Parineeti Chopra-Raghav Chadha Wedding:  ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਰਾਜਸਥਾਨ ਦੇ ਉਦੈਪੁਰ ਵਿੱਚ ਦੋਵਾਂ ਦੇ ਵਿਆਹ ਦੀ ਰਸਮਾਂ ਸੰਪੰਨ ਹੋਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਮਨੋਰੰਜਨ ਜਗਤ ਅਤੇ ਸਿਆਸੀ ਆਗੂ ਪੁੱਜੇ ਹੋਏ ਸਨ। ਲਾੜੇ ਰਾਘਵ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਅਤੇ ਲਾੜੀ ਪਰਿਣੀਤੀ ਨੇ ਵੀ ਉਸੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।


COMMERCIAL BREAK
SCROLL TO CONTINUE READING

ਰਾਘਵ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਬਾਰਾਤ ਵਿੱਚ ਜੋਸ਼ ਨਾਲ ਡਾਂਸ ਕੀਤਾ। ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਬਾਰਾਤ ਵਿੱਚ ਨੱਚਦੇ ਨਜ਼ਰ ਆਏ। ਵਰਮਾਲਾ ਸ਼ਾਮ 4 ਵਜੇ ਹੋਟਲ ਲੀਲਾ ਪੈਲੇਸ ਵਿਖੇ ਹੋਈ। ਇਸ ਤੋਂ ਬਾਅਦ ਰਾਘਵ ਵਿੰਟੇਜ ਕਾਰ 'ਚ ਮੰਡਪ ਪਹੁੰਚੇ ਅਤੇ ਪਰਿਣੀਤੀ ਨਾਲ ਸੱਤ ਫੇਰੇ ਲਏ।


ਇਹ ਵੀ ਪੜ੍ਹੋ: Parineeti Chopra-Raghav Chadha Wedding: ਰਾਘਵ ਚੱਢਾ ਤੇ ਪਰਿਨੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝੇ; ਉਦੈਪੁਰ 'ਚ ਹੋਈਆਂ ਵਿਆਹ ਦੀਆਂ ਰਸਮਾਂ

ਸੱਤ ਫੇਰੇ ਲੈਂਂਣ ਤੋਂ ਬਾਅਦ, ਰਾਘਵ ਆਪਣੀ ਦੁਲਹਨ ਪਰਿਣੀਤੀ ਨੂੰ ਵਿੰਟੇਜ ਕਾਰ ਵਿੱਚ ਮਹਾਰਾਜ ਸੂਟ ਲੈ ਕੇ ਗਏ। ਇਸ ਤੋਂ ਪਹਿਲਾਂ ਪਰਿਣੀਤੀ ਨੇ ਆਪਣੇ ਭਰਾਵਾਂ ਅਤੇ ਮਾਤਾ-ਪਿਤਾ ਦੋਵਾਂ ਨੂੰ ਗਲੇ ਲਗਾ ਕੇ ਵਿਦਾਈ ਦਿੱਤੀ। ਰਿਸੈਪਸ਼ਨ ਰਾਤ ਨੂੰ ਹੋਈ। ਇੱਥੇ ਵਿਆਹ ਦਾ ਫੰਕਸ਼ਨ ਪੂਰਾ ਹੋਣ ਤੋਂ ਬਾਅਦ ਜੋੜੇ ਨੇ ਆਪਣੀ ਫੋਟੋ ਸ਼ੇਅਰ ਕੀਤੀ। ਇਸ ਵਿੱਚ ਰਾਘਵ ਕਾਲੇ ਸੂਟ ਵਿੱਚ ਅਤੇ ਪਰਿਣੀਤੀ ਗੁਲਾਬੀ ਰੰਗ ਦੀ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ।


ਬਾਰਾਤ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨ ਰਾਜਸਥਾਨੀ ਪੱਗਾਂ ਵਿੱਚ ਸਜੇ ਹੋਏ ਸਨ। ਇਸ ਦੇ ਲਈ ਈਵੈਂਟ ਕੰਪਨੀ ਨੇ ਇਹ ਸਾਫੇ ਉਦੈਪੁਰ 'ਚ ਹੀ ਤਿਆਰ ਕਰਵਾਏ ਸਨ। ਉਹ ਸਵੇਰੇ ਹੋਟਲ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ 100 ਤੋਂ ਵੱਧ ਰਾਜਸਥਾਨੀ ਸਫ਼ੇ ਤਿਆਰ ਕੀਤੇ ਗਏ ਸਨ। ਹਾਲਾਂਕਿ ਨਵਾਂ ਜੋੜਾ ਭਲਕੇ 25 ਸਤੰਬਰ ਨੂੰ ਦਿੱਲੀ ਲਈ ਰਵਾਨਾ ਹੋਵੇਗਾ। ਇਸ ਮੌਕੇ ਕਈ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ। ਖੇਡ ਜਗਤ ਤੋਂ ਸਾਨੀਆ ਮਿਰਜ਼ਾ ਵਿਸ਼ੇਸ਼ ਤੌਰ ਉਤੇ ਪੁੱਜੀ ਹੋਈ ਸੀ। 


ਹੋਟਲ ਤਾਜ ਲੇਕ ਪੈਲੇਸ ਤੋਂ ਦੁਪਹਿਰ ਬਾਅਦ ਸਹਿਰਾਬੰਦੀ ਤੋਂ ਬਾਅਦ ਰਾਘਵ ਚੱਢਾ ਦੇ ਵਿਆਹ ਦੀ ਬਾਰਾਤ ਹੋਟਲ ਤੋਂ ਲਗਜ਼ਰੀ ਕਿਸ਼ਤੀਆਂ ਰਾਹੀਂ ਲੀਲਾ ਪੈਲੇਸ ਪਹੁੰਚੀਆਂ। ਸਾਰੀਆਂ ਕਿਸ਼ਤੀਆਂ ਸ਼ਾਹੀ ਅੰਦਾਜ਼ ਵਿੱਚ ਸਜਾਈਆਂ ਗਈਆਂ ਸਨ। ਵਿਆਹ ਵਿੱਚ ਆਏ ਮਹਿਮਾਨਾਂ ਦਾ ਪੰਜਾਬੀ ਅਤੇ ਰਾਜਸਥਾਨੀ ਅੰਦਾਜ਼ ਵਿੱਚ ਸਵਾਗਤ ਕੀਤਾ ਗਿਆ। ਦੋਵਾਂ ਦਾ ਵਿਆਹ ਹੋਟਲ ਲੀਲਾ ਪੈਲੇਸ ਦੇ ਮੁੱਖ ਬਾਗ ਵਿੱਚ ਹੋਇਆ।