Vaibhavi Upadhyaya Died: 'ਸਾਰਾਭਾਈ ਵਰਸਿਜ਼ ਸਾਰਾਭਾਈ' ਦੀ ਅਦਾਕਾਰਾ ਵੈਭਵੀ ਦੀ ਕਾਰ ਹਾਦਸੇ 'ਚ ਮੌਤ
Advertisement
Article Detail0/zeephh/zeephh1708656

Vaibhavi Upadhyaya Died: 'ਸਾਰਾਭਾਈ ਵਰਸਿਜ਼ ਸਾਰਾਭਾਈ' ਦੀ ਅਦਾਕਾਰਾ ਵੈਭਵੀ ਦੀ ਕਾਰ ਹਾਦਸੇ 'ਚ ਮੌਤ

Sarabhai vs Sarabhai actress Vaibhavi Upadhyay dies News: ਅਦਾਕਾਰਾ ਵੈਭਵੀ ਉਪਾਧਿਆਏ ਦੀ ਹਿਮਾਚਲ ਪ੍ਰਦੇਸ਼ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਸਾਰਾਭਾਈ ਬਨਾਮ ਸਾਰਾਭਾਈ ਵਿੱਚ ਜੈਸਮੀਨ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਸੀ।

Vaibhavi Upadhyaya Died: 'ਸਾਰਾਭਾਈ ਵਰਸਿਜ਼ ਸਾਰਾਭਾਈ' ਦੀ ਅਦਾਕਾਰਾ ਵੈਭਵੀ ਦੀ ਕਾਰ ਹਾਦਸੇ 'ਚ ਮੌਤ

Sarabhai vs Sarabhai actress Vaibhavi Upadhyay dies News: ਪਿਛਲੇ ਦਿਨੀਂ ਜਿੱਥੇ ਸਪਲਿਟਸਵਿਲਾ ਫੇਮ ਆਦਿਤਿਆ ਸਿੰਘ ਰਾਜਪੂਤ ਦੇ ਅਚਾਨਕ ਦਿਹਾਂਤ ਨੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਉੱਥੇ ਹੀ ਹੁਣ ਟੀਵੀ ਇੰਡਸਟਰੀ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਮਸ਼ਹੂਰ ਟੀਵੀ ਸ਼ੋਅ 'ਸਾਰਾਭਾਈ ਵਰਸੇਸ ਸਾਰਾਭਾਈ' 'ਚ ਜੈਸਮੀਨ ਦੀ ਭੂਮਿਕਾ ਨਾਲ ਮਸ਼ਹੂਰ ਹੋਈ ਅਦਾਕਾਰਾ ਵੈਭਵੀ ਉਪਾਧਿਆਏ ਦੀ  (Vaibhavi Upadhyay die)ਕਾਰ ਹਾਦਸੇ 'ਚ ਮੌਤ ਹੋ ਗਈ। 

ਹਿਮਾਚਲ ਪ੍ਰਦੇਸ਼ ਵਿੱਚ ਇੱਕ ਕਾਰ ਹਾਦਸੇ ਵਿੱਚ ਵੈਭਵੀ ਦੀ ਮੌਤ ਹੋ ਗਈ ਸੀ। ਵੈਭਵੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਸਵੇਰੇ 11 ਵਜੇ ਮੁੰਬਈ ਵਿੱਚ ਕੀਤਾ ਜਾਵੇਗਾ। ਸ਼ੋਅ ਸਾਰਾਭਾਈ Vs ਸਾਰਾਭਾਈ ਟੇਕ-2 ਵਿੱਚ ਵੈਭਵੀ ਨਾਲ ਕੰਮ ਕਰਨ ਵਾਲੇ ਨਿਰਮਾਤਾ-ਅਦਾਕਾਰ ਜੇਡੀ ਮਜੀਠੀਆ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਸਨੇ ਖੁਲਾਸਾ ਕੀਤਾ ਕਿ ਉਪਾਧਿਆਏ ਦੀ ਕਾਰ ਮੋੜ ਲੈਂਦੇ ਸਮੇਂ ਘਾਟੀ ਵਿੱਚ ਡਿੱਗ ਗਈ, ਨਾਲ ਹੀ ਦੱਸਿਆ ਕਿ ਕਾਰ ਵਿੱਚ ਵੈਭਵੀ ਦਾ ਮੰਗੇਤਰ ਵੀ ਮੌਜੂਦ ਸੀ, ਜਿਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਾਣੋ 75 ਸਾਲਾਂ ਬਾਅਦ ਕਿਵੇਂ ਮਿਲੇ ਭਾਰਤ-ਪਾਕਿ ਵੰਡ ਦੇ ਦੌਰਾਨ ਵਿੱਛੜੇ ਭੈਣ ਭਰਾ! 

ਦੱਸ ਦੇਈਏ ਕਿ ਵੈਭਵੀ ਮਸ਼ਹੂਰ ਅਭਿਨੇਤਰੀ ਦੀਪਿਕਾ ਪਾਦੂਕੋਣ ਦੇ ਨਾਲ 2020 ਦੀਆਂ ਫਿਲਮਾਂ 'ਛਪਾਕ' ਅਤੇ 'ਤਿਮੀਰ' (2023) ਵਿੱਚ ਵੀ ਨਜ਼ਰ ਆਈ ਸੀ। ਅਭਿਨੇਤਰੀ ਗੁਜਰਾਤੀ ਥੀਏਟਰ ਸਰਕਟ ਵਿੱਚ ਇੱਕ ਪ੍ਰਸਿੱਧ ਨਾਮ ਸੀ। ਟੀਵੀ ਸ਼ੋਅ 'ਸਾਰਾਭਾਈ ਬਨਾਮ ਸਾਰਾਭਾਈ' ਤੋਂ ਇਲਾਵਾ, ਉਪਾਧਿਆਏ ਨੇ 'ਕਿਆ ਕਸੂਰ ਹੈ ਅਮਲ ਕਾ' ਅਤੇ ਡਿਜੀਟਲ ਸੀਰੀਜ਼ 'ਪਲੀਜ਼ ਫਾਈਂਡ ਅਟੈਚਡ' ਵਿੱਚ ਵੀ ਕੰਮ ਕੀਤਾ।

Trending news