Mankirt Aulakh​ Car Challan: ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਕੱਟਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਗਾਇਕ ਗੁਰਪੁਰਬ ਮੌਕੇ ਮੋਹਾਲੀ ਦੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਸਨ। ਇਸ ਦੌਰਾਨ ਪੁਲਿਸ ਨੇ ਜਦੋਂ ਦੇਖਿਆ ਤਾਂ ਗੱਡੀ ਦੇ ਸ਼ੀਸ਼ਿਆਂ ‘ਤੇ ਕਾਲੀ ਫਿਲਮ ਅਤੇ ਹੂਟਰ ਲੱਗੇ ਹੋਏ ਸੀ। ਜਿਸ ਨੂੰ ਆਧਾਰ ਬਣਾ ਕੇ ਮੋਹਾਲੀ ਦੀ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ, ਗੱਡੀ ਦਾ ਮੋਟਾ  (Mankirt Aulakh​ Car Challan) ਚਲਾਉਣ ਕੱਟ ਦਿੱਤਾ।


COMMERCIAL BREAK
SCROLL TO CONTINUE READING

ਇਸ ਤੋਂ ਬਾਅਦ ਸੋਹਾਣਾ ਸਿੰਘ ਸ਼ਹੀਦਾਂ ਗੁਰੂਘਰ ਦੇ ਸਾਹਮਣੇ ਮਨਕੀਰਤ ਔਲਖ ਨੇ ਆਪਣੀ ਗੱਡੀ ਖੜੀ (Mankirt Aulakh Car Challan)  ਕੀਤੀ ਸੀ ਜਿਉਂ ਹੀ ਉਹ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਗਏ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਗੱਡੀ ਦੇ ਕੋਲ ਆਏ, ਗੱਡੀ ਨੂੰ ਚੈੱਕ ਕੀਤਾ ਤਾਂ ਮਨਕੀਰਤ ਔਲਖ ਦੀ ਗੱਡੀ 'ਤੇ ਬਲੈਕ ਫਿਲਮ ਤੇ ਹੂਟਰ ਲੱਗਿਆ ਹੋਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਚਲਾਨ ਕੱਟਿਆ।


ਇਹ ਵੀ ਪੜ੍ਹੋ: Rohit Sharma Blessed With A Baby Boy: ਕਪਤਾਨ ਰੋਹਿਤ ਸ਼ਰਮਾ ਦੂਜੀ ਵਾਰ ਬਣੇ ਪਿਤਾ ! ਬੇਟੇ ਨੇ ਲਿਆ ਜਨਮ, ਵੇਖੋ ਤਸਵੀਰਾਂ

ਜਾਣੋ ਪੂਰਾ ਮਾਮਲਾ 
ਇਸ ਦੌਰਾਨ ਮਨਕੀਰਤ ਔਲਖ ਦੀ ਗੱਡੀ ਨੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ  (Mankirt Aulakh Car Challan) ਉਡਾਈਆਂ ਗਈਆਂਹਨ। ਗਾਇਕ ਮੋਹਾਲੀ ਦੀਆਂ ਸੜਕਾਂ ਉੱਤੇ ਗੱਡੀ ਉੱਤੇ ਕਾਲੇ ਸ਼ੀਸ਼ੇ ਅਤੇ ਹੂਟਰ ਲਗਾ ਘੁੰਮ ਰਿਹਾ ਸੀ। ਇਸ ਤੋ ਬਾਅਦ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗੁਰੂਦੁਆਰਾ ਸਿੰਘ ਸ਼ਹੀਦਾਂ ਲਾਈਟ ਪੁਆਇੰਟ ਤੇ ਸਿੰਗਰ ਮਨਕੀਰਤ ਔਲਕ ਦੇ ਗਨਮੈਨ ਅਤੇ ਨਾਲ ਦੇ ਸਾਥੀਆਂ ਵੱਲੋਂ ਜੋਨ 2 ਇਨਚਾਰਜ ਪਰਵਿੰਦਰ ਸਿੰਘ ਵੱਲੋਂ ਜਦੋਂ ਉਹਨਾਂ ਦੀ ਬਲੈਕ ਫਿਲਿੰਗ ਅਤੇ ਹੂਟਰ ਮਾਰਨ ਬਾਰੇ ਪਰਮਿਸ਼ਨ ਮੰਗੀ ਗਈ ਸੀ। 


ਇਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਵੱਲੋਂ ਜੋਨ 2 ਇਨਚਾਰਜ ਅਤੇ ਮੌਕੇ ਉੱਤੇ ਮੌਜੂਦ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ ਅਤੇ ਕਾਗਜ ਮੰਗਣ ਦੇ ਬਾਵਜੂਦ ਵੀ ਧੱਕੇ ਨਾਲ ਗੱਡੀ ਭਜਾ ਕੇ ਲੈ ਗਏ।