Kangana Ranaut Film Emergency: ਕੰਗਨਾ ਰਣੌਤ ਦੀ ਵਿਵਾਦਗ੍ਰਸਤ ਫਿਲਮ 'ਐਮਰਜੈਂਸੀ' (Kangana Ranaut Film Emergency)  ਨੂੰ ਇੱਕ ਵਾਰ ਫਿਰ ਰਿਲੀਜ਼ ਡੇਟ ਮਿਲ ਗਈ ਹੈ। ਕਈ ਵਾਰ ਟਾਲਣ ਤੋਂ ਬਾਅਦ 'ਐਮਰਜੈਂਸੀ' ਹੁਣ ਸਾਲ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਕੰਗਨਾ ਰਣੌਤ ਨੇ ਅੱਜ 18 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਜਾ ਕੇ ਫਿਲਮ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ। 'ਐਮਰਜੈਂਸੀ' ਲੰਬੇ ਸਮੇਂ ਤੋਂ ਚਰਚਾ ਅਤੇ ਵਿਵਾਦਾਂ 'ਚ ਰਹੀ ਹੈ। ਕੰਗਨਾ ਰਣੌਤ ਨੇ ਕਈ ਦਿਨਾਂ ਬਾਅਦ ਸੀਬੀਐਫਏਸੀ ਯਾਨੀ ਕਿ ਸੇਮਬਰ ਬੋਰਡ ਤੋਂ ਸਰਟੀਫਿਕੇਟ ਮਿਲਣ ਤੋਂ ਬਾਅਦ ਆਪਣੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। 'ਐਮਰਜੈਂਸੀ' 17 ਜਨਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ


COMMERCIAL BREAK
SCROLL TO CONTINUE READING

ਕੰਗਨਾ ਰਣੌਤ ਨੇ ਅੱਜ 18 ਨਵੰਬਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਪੋਸਟ ਵਿੱਚ ਫਿਲਮ ਐਮਰਜੈਂਸੀ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਕੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, 17 ਜਨਵਰੀ 2025, ਭਾਰਤ ਦੀ ਸਭ ਤੋਂ ਤਾਕਤਵਰ ਔਰਤ ਦੀ ਵੱਡੀ ਕਹਾਣੀ ਜਿਸਨੇ ਭਾਰਤ ਦੀ ਕਿਸਮਤ ਬਦਲ ਦਿੱਤੀ, ਐਮਰਜੈਂਸੀ ਸਿਨੇਮਾਘਰਾਂ ਵਿੱਚ ਆ ਰਹੀ ਹੈ। ਫਿਲਮ ਦੀ ਰਿਲੀਜ਼ ਡੇਟ ਦੇ ਐਲਾਨ (Kangana Ranaut Film Emergency) ਦੇ ਨਾਲ ਹੀ ਫਿਲਮ ਦਾ ਨਵਾਂ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ।


Kangana Ranaut Film Emergency



ਇਹ ਵੀ ਪੜ੍ਹੋ: Garry Sandhu Attack: ਆਸਟ੍ਰੇਲੀਆ ਸ਼ੋਅ 'ਚ ਗਾਇਕ ਗੈਰੀ ਸੰਧੂ 'ਤੇ ਹਮਲਾ; ਸਟੇਜ 'ਤੇ ਚੜ੍ਹੇ ਵਿਅਕਤੀ ਨੇ ਫੜ੍ਹਿਆ ਗਲਾ

ਦੱਸ ਦੇਈਏ ਫਿਲਮ ਐਮਰਜੈਂਸੀ ਦਾ ਟ੍ਰੇਲਰ (Kangana Ranaut Film Emergency) 14 ਅਗਸਤ 2024 ਨੂੰ ਰਿਲੀਜ਼ ਹੋਇਆ ਸੀ। ਇਸ ਦੇ ਨਾਲ ਹੀ ਐਮਰਜੈਂਸੀ ਦਾ ਟ੍ਰੇਲਰ ਦੇਖਣ ਤੋਂ ਬਾਅਦ ਆਪਣੇ ਆਪ ਨੂੰ ਅੱਤਵਾਦੀ ਦੇ ਅਕਸ 'ਚ ਦੇਖ ਕੇ ਸਿੱਖ ਭਾਈਚਾਰਾ ਗੁੱਸੇ 'ਚ ਆ ਗਿਆ ਅਤੇ ਫਿਲਮ ਰਿਲੀਜ਼ ਹੋਣ 'ਤੇ ਕੰਗਨਾ ਰਣੌਤ ਅਤੇ ਸੈਂਸਰ ਬੋਰਡ ਨੂੰ ਧਮਕੀਆਂ ਦੇਣ ਲੱਗ ਪਈਆਂ। ਹੌਲੀ-ਹੌਲੀ ਮਾਮਲਾ ਗਰਮਾ ਗਿਆ ਅਤੇ ਫਿਰ ਜਿਵੇਂ ਹੀ ਵਿਵਾਦ ਦੀ ਚੰਗਿਆੜੀ ਘੱਟ ਗਈ ਤਾਂ ਸੈਂਸਰ ਬੋਰਡ ਨੇ ਕੁਝ ਸੀਨ ਕੱਟ ਕੇ ਫਿਲਮ ਨੂੰ ਹਰੀ ਝੰਡੀ ਦੇ ਦਿੱਤੀ।