Aamir Khan trolled: ਕਰਨ-ਦ੍ਰਿਸ਼ਾ ਦੀ ਰਿਸੈਪਸ਼ਨ ਪਾਰਟੀ `ਚ ਇਸ ਗੱਲ ਨੂੰ ਲੈ ਕੇ ਟਰੋਲ ਹੋਏ ਆਮਿਰ ਖਾਨ
Aamir Khan trolled News: ਅੱਜਕੱਲ੍ਹ ਆਮਿਰ ਖਾਨ ਸਾਦੇ ਕੁੜਤੇ-ਜੀਨਸ ਲੁੱਕ `ਚ ਨਜ਼ਰ ਆ ਰਹੇ ਹਨ ਪਰ ਜਨਤਾ ਹਰ ਮੌਕੇ `ਤੇ ਉਹੀ ਲੁੱਕ ਪਸੰਦ ਨਹੀਂ ਕਰਦੀ ਹੈ।
Aamir Khan trolled News: ਬਾਲੀਵੁੱਡ ਅਭਿਨੇਤਾ ਆਮਿਰ ਖਾਨ (Aamir Khan) ਨੇ ਹਾਲ ਹੀ 'ਚ ਸੋਮਵਾਰ 19 ਜੂਨ ਨੂੰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ (Karan Deol-Disha Acharya reception party) 'ਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਆਮਿਰ ਨੇ ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਕੈਜ਼ੂਅਲ ਡਰੈੱਸ ਪਾਈ ਸੀ। ਹਾਲਾਂਕਿ, ਅਭਿਨੇਤਾ ਆਮਿਰ ਖਾਨ (Aamir Khan) ਦੀ ਡਰੈਸਿੰਗ ਸੈਂਸ ਯੂਜ਼ਰਸ ਨੂੰ ਚੰਗੀ ਨਹੀਂ ਲੱਗੀ ਅਤੇ ਯੂਜ਼ਰਸ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਡਰੈੱਸਿੰਗ ਲਈ ਨੂੰ ਟ੍ਰੋਲ ਕੀਤਾ।
ਸੰਨੀ ਦਿਓਲ (Sunny Deol) ਦੇ ਬੇਟੇ ਕਰਨ ਦਿਓਲ (Karan Deol) ਨੇ ਬੀਤੇ ਦਿਨੀ ਦ੍ਰਿਸ਼ਾ ਆਚਾਰਿਆ ਨਾਲ ਵਿਆਹ ਕੀਤਾ ਹੈ। ਵਿਆਹ ਦੀ ਰਸਮ ਦੁਪਹਿਰ ਨੂੰ ਹੋਈ ਅਤੇ ਬਾਅਦ ਵਿਚ ਰਾਤ ਨੂੰ ਰਿਸੈਪਸ਼ਨ ਦੀ ਯੋਜਨਾ ਬਣਾਈ ਗਈ। ਰਿਸੈਪਸ਼ਨ 'ਚ ਸਲਮਾਨ ਖਾਨ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਆਮਿਰ ਖਾਨ ਅਤੇ ਹੋਰ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਕਰਨ ਅਤੇ ਦ੍ਰਿਸ਼ਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਤੋਂ ਆਮਿਰ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵੀਡੀਓ ਵਿੱਚ, ਅਭਿਨੇਤਾ ਭੂਰੇ ਰੰਗ ਦੇ ਕੁੜਤੇ ਅਤੇ ਨੀਲੇ ਡੈਨਿਮ ਵਿੱਚ ਪਾਏ ਹੋਏ ਸਨ ਅਤੇ ਆਪਣੇ ਵਾਲਾਂ ਨੂੰ ਹੇਅਰ ਬੈਂਡ ਨਾਲ ਬੰਨ੍ਹੇ ਹੋਏ ਸਨ। ਅਭਿਨੇਤਾ ਦੇ ਕੁੜਤੇ 'ਤੇ ਇੱਕ ਦਾਗ ਸੀ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਲੋਕਾਂ ਨੇ ਆਮਿਰ ਨੂੰ ਸਧਾਰਨ ਕੱਪੜੇ ਪਹਿਨਣ ਲਈ ਟ੍ਰੋਲ ਕੀਤਾ।
ਇਹ ਵੀ ਪੜ੍ਹੋ: India New RAW Chief: ਕੌਣ ਹੈ IPS ਰਵੀ ਸਿਨਹਾ, ਜਿਸ ਨੂੰ 'ਰਾਅ' ਦਾ ਬਣਾਇਆ ਗਿਆ ਨਵਾਂ ਮੁਖੀ
ਆਮਿਰ ਨੂੰ ਟ੍ਰੋਲ ਕਰਦੇ ਹੋਏ ਇੱਕ ਯੂਜ਼ਰ ਨੇ ਕਮੈਂਟ ਕੀਤਾ, 'ਕੀ ਇਹ ਹੈ ਵਿਆਹ ਸਮਾਰੋਹ ਲਈ ਤਿਆਰ ਹੋਣ ਦਾ ਤਰੀਕਾ?' ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ 'ਚ ਲਿਖਿਆ, 'ਵਿਆਹ ਵਰਗੇ ਸ਼ੁਭ ਮੌਕੇ 'ਤੇ ਤਿਆਰ ਹੋਣ ਬਾਰੇ ਜ਼ੀਰੋ ਗਿਆਨ।' ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਮੇਰਾ ਮਾਲੀ ਜਦੋਂ ਘਾਹ ਕੱਟਣ ਆਉਂਦਾ ਹੈ ਤਾਂ ਉਹ ਵੀ ਚੰਗੇ ਕੱਪੜੇ ਪਾਉਂਦਾ ਹੈ।'ਮੈਂ ਉਨ੍ਹਾਂ ਨੂੰ ਅਜਿਹੇ ਕੱਪੜੇ ਪਾ ਕੇ ਆਪਣੇ ਬੱਚੇ ਦੇ ਵਿਆਹ ਦੀ ਰਿਸੈਪਸ਼ਨ 'ਤੇ ਨਹੀਂ ਆਉਣ ਦਿੰਦਾ। ਇਕ ਹੋਰ ਯੂਜ਼ਰ ਨੇ ਲਿਖਿਆ, 'ਗਰੀਬ ਖਾਨ'।
ਇਸ ਦੇ ਨਾਲ ਹੀ ਕੁਝ ਯੂਜ਼ਰਸ ਆਮਿਰ ਖਾਨ (Aamir Khan) ਦੇ ਸਮਰਥਨ 'ਚ ਹਨ। ਅਭਿਨੇਤਾ ਦੇ ਪ੍ਰਸ਼ੰਸਕਾਂ ਨੇ ਉਸਦੀ ਸਾਦਗੀ ਦੀ ਤਾਰੀਫ਼ ਕੀਤੀ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਆਮਿਰ ਕਦੇ ਵੀ ਦਿਖਾਵਾ ਨਹੀਂ ਕਰਦੇ। ਹਾਲਾਂਕਿ, ਕੁਝ ਪ੍ਰਸ਼ੰਸਕਾਂ ਨੇ ਉਸਦੀ ਸਾਦਗੀ ਦੀ ਤਾਰੀਫ਼ ਕਰਦਿਆਂ ਕਿਹਾ 'ਕਈ ਵਾਰ ਉਸਨੂੰ ਵਿਆਹਾਂ ਵਿੱਚ ਚੰਗੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ।'
ਦੂਜੇ ਪਾਸੇ ਆਮਿਰ ਖਾਨ (Aamir Khan) ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਏ ਸਨ। ਅਦਾਕਾਰ ਨੇ ਰਿਲੀਜ਼ ਤੋਂ ਬਾਅਦ ਘੱਟੋ-ਘੱਟ ਇੱਕ ਸਾਲ ਲਈ ਫ਼ਿਲਮਾਂ ਤੋਂ ਬ੍ਰੇਕ ਲੈਣ ਦਾ ਫੈਸਲਾ ਕੀਤਾ। ਹਾਲਾਂਕਿ, ਉਸਨੇ 'ਸਲਾਮ ਵੈਂਕੀ' ਵਿੱਚ ਇੱਕ ਕੈਮਿਓ ਰੋਲ ਕੀਤਾ ਸੀ। ਹਾਲ ਹੀ ਵਿੱਚ ਉਸਨੂੰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਦੇ ਟ੍ਰੇਲਰ ਲਾਂਚ ਈਵੈਂਟ ਵਿੱਚ ਦੇਖਿਆ ਗਿਆ ਸੀ। ਜਦੋਂ ਅਭਿਨੇਤਾ ਨੂੰ ਸ਼ੋਅ 'ਚ ਫਿਲਮਾਂ 'ਚ ਵਾਪਸੀ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਦੋਂ ਉਹ ਭਾਵਨਾਤਮਕ ਤੌਰ 'ਤੇ ਤਿਆਰ ਹੋਣਗੇ ਤਾਂ ਉਹ ਫਿਲਮ ਕਰਨਗੇ।