Oscars 2024: ਓਪਨਹਾਈਮਰ ਨੂੰ ਮਿਲਿਆ ਪਹਿਲਾਂ ਆਸਕਰ; ਰਾਬਰਟ ਡਾਊਨੀ ਨੇ ਜਿੱਤਿਆ ਬੈਸਟ ਸਹਾਇਕ ਅਦਾਕਾਰ ਦਾ ਐਵਾਰਡ
Oscars 2024: ਫਿਲਮ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਲੋਕਾਂ ਲਈ ਅੱਜ ਵੱਕਾਰੀ ਆਸਕਰ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
Oscars 2024: ਫਿਲਮ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਲੋਕਾਂ ਲਈ ਅੱਜ ਵੱਕਾਰੀ ਆਸਕਰ ਪੁਰਸਕਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਦਰਅਸਲ ਇਹ ਐਵਾਰਡ ਦੁਨੀਆ ਭਰ ਵਿੱਚ ਸ਼ਾਨਦਾਰ ਫਿਲਮਾਂ ਅਤੇ ਸ਼ਾਨਦਾਰ ਅਦਾਕਾਰੀ ਕਰਨ ਵਾਲੇ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ। 96ਵੇਂ ਆਸਕਰ ਪੁਰਸਕਾਰ ਦੇ ਐਲਾਨ ਲਈ ਅੱਜ ਲਾਸ ਏਂਜਸਲ ਦੇ ਡੌਲਬੀ ਥੀਏਟਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ। ਦੁਨੀਆ ਦੀਆਂ ਨਜ਼ਰਾਂ 96ਵੇਂ ਅਕੈਡਮੀ ਐਵਾਰਡਸ 'ਤੇ ਟਿਕੀਆਂ ਹੋਈਆਂ ਹਨ।
ਰੋਬਰਟ ਡਾਉਨੀ ਜੂਨੀਅਰ ਨੂੰ ਓਪਨਹਾਈਮਰ ਲਈ ਸਰਬੋਤਮ ਸਹਾਇਕ ਅਦਾਕਾਰ ਦਾ ਆਸਕਰ ਮਿਲਿਆ ਹੈ। ਇਹ ਉਸ ਦੇ ਕਰੀਅਰ ਦਾ ਪਹਿਲਾ ਆਸਕਰ ਹੈ। ਓਪਨਹਾਈਮਰ ਨੇ ਸਰਵੋਤਮ ਫਿਲਮ ਸੰਪਾਦਨ ਸ਼੍ਰੇਣੀ ਵਿੱਚ ਇੱਕ ਪੁਰਸਕਾਰ ਵੀ ਜਿੱਤਿਆ। ਇਸ ਦੇ ਨਾਲ ਹੀ ਫਿਲਮ ਪੂਅਰ ਥਿੰਗਜ਼ ਨੇ ਹੁਣ ਤੱਕ ਤਿੰਨ ਸ਼੍ਰੇਣੀਆਂ ਵਿੱਚ ਆਸਕਰ ਜਿੱਤੇ ਹਨ।
ਡੇਵਿਨ ਜੋਏ ਰੈਂਡੋਲਫ ਨੇ ਦ ਹੋਲਡੋਵਰ ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਖਿਤਾਬ ਜਿੱਤਿਆ। 'ਵਾਰ ਇਜ਼ ਓਵਰ' ਸਭ ਤੋਂ ਵਧੀਆ ਐਨੀਮੇਟਿਡ ਸ਼ਾਰਟ ਫਿਲਮ ਰਹੀ ਹੈ। ਅਮਰੀਕਨ ਫਿਕਸ਼ਨ ਨੂੰ ਸਰਵੋਤਮ ਅਡੈਪਟਡ ਸਕ੍ਰੀਨਪਲੇ ਲਈ ਆਸਕਰ ਪੁਰਸਕਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Diljit Dosanjh Photos: ਦਿਲਜੀਤ ਦੁਸਾਂਝ ਨੇ ਕੀਤਾ ਕਿਨੌਰ 'ਚ ਹਿਮਾਚਲੀ ਡਾਂਸ; ਦੇਖੋ ਪਹਾੜੀ ਡਾਂਸ ਦੀਆਂ ਖੂਬਸੂਰਤ ਤਸਵੀਰਾਂ
ਇਸ ਸਾਲ ਕ੍ਰਿਸਟੋਫਰ ਨੋਲਨ ਦੀ ਫਿਲਮ ਓਪਨਹਾਈਮਰ ਨੇ ਸਭ ਤੋਂ ਵੱਧ 13 ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ਵਿੱਚ ਸਰਵੋਤਮ ਪਿਕਚਰ, ਸਰਵੋਤਮ ਅਦਾਕਾਰ ਅਤੇ ਸਰਵੋਤਮ ਸਹਾਇਕ ਅਦਾਕਾਰਾ ਸ਼ਾਮਲ ਹਨ। ਇਸ ਤੋਂ ਇਲਾਵਾ ਪੁਅਰ ਥਿੰਗਜ਼ ਨੂੰ 11 ਨਾਮਜ਼ਦਗੀਆਂ, ਕਿਲਰਜ਼ ਆਫ਼ ਦਾ ਫਲਾਵਰ ਮੂਨ ਨੂੰ 10 ਅਤੇ ਬਾਰਬੀ ਨੂੰ 8 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਜਿੱਥੇ ਐਮਾ ਨੇ ਆਸਕਰ ਅਵਾਰਡ ਵਿੱਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ, ਉੱਥੇ ਕਿਲੀਅਨ ਮਰਫੀ ਨੂੰ 'ਓਪਨਹਾਈਮਰ' ਲਈ ਸਰਵੋਤਮ ਅਦਾਕਾਰ ਦਾ ਆਸਕਰ ਮਿਲਿਆ। ਇਸ ਤੋਂ ਇਲਾਵਾ ਨਿਰਦੇਸ਼ਨ ਵਰਗ ਵਿੱਚ ਵੀ ‘ਓਪਨਹਾਈਮਰ’ ਦਾ ਦਬਦਬਾ ਰਿਹਾ। ਨਿਰਦੇਸ਼ਕ ਕ੍ਰਿਸਟੋਫਰ ਨੋਲਨ ਨੇ ਪੁਰਸਕਾਰ ਪ੍ਰਾਪਤ ਕੀਤਾ ਹੈ। 'ਓਪਨਹਾਈਮਰ' ਵੀ ਸਰਵੋਤਮ ਫ਼ਿਲਮ ਵਜੋਂ ਉਭਰੀ।
ਇਸ ਵਾਰ ਕੋਈ ਵੀ ਭਾਰਤੀ ਫਿਲਮ ਅਕੈਡਮੀ ਐਵਾਰਡਜ਼ ਵਿੱਚ ਥਾਂ ਨਹੀਂ ਬਣਾ ਸਕੀ। ਪਰ, ਦਸਤਾਵੇਜ਼ੀ ਸ਼੍ਰੇਣੀ ਵਿੱਚ, ਨਿਸ਼ਾ ਪਾਹੂਜਾ ਦੁਆਰਾ ਨਿਰਦੇਸ਼ਤ ਭਾਰਤੀ ਦਸਤਾਵੇਜ਼ੀ ਫਿਲਮ 'ਟੂ ਕਿਲ ਏ ਟਾਈਗਰ' ਨੂੰ ਨਾਮਜ਼ਦਗੀ ਮਿਲੀ ਪਰ ਇਹ ਦੌੜ ਵਿੱਚ ਪਛੜ ਗਈ। ਇਸ ਵਾਰ '20 ਡੇਜ਼ ਆਫ ਮਾਰੀਉਪੋਲ' ਨੂੰ ਬੈਸਟ ਡਾਕੂਮੈਂਟਰੀ ਫੀਚਰ ਫਿਲਮ ਦਾ ਖਿਤਾਬ ਮਿਲਿਆ ਹੈ।
ਇਹ ਵੀ ਪੜ੍ਹੋ : Shehnaaz Gill Father Threat: ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੂੰ ਨਹੀਂ ਦਿੱਤੀ ਸ਼ਿਕਾਇਤ