Sunny Deol and Amitabh Bachchan News: ਅਦਾਕਾਰ ਸਨੀ ਦਿਓਲ (Sunny Deol) ਆਪਣੇ ਪੁੱਤਰ ਕਰਨ ਦਿਓਲ (Karan Deol) ਦੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਕਰਨ ਦਿਓਲ ਆਪਣੀ ਪੁਰਾਣੀ ਦੋਸਤ ਦ੍ਰਿਸ਼ਾ ਆਚਾਰਿਆ (Karan Deol Drisha Acharya wedding news) ਨਾਲ ਵਿਆਹ ਕਰਨ ਜਾ ਰਹੇ ਹਨ। ਹਾਲ ਹੀ 'ਚ ਦੋਵਾਂ ਦਾ ਰੋਕਾ ਹੋਇਆ ਹੈ ਜਿਸ ਦੀਆਂ ਵੀਡਿਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


COMMERCIAL BREAK
SCROLL TO CONTINUE READING

ਦੱਸ ਦਈਏ ਕੇ ਸਨੀ ਦਿਓਲ ਦੇ ਪੁੱਤਰ ਦੇ ਵਿਆਹ ਦੀ ਗੈਸਟ ਲਿਸਟ ਸਾਹਮਣੇ ਆਈ ਹੈ ਜਿਸ ਵਿੱਚ ਅਮਿਤਾਭ ਬੱਚਨ (Amitabh Bachchan) ਦੇ ਪਰਿਵਾਰ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਲੋਕ ਸਵਾਲ ਕਰਨ ਲੱਗ ਪਏ ਹਨ ਕਿ ਅਮਿਤਾਭ ਬੱਚਨ ਦੇ ਪਰਿਵਾਰ ਨੂੰ ਕਿਉਂ ਨਹੀਂ ਬੁਲਾਇਆ ਗਿਆ। 


ਦਰਅਸਲ ਸਨੀ ਦਿਓਲ (Sunny Deol) ਅਤੇ ਅਮਿਤਾਭ ਬੱਚਨ ਆਪਣੇ ਵੇਲੇ ਦੇ ਮਸ਼ਹੂਰ ਅਦਾਕਾਰ ਰਹੇ ਹਨ ਜਿੱਥੇ ਲੋਕ ਅਮਿਤਾਭ ਬੱਚਨ (Amitabh Bachchan) ਨਾਲ ਕੰਮ ਕਰਨ ਨੂੰ ਤਰਸਦੇ ਹਨ, ਉੱਥੇ ਹੀ ਸਨੀ ਦਿਓਲ ਅਮਿਤਾਭ ਬੱਚਨ ਦੇ ਪਰਿਵਾਰ ਤੋਂ ਦੂਰੀ ਬਣਾ ਕੇ ਰੱਖਦੇ ਹਨ। 1994 ਦੇ ਵਿੱਚ ਸਨੀ ਦਿਓਲ ਅਤੇ ਅਮਿਤਾਭ ਬੱਚਨ ਦੀ ਪਹਿਲੀ ਫ਼ਿਲਮ 'ਇਨਸਾਨੀਅਤ' ਦੀ ਸ਼ੂਟਿੰਗ ਦੇ ਦੌਰਾਨ ਦਿਖਾਈ ਦਿੱਤੇ ਸਨ ਪਰ ਬਾਅਦ ਵਿੱਚ ਕੁਝ ਗੱਲਾਂ ਦੇ ਵੱਧਣ ਕਰਕੇ ਦੋਵੇ ਇਕੱਠੇ ਦਿਖਾਈ ਨਹੀਂ ਦਿੱਤੇ। 


ਇਹ ਵੀ ਪੜ੍ਹੋ: Trending News: ਇੱਕ ਟਾਪੂ ਜਿੱਥੇ ਸੂਰਜ ਹੀ ਨਹੀਂ ਡੁੱਬਦਾ! ਤਸਵੀਰਾਂ ਰਾਹੀਂ ਜਾਣੋ ਇਸਦੇ ਪਿੱਛੇ ਦਾ ਰਾਜ਼

Amitabh Bachchan Vs Sunny Deol- ਇਹਨਾਂ ਕਾਰਨਾਂ ਕਰਕੇ ਵਧੀਆਂ ਦੂਰੀਆਂ


ਕਿਹਾ ਜਾਂਦਾ ਹੈ ਕੇ ਧਰਮਿੰਦਰ ਅਤੇ ਅਮਿਤਾਭ ਬੱਚਨ ਦੀ ਬੜੀ ਗਹਿਰੀ ਦੋਸਤੀ ਸੀ। ਅਮਿਤਾਭ ਬੱਚਨ ਵੀ ਸਨੀ ਦਿਓਲ ਨੂੰ ਆਪਣੇ ਪੁੱਤਰਾਂ ਵਾਂਗ ਹੀ ਸਮਝਦੇ ਸਨ ਪਰ ਜਦ 'ਇਨਸਾਨੀਅਤ' ਫ਼ਿਲਮ 'ਚ ਸਨੀ ਦਿਓਲ ਲੀਡ ਰੋਲ ਕਰ ਰਹੇ ਸਨ ਪਰ ਪੋਸਟਰ ਵਿੱਚ ਉਹਨਾਂ ਨੂੰ ਸਾਈਡਲਾਈਨ ਕਰ ਅਮਿਤਾਭ ਬੱਚਨ (Amitabh Bachchan) ਨੂੰ ਫ਼ਰੰਟਫੁੱਟ ਉੱਤੇ ਰੱਖਿਆ ਗਿਆ ਜਦ ਕਿ ਅਮਿਤਾਭ ਬੱਚਨ ਦਾ ਰੋਲ ਸਨੀ ਦਿਓਲ ਦੇ ਰੋਲ ਤੋਂ ਛੋਟਾ ਸੀ। 


ਕਿਹਾ ਜਾਂਦਾ ਹੈ ਕਿ ਇਹ ਗੱਲ ਕਰਕੇ ਸਨੀ ਦਿਓਲ ਨੂੰ ਬੜਾ ਹੀ ਗੁੱਸਾ ਆਇਆ ਪਰ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਇਸ ਤੋਂ ਬਾਅਦ ਉਹਨਾਂ ਨੇ ਅਮਿਤਾਭ ਬੱਚਨ ਨਾਲ ਕੰਮ ਹੀ ਨਹੀਂ ਕੀਤਾ।  ਰਿਪੋਰਟਾਂ ਦੇ ਮੁਤਾਬਿਕ ਸਨੀ ਦਿਓਲ ਅਮਿਤਾਭ ਬੱਚਨ ਦੇ ਨਾਲ ਹੀ ਨਹੀਂ ਸਗੋਂ ਐਸ਼ਵਰਿਆ ਰਾਏ ਬੱਚਨ ਦੇ ਨਾਲ ਵੀ ਕੰਮ ਨਹੀਂ ਕਰਦੇ ਹਨ।  


ਇਹ ਵੀ ਪੜ੍ਹੋ: Rakhi Sawant- Mika Singh News: ਰਾਖੀ ਸਾਵੰਤ ਨੂੰ 'ਕਿੱਸ' ਕਰਨ 'ਤੇ ਬੁਰੀ ਤਰ੍ਹਾਂ ਫਸੇ ਸਨ ਮੀਕਾ ਸਿੰਘ, ਹੁਣ ਬਾਂਬੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ