Bollywood News: ਅਕਸ਼ੇ ਕੁਮਾਰ ਦੀ ਫ਼ਿਲਮ `Oh my god 2` ਪਰਦੇ `ਤੇ ਨਹੀਂ ਹੋਵੇਗੀ ਰਿਲੀਜ਼, ਜਾਣੋ ਕੀ ਇਸ ਦੇ ਪਿੱਛੇ ਦਾ ਕਾਰਨ!
Akshay kumar Film Oh my god 2 News: ਅਕਸ਼ੇ ਕੁਮਾਰ ਨੇ ਆਪਣੀ ਸੁਪਰਹਿੱਟ ਫਿਲਮ `ਓ ਮਾਈ ਗੌਡ` ਦੇ ਸੀਕਵਲ `ਓ ਮਾਈ ਗੌਡ 2` ਨੂੰ ਬਾਕਸ ਆਫਿਸ ਦੀ ਬਜਾਏ ਓਟੀਟੀ `ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।`ਓ ਮਾਈ ਗੌਡ 2` ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਮਿਤ ਰਾਏ ਕਰ ਰਹੇ ਹਨ।
Akshay kumar Film Oh my god 2 News: ਅਕਸ਼ੇ ਕੁਮਾਰ (Akshay kumar) ਦਾ ਸਮਾਂ ਠੀਕ ਨਹੀਂ ਚੱਲ ਰਿਹਾ ਹੈ। ਸਮਰਾਟ ਪ੍ਰਿਥਵੀਰਾਜ, ਰਾਮ ਸੇਤੂ ਅਤੇ ਬੱਚਨ ਪਾਂਡੇ ਵਰਗੀਆਂ ਅਭਿਨੇਤਾ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਫਲਾਪ ਰਹੀਆਂ। ਇੰਨਾ ਹੀ ਨਹੀਂ ਸਾਲ 2022 ਦੇ ਅੰਤ 'ਚ ਰਿਲੀਜ਼ ਹੋਈ ਅਕਸ਼ੈ ਦੀ ਫ਼ਿਲਮ (Akshay kumar) 'ਸੈਲਫੀ' ਵੀ ਬੁਰੀ ਤਰ੍ਹਾਂ ਨਾਲ ਨਾਕਾਮਯਾਬ ਹੋ ਗਈ ਸੀ। ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ਦੇ ਫਲਾਪ ਗ੍ਰਾਫ ਨੂੰ ਦੇਖ ਕੇ ਡਰ ਗਏ ਹਨ। ਅਭਿਨੇਤਾ ਨੇ ਆਪਣੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ (Oh my god 2) 'ਓ ਮਾਈ ਗੌਡ 2' ਨੂੰ ਵੱਡੇ ਪਰਦੇ 'ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਕਿੱਥੇ ਰਿਲੀਜ਼ ਹੋਵੇਗੀ, ਆਓ ਜਾਣਦੇ ਹਾਂ-
ਅਕਸ਼ੈ ਕੁਮਾਰ (Akshay kumar)ਨੂੰ ਬਾਲੀਵੁੱਡ ਇੰਡਸਟਰੀ ਦਾ 'ਖਿਲਾੜੀ' ਵੀ ਕਿਹਾ ਜਾਂਦਾ ਹੈ। ਅਦਾਕਾਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਵੇਂ ਦਰਸ਼ਕਾਂ ਨੂੰ ਆਪਣੀਆਂ ਫਿਲਮਾਂ ਨਾਲ ਸਿਨੇਮਾਘਰਾਂ ਤੱਕ ਖਿੱਚਣਾ ਹੈ। ਅਕਸ਼ੈ ਨੇ ਆਪਣੇ ਕਰੀਅਰ 'ਚ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਹਾਲਾਂਕਿ ਪਿਛਲੇ ਸਾਲ ਤੋਂ ਫਲਾਪ ਫਿਲਮਾਂ ਦੇ ਮਾਮਲੇ 'ਚ ਅਦਾਕਾਰ ਦਾ ਗ੍ਰਾਫ ਤੇਜ਼ੀ ਨਾਲ ਵਧਿਆ ਹੈ। ਇਸ ਨੂੰ ਦੇਖਦੇ ਹੋਏ ਖਿਲਾੜੀ ਕੁਮਾਰ ਨੇ ਆਪਣੀ ਸੁਪਰਹਿੱਟ ਫਿਲਮ 'ਓ ਮਾਈ ਗੌਡ' ਦੇ ਸੀਕਵਲ 'ਓ ਮਾਈ ਗੌਡ 2' (Oh my god 2)ਨੂੰ ਬਾਕਸ ਆਫਿਸ ਦੀ ਬਜਾਏ ਓਟੀਟੀ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਭਗੌੜਾ ਕਰਾਰ ! ਪੰਜਾਬ ਦੇ ਸਾਰੇ ਐਂਟਰੀ ਪੁਆਇੰਟ ਕੀਤੇ ਗਏ ਸੀਲ, ਵੱਡੀ ਗਿਣਤੀ 'ਚ ਜਵਾਨ ਤਾਇਨਾਤ
ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਅਕਸ਼ੇ ਕੁਮਾਰ (Akshay kumar)ਸਟਾਰਰ ਫਿਲਮ 'ਓਹ ਮਾਈ ਗੌਡ 2' ਦੇ ਨਿਰਮਾਤਾ ਡਾਇਰੈਕਟ-ਟੂ-ਡਿਜ਼ੀਟਲ ਰਿਲੀਜ਼ ਦੇ ਵਿਕਲਪ 'ਤੇ ਵਿਚਾਰ ਕਰ ਰਹੇ ਹਨ। ਆਉਣ ਵਾਲੇ ਸੀਕਵਲ ਦੇ ਨਿਰਮਾਤਾ ਇਸ ਨੂੰ ਵੂਟ ਜਾਂ ਜੀਓ 'ਤੇ ਰਿਲੀਜ਼ ਕਰਨ ਦੀ ਸੋਚ ਰਹੇ ਹਨ। ਹਾਲਾਂਕਿ ਹੁਣ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
'ਓ ਮਾਈ ਗੌਡ 2' (Oh my god 2) ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਅਮਿਤ ਰਾਏ ਕਰ ਰਹੇ ਹਨ। ਅਸ਼ਵਿਨ ਵਰਦੇ ਅਤੇ ਅਕਸ਼ੈ ਕੁਮਾਰ ਵੀ ਇਸ ਦੇ ਨਿਰਮਾਤਾ ਹਨ। ਫਿਲਮ 'ਚ ਅਕਸ਼ੈ ਕੁਮਾਰ ਦੇ ਨਾਲ ਪੰਕਜ ਤ੍ਰਿਪਾਠੀ, ਅਰੁਣ ਗੋਵਿਲ ਅਤੇ ਯਾਮੀ ਗੌਤਮ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। 'ਓ ਮਾਈ ਗੌਡ 2' 2012 'ਚ ਆਈ ਫਿਲਮ 'ਓ ਮਾਈ ਗੌਡ' ਦਾ ਸੀਕਵਲ ਹੈ। ਇਹ ਫਿਲਮ ਪਰਦੇ 'ਤੇ ਆਉਂਦੇ ਹੀ ਹਿੱਟ ਹੋ ਗਈ ਅਤੇ ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਕੀਤੀ। ਦੱਸਿਆ ਜਾ ਰਿਹਾ ਹੈ ਕਿ 'ਓ ਮਾਈ ਗੌਡ 2' ਦੀ ਕਹਾਣੀ ਭਾਰਤੀ ਸਿੱਖਿਆ ਪ੍ਰਣਾਲੀ 'ਤੇ ਆਧਾਰਿਤ ਹੋਵੇਗੀ।