Salman Khan Firing: ਸਲਮਾਨ ਖਾਨ ਫਾਇਰਿੰਗ ਮਾਮਲੇ `ਚ ਆਇਆ ਨਵਾਂ ਮੋੜ! ਜਾਂਚ `ਚ ਸਾਹਮਣੇ ਆਇਆ ਬਿਸ਼ਨੋਈ ਗੈਂਗ ਦਾ ਕੁਨੈਕਸ਼ਨ!
Salman Khan Firing: ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਲਾਰੇਂਸ ਅਤੇ ਉਸਦਾ ਛੋਟਾ ਭਰਾ ਅਨਮੋਲ ਇਸ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਹਨ।
Salman Khan Firing: ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਇਸ ਮਾਮਲੇ ਵਿੱਚ ਮੁਲਜ਼ਮ ਹਨ। ਮੰਨਿਆ ਜਾ ਰਿਹਾ ਹੈ ਕਿ ਅਨਮੋਲ ਫਿਲਹਾਲ ਅਮਰੀਕਾ ਜਾਂ ਕੈਨੇਡਾ 'ਚ ਹੈ। ਅਨਮੋਲ ਨੇ ਫੇਸਬੁੱਕ ਪੋਸਟ ਰਾਹੀਂ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਦਾ ਆਈਪੀ ਐਡਰੈੱਸ ਪੁਰਤਗਾਲ ਦਾ ਸੀ।
ਪੁਲਿਸ ਨੇ ਆਪਣੀ ਹਿਰਾਸਤ ਦੀ ਅਰਜ਼ੀ ਵਿੱਚ ਕਿਹਾ ਹੈ ਕਿ ਭਾਵੇਂ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਹੈ ਪਰ ਉਸ ਦਾ ਅਪਰਾਧਿਕ ਨੈੱਟਵਰਕ ਅੰਤਰਰਾਸ਼ਟਰੀ ਪੱਧਰ 'ਤੇ ਸਰਗਰਮ ਹੈ ਅਤੇ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਬਿਸ਼ਨੋਈ ਗੈਂਗ ਨੂੰ ਭਾਰਤ ਤੋਂ ਬਾਹਰਲੇ ਦੇਸ਼ ਵਿਰੋਧੀ ਅਨਸਰਾਂ ਤੋਂ ਹਥਿਆਰ ਅਤੇ ਪੈਸੇ ਮਿਲ ਰਹੇ ਹਨ ਜਾਂ ਨਹੀਂ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਕਥਿਤ ਸ਼ੂਟਰਾਂ ਨੂੰ ਹਥਿਆਰ ਕਿੱਥੋਂ ਮੁਹੱਈਆ ਕਰਵਾਏ ਗਏ ਸਨ। ਅਧਿਕਾਰੀ ਮੁਤਾਬਕ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬਿਸ਼ਨੋਈ ਗੈਂਗ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ 'ਚ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ: Salman Khan Firing Case: ਸਲਮਾਨ ਖਾਨ ਦੇ ਘਰ ਫਾਇਰਿੰਗ ਮਾਮਲੇ 'ਚ ਪੰਜਾਬ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ, ਹੋ ਸਕਦਾ ਵੱਡਾ ਖੁਲਾਸਾ
ਦਰਅਸਲ, 14 ਅਪ੍ਰੈਲ ਦੀ ਸਵੇਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਲੋਕਾਂ ਨੇ ਗੋਲੀਬਾਰੀ ਕੀਤੀ ਸੀ। ਇਸ ਅਪਾਰਟਮੈਂਟ 'ਚ ਸਲਮਾਨ ਖਾਨ ਰਹਿੰਦੇ ਹਨ। ਘਟਨਾ ਤੋਂ ਬਾਅਦ ਪੁਲਿਸ ਨੇ ਦੋ ਸ਼ੂਟਰਾਂ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਨੂੰ ਗੁਜਰਾਤ ਤੋਂ ਅਤੇ ਹਥਿਆਰ ਸਪਲਾਈ ਕਰਨ ਵਾਲੇ ਸੋਨੂੰ ਕੁਮਾਰ ਚੰਦਰ ਬਿਸ਼ਨੋਈ (37) ਅਤੇ ਅਨੁਜ ਥਾਪਨ (32) ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਹੈ।
ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਗੁਪਤਾ, ਪਾਲ ਅਤੇ ਥਾਪਨ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 8 ਮਈ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ।ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਉਸ ਦਾ ਛੋਟਾ ਭਰਾ ਅਨਮੋਲ ਬਿਸ਼ਨੋਈ ਇਸ ਮਾਮਲੇ ਵਿੱਚ ਮੁਲਜ਼ਮ ਹਨ। ਮੰਨਿਆ ਜਾ ਰਿਹਾ ਹੈ ਕਿ ਅਨਮੋਲ ਫਿਲਹਾਲ ਅਮਰੀਕਾ ਜਾਂ ਕੈਨੇਡਾ 'ਚ ਹੈ। ਅਨਮੋਲ ਨੇ ਫੇਸਬੁੱਕ ਪੋਸਟ ਰਾਹੀਂ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਸ ਦਾ ਆਈਪੀ ਐਡਰੈੱਸ ਪੁਰਤਗਾਲ ਦਾ ਸੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਅੱਜ ਤੋਂ ਆਨਲਾਈਨ ਲੱਗੇਗੀ ਪਾਰਕਿੰਗ ਫੀਸ!