Parineeti Chopra Raghav Chadha Engagement: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ (Parineeti Chopra)ਨੇ 13 ਮਈ ਨੂੰ ਰਾਘਵ ਚੱਢਾ (Raghav Chadha) ਨਾਲ ਮੰਗਣੀ ਕਰ ਲਈ ਹੈ। 'ਆਪ' (ਆਮ ਆਦਮੀ ਪਾਰਟੀ) ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਹੋ ਗਈ ਅਤੇ ਮੁੰਦਰੀਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੀ ਮੰਗਣੀ ਦੀ ਰਸਮ ਦਿੱਲੀ ਵਿੱਚ ਹੋਈ। ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ । ਇਸ ਸਮਾਰੋਹ ਵਿੱਚ ਪ੍ਰਿਅੰਕਾ ਚੋਪੜਾ ਅਤੇ ਮਨੀਸ਼ ਮਲਹੋਤਰਾ ਵਰਗੇ ਜਗਤ ਦੀਆਂ ਕੁਝ ਵੱਡੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਪਰਿਣੀਤੀ ਅਤੇ ਰਾਘਵ ਦੀ ਮੰਗਣੀ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਕਾਫੀ ਕਿਊਟ ਲੱਗ ਰਹੇ ਹਨ।


COMMERCIAL BREAK
SCROLL TO CONTINUE READING

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਮੰਗਣੀ ਸਮਾਰੋਹ 'ਚ ਕਈ ਸਿਆਸੀ ਪਾਰਟੀਆਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ। ਪਰਿਣੀਤੀ ਅਤੇ ਰਾਘਵ ਚੱਢਾ ਨੇ ਮੰਗਣੀ ਸਮਾਰੋਹ ਦੌਰਾਨ ਸਾਰਿਆਂ ਦੇ ਸਾਹਮਣੇ ਰੋਮਾਂਟਿਕ ਕਿੱਸ ਕੀਤਾ। ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: . Raghav Chadha Parineeti Chopra Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ; ਵੇੇਖੋ ਖੂਬਸੂਰਤ ਤਸਵੀਰਾਂ

ਦੋਵਾਂ ਨੇ ਇਨ੍ਹਾਂ ਯਾਦਗਾਰ ਪਲਾਂ ਦਾ ਖੂਬ ਆਨੰਦ ਲਿਆ। ਇਸ ਦੌਰਾਨ ਹੁਣ 'ਰਾਘਨੀਤੀ' ਦਾ ਇਕ ਕਿਊਟ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੋਵੇਂ ਇਕ-ਦੂਜੇ 'ਚ ਗੁਆਚੇ ਨਜ਼ਰ ਆ ਰਹੇ ਹਨ। ਰਿੰਗ ਸੈਰੇਮਨੀ ਤੋਂ ਬਾਅਦ 'ਰਘਨੀਤੀ' ਬੇਹੱਦ ਖੁਸ਼ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਕੁਝ ਫੰਕਸ਼ਨ ਹੋਏ ਜਿੱਥੇ ਸਾਰਿਆਂ ਨੇ ਬਾਲੀਵੁੱਡ ਗੀਤਾਂ ਦਾ ਆਨੰਦ ਲਿਆ। ਹੁਣ ਮੰਗਣੀ ਸਮਾਰੋਹ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਇਹ ਜੋੜਾ 'ਮਾਹੀ ਮੈਂਨੂੰ ਛਡਿਓ ਨਾ' 'ਤੇ ਕਿੱਸ ਕਰਦਾ ਨਜ਼ਰ ਆ ਰਿਹਾ ਹੈ। 



ਦੋਹਾਂ ਦੇ ਚਿਹਰਿਆਂ 'ਤੇ ਇਕੱਠੇ ਹੋਣ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਗੀਤ ਜੋੜੀ ਇਕ-ਦੂਜੇ ਨੂੰ ਸਮਰਪਿਤ ਕਰ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਨਜ਼ਰ ਆ ਰਹੇ ਹਨ। ਦੋਵੇਂ ਜ਼ਿੰਦਗੀ ਦੇ ਇਸ ਖੁਸ਼ਹਾਲ ਪਲ ਨੂੰ ਪਸੰਦ ਕਰਦੇ ਨਜ਼ਰ ਆਏ। ਖਾਸ ਦਿਨ 'ਤੇ ਰਾਘਵ ਨੇ ਆਪਣੀ ਪਰਿਣੀਤੀ ਨੂੰ ਮਿੱਠਾ ਚੁੰਮਣ ਵੀ ਦਿੱਤਾ।