Kangana Ranaut on Wikipedia News : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਨੇ ਹਾਲ ਹੀ 'ਚ ਵਿਕੀਪੀਡੀਆ 'ਤੇ ਗੰਭੀਰ ਦੋਸ਼ ਲਗਾਏ ਹਨ। ਕੰਗਨਾ ਨੇ ਕਿਹਾ ਹੈ ਕਿ ਵਿਕੀਪੀਡੀਆ ਉਸ ਦੇ ਜਨਮ ਦਿਨ ਸਬੰਧੀ ਗਲਤ ਜਾਣਕਾਰੀ ਦੇ ਰਿਹਾ ਹੈ। ਕੰਗਨਾ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਟੋਰੀਜ਼ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਦਾ ਜਨਮ ਦਿਨ 20 ਮਾਰਚ ਨੂੰ ਨਹੀਂ, ਸਗੋਂ 23 ਮਾਰਚ ਨੂੰ ਹੈ। ਅਦਾਕਾਰਾ ਨੇ ਇਹ ਵੀ ਕਿਹਾ ਹੈ ਕਿ ਵਿਕੀਪੀਡੀਆ ਪੂਰੀ ਤਰ੍ਹਾਂ ਨਾਲ ਗਲਤ ਜਾਣਕਾਰੀ ਦਿੰਦਾ ਹੈ।


COMMERCIAL BREAK
SCROLL TO CONTINUE READING

ਅਦਾਕਾਰਾ ਨੇ ਕਹਾਣੀ ਸਾਂਝੀ ਕਰਦੇ ਹੋਏ ਲਿਖਿਆ ਕਿ ਵਿਕੀਪੀਡੀਆ ਉਪਰ ਖੱਬੇਪੱਖੀਆਂ ਦਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਇਹ ਉਸ ਬਾਰੇ ਗਲਤ ਜਾਣਕਾਰੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਜਨਮ ਦਿਨ ਦੀ ਤਰੀਕ ਪੂਰੀ ਤਰ੍ਹਾਂ ਨਾਲ ਗਲਤ ਹੈ। ਭਾਵੇਂ ਉਹ ਇਸ ਜਾਣਕਾਰੀ ਨੂੰ ਠੀਕ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕਰਦੇ ਹਨ, ਇਹ ਦੁਬਾਰਾ ਗਲਤ ਹੀ ਰਹਿੰਦੀ ਹੈ। ਬਹੁਤ ਸਾਰੇ ਰੇਡੀਓ ਚੈਨਲ, ਫੈਨ ਕਲੱਬ ਅਤੇ ਮੇਰੇ ਸ਼ੁਭਚਿੰਤਕ 20 ਮਾਰਚ ਨੂੰ ਜਨਮ ਦਿਨ ਮੰਨਦੇ ਹੋਏ ਉਸ ਨੂੰ ਵਧਾਈਆਂ ਦੇਣ ਲੱਗ ਜਾਂਦੇ ਹਨ।


ਅਦਾਕਾਰਾ ਨੇ ਕਿਹਾ ਕਿ ਹਾਲਾਂਕਿ ਉਸ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਕਈ ਤਰ੍ਹਾਂ ਦੀਆਂ ਉਲਝਣਾ ਪੈਦਾ ਕਰਦਾ ਹੈ। ਉਸ ਨੇ ਕਿਹਾ ਕਿ ਵਿਕੀਪੀਡੀਆ ਕਹਿੰਦਾ ਹੈ ਕਿ ਉਸ ਦਾ ਜਨਮ ਦਿਨ 20 ਮਾਰਚ ਨੂੰ ਹੈ ਪਰ ਉਹ ਆਪਣਾ ਜਨਮ ਦਿਨ 23 ਮਾਰਚ ਨੂੰ ਮਨਾਉਂਦੀ ਹੈ। ਉਸ ਨੇ ਕਿਹਾ ਕਿ ਉਸ ਦਾ ਜਨਮ ਦਿਨ 23 ਮਾਰਚ ਨੂੰ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਵਿਕੀਪੀਡੀਆ 'ਤੇ ਨਾ ਜਾਓ ਇਹ ਪੂਰੀ ਤਰ੍ਹਾਂ ਗਲਤ ਹੈ ਅਤੇ ਉਥੇ ਗੁਮਰਾਹਕੁੰਨ ਜਾਣਕਾਰੀ ਦਿੰਦਾ ਹੈ।


ਇਹ ਵੀ ਪੜ੍ਹੋ : Punjab News: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੇਲ 'ਚ ਮਿਲਣ ਪਹੁੰਚੀਆਂ 2 ਨਾਬਾਲਿਗ ਲੜਕੀਆਂ!


ਦੱਸ ਦੇਈਏ ਕਿ ਕੰਗਨਾ ਰਣੌਤ ਅਗਲੇ ਹਫਤੇ ਆਪਣੀ 36ਵੀਂ ਵਰ੍ਹੇਗੰਢ ਮਨਾਏਗੀ। ਪਿਛਲੇ ਸਾਲ ਆਪਣੇ ਜਨਮ ਦਿਨ 'ਤੇ ਉਹ ਮਾਂ ਵੈਸ਼ਨੋ ਦੇਵੀ ਮੰਦਰ ਗਈ ਸੀ। ਇਸ ਮੌਕੇ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਵੀ ਉਨ੍ਹਾਂ ਦੇ ਨਾਲ ਸੀ। ਉਸਨੇ ਆਪਣੀ ਮਾਂ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।


ਇਹ ਵੀ ਪੜ੍ਹੋ : Balkaur Singh Sidhu News: ਲਾਰੈਂਸ ਦੇ ਇੰਟਰਵਿਊ 'ਤੇ ਬਲਕੌਰ ਸਿੰਘ ਸਿੱਧੂ ਨੇ ਕਿਹਾ, ਸ਼ੁਭਦੀਪ ਦੇ ਅਕਸ ਨੂੰ ਢਾਹ ਲਿਆਉਣ ਲਈ ਹੋ ਰਹੇ ਯਤਨ