪਏ। ਕਿਸੇ ਨੇ ਉਸਨੂੰ ਕਾਰ ਦਾ ਪਿੱਛਾ ਨਾ ਕਰਨ ਜਾਂ ਸਾਨੂੰ ਪਰੇਸ਼ਾਨ ਨਾ ਕਰਨ ਲਈ ਕਿਹਾ ਕਿਉਂਕਿ ਕਿਸੇ ਨੂੰ ਵੀ ਸੱਟ ਲੱਗ ਸਕਦੀ ਹੈ। ਜੇਕਰ ਕੋਈ ਹਾਦਸਾ ਹੁੰਦਾ ਤਾਂ ਉਸ ਉਪਰ ਦੋਸ਼ ਲੱਗਣੇ ਸਨ, ਮੇਰੇ ਸੈਲੀਬ੍ਰਿਟੀ ਹੋਣ 'ਤੇ ਸਵਾਲ ਉੱਠਣੇ ਸਨ। ਬਾਲੀਵੁੱਡ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਨੈਣਾ ਦੇਵੀ ਵਿਚਾਲੇ ਰੋਪਵੇਅ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਸਰਕਾਰ ਦੀ ਬਣੀ ਸਹਿਮਤੀ