Karan Aujla's EP on Hollywood Billboard: ਪੰਜਾਬੀ ਗਾਇਕ ਕਰਨ ਔਜਲਾ ਇੰਨੀਂ ਦਿਨੀਂ ਆਪਣੇ ਗੀਤਾਂ ਅਤੇ ਖ਼ਾਸ ਐਲਬਮਸ ਨਾਲ (Karan Aujla's EP on Hollywood Billboard) ਪੰਜਾਬੀ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਦੇ ਦਿਲ ਜਿੱਤ ਰਿਹਾ ਹੈ ਅਤੇ ਕਾਫੀ ਸੁਰਖੀਆਂ ਬਟੌਰ ਰਿਹਾ ਹੈ। 


COMMERCIAL BREAK
SCROLL TO CONTINUE READING

ਉਸ ਦੀ ਹਾਲ ਹੀ 'ਚ ਈਪੀ (ਮਿੰਨੀ ਐਲਬਮ) 'ਫੋਰ ਯੂ' ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ (Karan Aujla's EP on Hollywood Billboard)'ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਐਲਬਮ ਦਾ ਗਾਣਾ '52 ਬਾਰਜ਼' ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।


ਕਰਨ ਔਜਲਾ ਦੀ ਈ.ਪੀ. ਲੋਕਾਂ ਦਾ ਦਿਲ ਹੀ ਨਹੀਂ ਜਿੱਤ ਰਹੀ ਬਲਕਿ ਇਸਦੇ ਨਾਲ ਕਰਨ ਔਜਲਾ ਨੂੰ ਵੱਡੀ ਸਫਲਤਾ ਵੀ ਦਿੱਤੀ ਹੈ, ਹੁਣ ਗਾਇਕ ਕਰਨ ਔਜਲਾ ਦੀ ਈਪੀ ਨੇ ਬਿਲਬੋਰਡ ਚਾਰਟਸ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਗਾਇਕ ਨੇ ਬਿਲਬੋਰਡ ਚਾਰਟਸ (Karan Aujla's EP on Hollywood Billboard)ਦਾ ਸਕ੍ਰੀਨਸ਼ਾਟ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਜਲਾ ਦੀ ਈਪੀ 28ਵੇਂ ਸਥਾਨ 'ਤੇ ਹੈ। 


ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਦੀ ਐਲਬਮ 'ਫੋਰ ਯੂ' ਪ੍ਰਸ਼ਨਸ਼ਨਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਹਾਲ ਹੀ 'ਚ ਔਜਲਾ ਨੇ ਇੱਕ ਪੋਸਟ ਸ਼ੇਅਰ ਕਰ ਇਸ ਬਾਰੇ ਫੈਨਜ਼ ਨਾਲ ਜਾਣਕਾਰੀ ਵੀ ਸ਼ੇਅਰ ਕੀਤੀ ਸੀ। ਇਹ ਐਲਬਮ ਕਈ ਦੇਸ਼ਾਂ(Karan Aujla's EP on Hollywood Billboard) 'ਚ ਟਰੈਂਡ ਕਰ ਰਹੀ ਹੈ। ਭਾਰਤ ਦੀ ਗੱਲ ਕੀਤੀ ਜਾਏ ਤਾਂ ਇੱਥੇ ਕਰਨ ਔਜਲਾ ਦੀ ਐਲਬਮ ਪਹਿਲੇ ਨੰਬਰ 'ਤੇ ਟਰੈਂਡਿੰਗ 'ਚ ਹੈ।


ਕਰਨ ਔਜਲਾ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਸ (Karan Aujla's EP on Hollywood Billboard)ਨੇ ਦੱਸਿਆ ਕਿ ਐੱਪਲ ਮਿਊਜ਼ਿਕ 'ਤੇ ਕਰਨ ਔਜਲਾ ਦੀ ਐਲਬਮ 'ਫੋਰ ਯੂ' 10 ਦੇਸ਼ਾਂ 'ਚ ਟਰੈਂਡਿੰਗ 'ਚ ਚੱਲ ਰਹੀ ਹੈ। 


ਦੱਸ ਦਈਏ ਕਿ ਭਾਰਤ 'ਚ ਔਜਲਾ ਦੀ ਐਲਬਮ ਨੰਬਰ 1 'ਤੇ ਟਰੈਂਡ ਕਰ ਰਹੀ ਹੈ ਜਦਕਿ ਕੈਨੇਡਾ 'ਚ ਦੂਜੇ ਸਥਾਨ 'ਤੇ, ਨਿਊ ਜ਼ੀਲੈਂਡ 'ਚ ਤੀਜੇ ਸਥਾਨ 'ਤੇ, ਆਸਟਰੇਲੀਆ 'ਚ 15ਵੇਂ ਸਥਾਨ 'ਤੇ, ਬਹਿਰੀਨ 'ਚ 35ਵੇਂ, ਯੂਏਈ ਯਾਨਿ ਦੁਬਈ ;ਚ 36ਵੇਂ, ਸਾਈਪ੍ਰਸ 'ਚ 60ਵੇਂ, ਇੰਗਲੈਂਡ (Karan Aujla's EP on Hollywood Billboard)'ਚ 72ਵੇਂ, ਪੁਰਤਗਾਲ 'ਚ 92ਵੇਂ ਅਤੇ ਆਸਟਰੀਆ 'ਚ 141ਵੇਂ ਸਥਾਨ 'ਤੇ ਟਰੈਂਡ ਕਰ ਰਹੀ ਹੈ।