Suhani Bhatnagar Death News: ਦੰਗਲ ਫਿਲਮ ਦੀ ਛੋਟੀ ਬਬੀਤਾ ਦਾ ਦੇਹਾਂਤ; ਮੌਤ ਦਾ ਜਾਣੋ ਹੈਰਾਨੀਜਨਕ ਕਾਰਨ
Suhani Bhatnagar Death News: ਦਰਅਸਲ ਆਮਿਰ ਖ਼ਾਨ ਦੀ ਦੰਗਲ ਫਿਲਮ ਵਿੱਚ ਛੋਟੀ ਬਬੀਤਾ ਫੋਗਾਟ ਦਾ ਰੋਲ ਅਦਾ ਕਰਨ ਵਾਲੀ ਅਦਾਕਾਰਾ ਦਾ ਦੇਹਾਂਤ ਹੋ ਗਿਆ ਹੈ।
Suhani Bhatnagar Death News: ਬਾਲੀਵੁੱਡ ਜਗਤ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਆਮਿਰ ਖ਼ਾਨ ਦੀ ਦੰਗਲ ਫਿਲਮ ਵਿੱਚ ਛੋਟੀ ਬਬੀਤਾ ਫੋਗਾਟ ਦਾ ਰੋਲ ਅਦਾ ਕਰਨ ਵਾਲੀ ਅਦਾਕਾਰਾ ਦਾ ਦੇਹਾਂਤ ਹੋ ਗਿਆ ਹੈ। ਇਹ ਖਬਰ ਮਿਲਣ ਤੋਂ ਬਾਅਦ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਕਈ ਅਭਿਨੇਤਾ ਅਤੇ ਅਭਿਨੇਤਰੀਆਂ ਨੇ ਇਸ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਛੋਟੀ ਬਬੀਤਾ ਫੋਗਾਟ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਾਰ ਨੇ ਸ਼ਨਿੱਚਰਵਾਰ ਨੂੰ ਦਿੱਲੀ ਵਿੱਚ ਆਖਰੀ ਸਾਹ ਲਏ। ਉਸ ਨੇ ਸਿਰਫ਼ 19 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਲੰਮੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਸੀ। ਡਾਕਟਰਾਂ ਦੇ ਅਥਾਹ ਯਤਨਾਂ ਦੇ ਬਾਵਜੂਦ ਸੁਹਾਨੀ ਭਟਨਾਗਰ ਦੀ 17 ਫਰਵਰੀ ਨੂੰ ਮੌਤ ਹੋ ਗਈ ਸੀ। ਸੁਹਾਨੀ ਦੇ ਦੇਹਾਂਤ ਨਾਲ ਪਰਿਵਾਰ ਡੂੰਘੇ ਸਦਮੇ 'ਚ ਹੈ। ਉਸ ਦੇ ਮਾਤਾ-ਪਿਤਾ ਦਾ ਬੁਰਾ ਹਾਲ ਹੈ ਅਤੇ ਰੋ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਸੁਹਾਨੀ ਭਟਨਾਗਰ ਦੀ ਕੁਝ ਸਮਾਂ ਪਹਿਲਾਂ ਲੱਤ 'ਚ ਫਰੈਕਚਰ ਹੋ ਗਿਆ ਸੀ। ਜੋ ਦਵਾਈਆਂ ਉਹ ਇਸ ਦੇ ਇਲਾਜ ਲਈ ਲੈ ਰਹੀ ਸੀ। ਉਨ੍ਹਾਂ ਦਵਾਈਆਂ ਦੇ ਉਸ 'ਤੇ ਮਾੜੇ ਪ੍ਰਭਾਵ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਰੀਰ 'ਚ ਤਰਲ ਪਦਾਰਥ ਜਮ੍ਹਾ ਹੋਣ ਲੱਗਾ ਤੇ ਇਹੀ ਉਸ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਸੁਹਾਨੀ ਭਟਨਾਗਰ ਨੇ ਸਾਲ 2016 'ਚ ਫਿਲਮ 'ਦੰਗਲ' ਰਾਹੀਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਇਸ 'ਚ ਉਨ੍ਹਾਂ ਨੇ ਆਮਿਰ ਖ਼ਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਦਰਸ਼ਕਾਂ ਨੇ ਗੀਤਾ ਤੇ ਬਬੀਤਾ ਦੇ ਕਿਰਦਾਰ ਨਿਭਾਅ ਰਹੇ ਦੋਵੇਂ ਬਾਲ ਕਲਾਕਾਰਾਂ ਦੀ ਅਦਾਕਾਰੀ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਦੀ ਚੁਸਤੀ-ਫੁਰਤੀ ਦੇਖ ਕੇ ਹੈਰਾਨ ਰਹਿ ਗਏ। ਫਿਲਮ ਵਿੱਚ ਆਮਿਰ, ਸਾਕਸ਼ੀ ਤੰਵਰ ਅਤੇ ਜ਼ਾਇਰਾ ਵਸੀਮ ਨਾਲ ਕੰਮ ਕਰਨ ਤੋਂ ਬਾਅਦ, ਸੁਹਾਨੀ ਨੇ ਕੁਝ ਟੀਵੀ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ। ਹਾਲਾਂਕਿ ਬਾਅਦ ਵਿੱਚ ਉਸਨੇ ਪੜ੍ਹਾਈ ਵਿੱਚ ਧਿਆਨ ਦੇਣ ਲਈ ਐਕਟਿੰਗ ਤੋਂ ਬ੍ਰੇਕ ਲੈ ਲਿਆ ਸੀ।
'ਦੰਗਲ' ਦੀ ਛੋਟੀ ਬਬੀਤਾ ਫੋਗਾਟ ਯਾਨੀ ਸੁਹਾਨੀ ਭਟਨਾਗਰ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਸੀ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਬਹੁਤ ਘੱਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਸਨ। ਫੋਟੋ ਅਤੇ ਵੀਡੀਓ ਸ਼ੇਅਰਿੰਗ ਪਲੇਟਫਾਰਮ 'ਤੇ ਸੁਹਾਨੀ ਦੇ 20.9K ਫਾਲੋਅਰਜ਼ ਹਨ। ਸੁਹਾਨੀ ਨੇ ਆਪਣੇ ਦੰਗਲ ਸਹਿ ਕਲਾਕਾਰਾਂ ਨਾਲ ਕਈ ਤਸਵੀਰਾਂ ਵੀ ਪੋਸਟ ਕੀਤੀਆਂ ਸਨ। ਉਸਦੀ ਆਖਰੀ ਇੰਸਟਾਗ੍ਰਾਮ ਪੋਸਟ ਨਵੰਬਰ 2021 ਦੀ ਹੈ।
ਇਹ ਵੀ ਪੜ੍ਹੋ : Avneet Kaur Dance Video: ਅਦਾਕਾਰਾ ਅਵਨੀਤ ਕੌਰ ਦੀ ਡਾਂਸ ਵੀਡੀਓ ਵਾਇਰਲ; ਪ੍ਰਸ਼ੰਸਕ ਦੇ ਰਹੇ ਹਨ ਇਹ ਪ੍ਰਤੀਕਿਰਿਆ