Kangana Controversy: SGPC ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਫਿਲਮ ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ- ਚਰਨਜੀਤ ਚੰਨੀ
Kangana Controversy: ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪੁਰਾਣੇ ਪੰਜਾਬ ਦਾ ਹਿੱਸਾ ਹੈ ਅਤੇ ਸਾਰਿਆਂ ਦਾ ਆਪਸ ਵਿੱਚ ਭਾਈਚਾਰਕ ਸਾਂਝ ਹੈ ਅਤੇ ਸਾਡਾ ਆਪਸੀ ਰਿਸ਼ਤਾ ਕਦੇ ਟੁੱਟਿਆ ਨਹੀਂ ਹੈ ਅਤੇ ਨਾ ਹੀ ਟੁੱਟਣ ਦਿੱਤਾ ਜਾਵੇਗਾ।
Kangana Controversy: ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨਾਂ ਖਿਲਾਫ ਦਿੱਤੇ ਬਿਆਨ ਅਤੇ ਫਿਰ ਫਿਲਮ ਐਮਰਜੈਂਸੀ ਦਾ ਪੰਜਾਬ ਭਰ 'ਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਇਸੇ ਵਿਚਾਲੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੰਗਨਾ ਰਣੌਤ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਆਧਾਰਿਤ ਫਿਲਮ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਦਿਖਾਈ ਜਾਵੇ। ਸ਼੍ਰੋਮਣੀ ਕਮੇਟੀ ਦੇ ਸਰਟੀਫਿਕੇਟ ਤੋਂ ਬਾਅਦ ਹੀ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼੍ਰੋਮਣੀ ਕਮੇਟੀ ਤੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੈ। ਕਿਉਂਕਿ ਇਸ ਨੂੰ ਸ਼੍ਰੋਮਣੀ ਕਮੇਟੀ ਦੀ ਆਗਿਆ ਤੋਂ ਬਿਨਾਂ ਨਾ ਤਾਂ ਫਿਲਮ ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ ਕਿਉਂਕਿ SGPC ਸਿੱਖ ਕੌਮ ਦੀ ਮੋਹਰੀ ਸੰਸਥਾ ਹੈ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪੁਰਾਣੇ ਪੰਜਾਬ ਦਾ ਹਿੱਸਾ ਹੈ ਅਤੇ ਸਾਰਿਆਂ ਦਾ ਆਪਸ ਵਿੱਚ ਭਾਈਚਾਰਕ ਸਾਂਝ ਹੈ ਅਤੇ ਸਾਡਾ ਆਪਸੀ ਰਿਸ਼ਤਾ ਕਦੇ ਟੁੱਟਿਆ ਨਹੀਂ ਹੈ ਅਤੇ ਨਾ ਹੀ ਟੁੱਟਣ ਦਿੱਤਾ ਜਾਵੇਗਾ । ਇਸਨੂੰ ਬਰਕਰਾਰ ਰੱਖਣਾ ਹੋਵੇਗਾ ਅਤੇ ਜੋ ਵੀ ਤਾਕਤ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰੇਗੀ, ਉਸ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦਾ ਇਤਿਹਾਸ ਹੈ ਕਿ ਇੱਥੇ ਹਿੰਦੂ, ਮੁਸਲਮਾਨ, ਸਿੱਖ ਅਤੇ ਇਸਾਈ ਇਕੱਠੇ ਰਹੇ ਹਨ ਅਤੇ ਅੱਜ ਤੱਕ ਇੱਥੇ ਕੋਈ ਦੰਗੇ ਨਹੀਂ ਹੋਏ।
ਉਨ੍ਹਾਂ ਨੇ ਕਿਹਾ ਕਿ ਕੰਗਨਾ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਤੇ ਸਿਮਰਨਜੀਤ ਸਿੰਘ ਮਾਨ ਦੀਆਂ ਗੱਲਾਂ ਦਾ ਗ਼ੁੱਸਾ ਨਹੀਂ ਕਰਨਾ ਚਾਹੀਦਾ। ਚੰਨੀ ਨੇ ਕਿਹਾ ਕਿ ਇਸ ਮਾਮਲੇ ਨੂੰ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ। ਜ਼ਿਕਰ ਕਰ ਦਈਏ ਕਿ ਚੰਨੀ ਨੇ ਇਹ ਬਿਆਨ ਪਿਛਲੇ ਦਿਨੀਂ ਕੰਗਨਾ ਰਣੌਤ ਉੱਤੇ ਸਿਰਮਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਤੋਂ ਬਾਅਦ ਦਿੱਤਾ ਹੈ। ਚੰਨੀ ਨੇ ਕਿਹਾ ਕਿ ਇਸ ਮਾਮਲੇ ਦੀ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ।
ਦਈਏ ਕਿ ਸਿਰਮਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ, ਕੰਗਨਾ ਰਣੌਤ ਨੂੰ ਬਲਾਤਕਾਰ ਦਾ ਕਾਫ਼ੀ ਤਜ਼ੁਰਬਾ ਹੈ, ਉਸ ਨੂੰ ਪੁੱਛੋ ਕਿ ਬਲਾਤਾਕਰ ਕਿਵੇਂ ਹੁੰਦਾ ਹੈ। ਇਸ ਬਿਆਨ ਤੋਂ ਬਾਅਦ ਦੇਸ਼ ਭਰ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਸੀ।