Nitesh Pandey dies: `ਅਨੁਪਮਾ’ ਸ਼ੋਅ ਦੇ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Nitesh Pandey Death News: ਅਦਾਕਾਰਾ ਵੈਭਵੀ ਉਪਾਧਿਆਏ ਦੀ ਮੌਤ ਤੋਂ ਬਾਅਦ ਟੀਵੀ ਇੰਡਸਟਰੀ ਦੇ ਦਿੱਗਜ ਅਦਾਕਾਰ ਨਿਤੇਸ਼ ਪਾਂਡੇ ਦਾ ਵੀ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਿਤੇਸ਼ ਪਾਂਡੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
Nitesh Pandey Death News: ਟੀਵੀ ਇੰਡਸਟਰੀ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅਦਾਕਾਰਾ ਵੈਭਵੀ ਉਪਾਧਿਆਏ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਸੀ, ਉੱਥੇ ਹੀ ਕੁਝ ਘੰਟਿਆਂ ਬਾਅਦ ਇੱਕ ਹੋਰ ਟੀਵੀ ਸਟਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ। ਦਿੱਗਜ ਅਦਾਕਾਰ ਨਿਤੇਸ਼ ਪਾਂਡੇ (Nitesh Pandey )ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਨਿਤੇਸ਼ ਪਾਂਡੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰ ਨੂੰ 1.30 ਵਜੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਦਾਕਾਰ ਦੀ ਉਮਰ 51 ਸਾਲ ਸੀ। ਉਸ ਦੇ ਤੁਰ ਜਾਣ ਕਾਰਨ ਹਰ ਕੋਈ ਸੋਗ ਵਿੱਚ ਡੁੱਬਿਆ ਹੋਇਆ ਹੈ। ਇਸ ਖ਼ਬਰ ਦੀ ਪੁਸ਼ਟੀ ਲੇਖਕ ਸਿਧਾਰਥ ਨਾਗਰ ਨੇ ਕੀਤੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰ ਦੀ ਉਮਰ 51 ਸਾਲ ਸੀ। ਨਿਤੇਸ਼ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ : Vaibhavi Upadhyaya Died: 'ਸਾਰਾਭਾਈ ਵਰਸਿਜ਼ ਸਾਰਾਭਾਈ' ਦੀ ਅਦਾਕਾਰਾ ਵੈਭਵੀ ਦੀ ਕਾਰ ਹਾਦਸੇ 'ਚ ਮੌਤ
ਇਨ੍ਹੀਂ ਦਿਨੀਂ ਅਦਾਕਾਰਾ ਟੀਵੀ ਦੇ ਮਸ਼ਹੂਰ ਸ਼ੋਅ ਅਨੁਪਮਾ ਵਿੱਚ ਨਜ਼ਰ ਆ ਰਹੇ ਸੀ। ਇਸ ਸ਼ੋਅ 'ਚ ਅਭਿਨੇਤਾ ਧੀਰਜ ਕਪੂਰ ਦਾ ਕਿਰਦਾਰ ਨਿਭਾਅ ਰਹੇ ਸਨ। ਨਿਤੀਸ਼ ਪਾਂਡੇ ਨੇ 'ਤੇਜਸ', 'ਸਾਇਆ', 'ਮੰਜਲੀਂ ਅਪਨੀ ਅਪਨੀ', 'ਕੁਛ ਤੋ ਲੋਗ ਕਹੇਂਗੇ', 'ਏਕ ਰਿਸ਼ਤਾ ਪਾਰਟਨਰਸ਼ਿਪ ਕਾ', 'ਮਹਾਰਾਜਾ ਕੀ ਜੈ ਹੋ', 'ਹੀਰੋ-ਮਿਸਿੰਗ ਮੋਡ' ਸਮੇਤ ਕਈ ਸੁਪਰਹਿੱਟ ਸ਼ੋਅਜ਼ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਅਦਾਕਾਰ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ, ਜਿਨ੍ਹਾਂ 'ਚ 'ਬਧਾਈ ਦੋ', 'ਮਦਾਰੀ', 'ਦਬੰਗ 2' ਵਰਗੀਆਂ ਫਿਲਮਾਂ ਸ਼ਾਮਲ ਹਨ।
ਲੇਖਕ ਸਿਧਾਰਥ ਨਾਗਰ ਨੇ ਅਦਾਕਾਰ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਸ ਨੇ ਸਭ ਤੋਂ ਪਹਿਲਾਂ ਫੇਸਬੁੱਕ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਸਿਧਾਰਥ ਨੇ ਕਿਹਾ ਕਿ ਇਹ ਗੱਲ ਸੱਚ ਹੈ, ਕਾਸ਼ ਮੈਂ ਇਸ ਨੂੰ ਝੂਠ ਕਹਿ ਸਕਦਾ। ਉਹ ਇਕ ਸਮਾਗਮ ਤੋਂ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਨੂੰ ਨਿਤੇਸ਼ ਪਾਂਡੇ ਦੇ ਦਿਹਾਂਤ ਬਾਰੇ ਪਤਾ ਲੱਗਾ। ਰਾਈਟਰ ਨੇ ਦੱਸਿਆ ਕਿ ਨਿਤੇਸ਼ ਸ਼ੂਟਿੰਗ ਲਈ ਇਗਤਪੁਰ ਗਿਆ ਹੋਇਆ ਸੀ। ਉੱਥੇ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।