Kangana Ranaut celebrates Holi 2023: ਅੱਜ ਪੂਰੇ ਦੇਸ਼ ਵਿਚ ਰੰਗਾਂ ਦਾ ਤਿਉਹਾਰ ਹੋਲੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਿਆਸਤਦਾਨ, ਕ੍ਰਿਕਟਰ ਤੇ ਬਾਲੀਵੁੱਡ ਦੇ ਅਦਾਕਾਰ ਵੀ ਹੋਲੀ ਦੇ ਰੰਗ ਵਿਚ ਰੰਗੇ ਪਏ ਹਨ। ਹਰ ਕੋਈ ਆਪਣੇ ਘਰ ਜਾਂ ਕੰਮਕਾਜ ਵਾਲੀਆਂ ਥਾਵਾਂ ਉਤੇ ਹੋਲੀ ਮਨਾ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਦੀ ਹੋਲੀ ਖੇਡਦੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਕੰਗਨਾ ਚੰਦਰਮੁਖੀ-2 ਫਿਲਮ ਦੇ ਸੈੱਟ ਉਤੇ ਸਟਾਫ ਮੈਂਬਰਾਂ ਨਾਲ ਹੋਲੀ ਖੇਡਦੀ ਹੋਈ ਨਜ਼ਰ ਆ ਰਹੀ ਹੈ।


COMMERCIAL BREAK
SCROLL TO CONTINUE READING

ਉਹ ਦੌੜ-ਦੌੜ ਕੇ ਸਟਾਫ਼ ਮੈਂਬਰਾਂ ਦੇ ਰੰਗ ਲਗਾ ਕੇ ਹੋਲੀ ਦੀਆਂ ਮੁਬਾਰਕਾਂ ਦੇ ਰਹੀ ਹੈ। ਸੋਸ਼ਲ ਮੀਡੀਆ ਉਪਰ ਇਸ ਵੀਡੀਓ 'ਤੇ ਲੋਕ ਹਾਂਪੱਖੀ ਪ੍ਰਤੀਕਿਰਿਆ ਦੇ ਰਹੇ ਹਨ। ਫੈਸ਼ਨ ਡਿਜ਼ਾਇਨਰ ਨੀਤਾ ਨੇ ਆਪਣੇ ਆਫਿਸ਼ੀਅਲ ਇੰਸਟਾ ਹੈਂਡਲ ਉਤੇ ਕੰਗਨਾ ਦਾ ਇਹ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੰਗਨਾ ਸਫੈਦ ਪਹਿਰਾਵੇ ਵਿਚ ਹੈ ਤੇ ਉਸ ਦੇ ਹੱਥਾਂ ਵਿਚ ਰੰਗਾਂ ਦੀ ਥਾਲ਼ੀ ਹੈ। ਕੰਗਨਾ ਦੌੜ-ਦੌੜ ਕੇ ਸਭ ਨੂੰ ਰੰਗ ਲਗਾ ਰਹੀ ਹੈ ਤੇ ਉਹ ਖ਼ੁਦ ਵੀ ਰੰਗਾਂ ਵਿਚ ਰੰਗੀ ਹੋਈ ਨਜ਼ਰ ਆ ਰਹੀ ਹੈ। ਨੀਤਾ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ, ''ਚੰਦਰਮੁਖੀ-2 ਦੇ ਸੈੱਟ ਉਤੇ ਬਹੁਤ ਸਾਰਾ ਪਿਆਰ ਤੇ ਆਨੰਦ ਤੇ ਢੇਰ ਸਾਰੀ ਮਸਤੀ ਬਿਖੇਰ ਰਹੀ ਹਾਂ।''


ਇਹ ਵੀ ਪੜ੍ਹੋ : Hola Mohalla 2023: 'ਔਰਨ ਕੀ ਹੋਲੀ ਮਮ ਹੋਲਾ!' ਪੰਜਾਬ 'ਚ ਰੰਗੋ ਰੰਗੀ ਹੋਇਆ ਹੋਲਾ ਮਹੱਲਾ


ਸੋਸ਼ਲ ਮੀਡੀਆ ਉਪਰ ਨੀਤਾ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੀਆਂ ਵੱਡੇ ਪੱਧਰ 'ਤੇ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਕ ਯੂਜ਼ਰ ਨੇ ਵੀਡੀਓ ਉਤੇ ਟਿੱਪਣੀ ਕਰਦੇ ਹੋਏ ਲਿਖਿਆ ਹੈ, 'ਕੰਗਨਾ ਦਾ ਫੇਕ ਸ਼ੋਅ' ਤਾਂ ਇਕ ਹੋਰ ਨੇ ਲਿਖਿਆ ਹੈ, 'ਇਸ ਨੂੰ ਕਹਿੰਦੇ ਹਨ ਅਸਲੀ ਹੋਲੀ ਅਤੇ ਇਕ ਹੋਰ ਯੂਜ਼ਰ ਲਿਖਦਾ ਹੈ, 'ਕੀ ਕੰਗਨਾ ਵੀ ਮਸਤੀ ਕਰਦੀ ਹੈ'।


ਇਸ ਵੀਡੀਓ ਉਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਬੀਤੇ ਦਿਨ ਕੈਟਰੀਨਾ ਕੈਫ, ਸਿਧਾਰਥ ਮਲਹੋਤਰਾ, ਆਲੀਆ ਭੱਟ, ਸਲਮਾਨ ਖ਼ਾਨ, ਭੂਮੀ ਪੇਡਨੇਕਰ ਨੇ ਸੋਸ਼ਲ ਮੀਡੀਓ ਉਪਰ ਆਪਣੀ ਹੋਲੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਮੁਬਾਰਕਾਂ ਦਿੱਤੀਆਂ ਸਨ। ਇਸ ਤੋਂ ਇਲਾਵਾ ਬੀਸੀਸੀਆਈ ਨੇ ਭਾਰਤੀ ਖਿਡਾਰੀਆਂ ਦੀ ਹੋਲੀ ਖੇਡਦੇ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਵਿਰਾਟ ਕੋਹਲੀ, ਈਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।


Kangana Ranaut celebrates Holi 2023:


 



ਇਹ ਵੀ ਪੜ੍ਹੋ : Shaliza Dhami: ਪੰਜਾਬ ਦੀ ਜੰਮਪਲ ਸ਼ੈਲੀਜਾ ਧਾਮੀ ਔਰਤਾਂ ਲਈ ਬਣੀ ਮਿਸਾਲ, IAF ਨੇ ਫਰੰਟਲਾਈਨ ਲੜਾਕੂ ਯੂਨਿਟ ਦੀ ਵਾਗਡੋਰ ਸੌਂਪੀ