Raghav Chadha Parineeti Chopra Engagement News: ਕਦੇ ਲੰਚ ਡੇਟ ਦੀ ਤਸਵੀਰ, ਕਦੇ ਆਈ.ਪੀ.ਐੱਲ ਮੈਚ ਦੌਰਾਨ ਪਰਿਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ (Raghav Chadha) ਦਾ ਰਿਸ਼ਤਾ ਜੋ ਕਿ ਕਈ ਮਹੀਨਿਆਂ ਤੋਂ ਸਿਰਫ ਅਟਕਲਾਂ 'ਚ ਚੱਲ ਰਿਹਾ ਸੀ, ਅੱਜ (13 ਮਈ) ਪੱਕਾ ਹੋਣ ਜਾ ਰਿਹਾ ਹੈ। ਬਾਲੀਵੁੱਡ ਆਦਾਕਾਰ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਐਮਪੀ ਰਾਘਵ ਚੱਢਾ ਦੀ ਅੱਜ ਸ਼ਾਮ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਹੋ ਰਹੀ ਹੈ। ਇੰਡਸਟਰੀ ਦੀਆਂ ਕਈ ਉੱਘੀਆਂ ਹਸਤੀਆਂ ਵੀ ਜ਼ਿੰਦਗੀ ਦੇ ਇਸ ਨਵੇਂ ਪੜਾਅ 'ਤੇ ਆਹਮੋ-ਸਾਹਮਣੇ ਹੋਣਗੀਆਂ। 


COMMERCIAL BREAK
SCROLL TO CONTINUE READING

ਮੰਗਣੀ ਤੋਂ ਪਹਿਲਾਂ ਰਾਘਵ ਚੱਢਾ (Raghav Chadha)ਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ। ਸਮਾਗਮ ਵਾਲੀ ਥਾਂ 'ਤੇ 'ਆਪ' ਆਗੂ ਕੁੜਤੇ ਪਜਾਮੇ 'ਚ ਨਜ਼ਰ ਆਏ। ਜਾਣਕਾਰੀ ਅਨੁਸਾਰ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਗਏ ਹਨ। ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਤੋਂ ਪਤਾ ਲੱਗਾ ਸੀ ਕਿ ਮੰਗਣੀ ਦਾ ਪ੍ਰੋਗਰਾਮ ਪਾਠ ਨਾਲ ਸ਼ੁਰੂ ਹੋਵੇਗਾ।


ਇਹ ਵੀ ਪੜ੍ਹੋ: Neha Kakkar Airport Looks: ਟ੍ਰੋਲਸ ਦਾ ਸ਼ਿਕਾਰ ਹੋਈ ਨੇਹਾ ਕੱਕੜ; ਏਅਰਪੋਰਟ 'ਤੇ ਦਿਖੀ 'ਮਲਾਇਕਾ' ਵਰਗੀ ਚਾਲ!

Raghav Chadha Parineeti Chopra Engagement Video---



ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੰਗਣੀ ਪਾਰਟੀ 'ਚ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਆਦਿਤਿਆ ਠਾਕਰੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ 'ਚ ਸ਼ਾਮਲ ਹੋਣਗੇ। ਮੰਗਣੀ ਲਈ ਕਰੀਬ 150 ਮਹਿਮਾਨਾਂ ਨੂੰ ਸੱਦਾ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹਨ। ਸਿੱਖ ਰੀਤੀ-ਰਿਵਾਜਾਂ ਮੁਤਾਬਕ ਪਰਿਣੀਤੀ ਅਤੇ ਰਾਘਵ ਦੀ ਮੰਗਣੀ ਅੱਜ ਸ਼ਾਮ 5 ਵਜੇ ਹੋਵੇਗੀ।


ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਲਈ ਮਨੀਸ਼ ਮਲਹੋਤਰਾ ਦਿੱਲੀ ਪਹੁੰਚ ਚੁੱਕੇ ਹਨ। ਫੈਸ਼ਨ ਡਿਜ਼ਾਈਨਰ ਨੂੰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ। ਪਰਿਣੀਤੀ-ਰਾਘਵ ਦੀ ਮੰਗਣੀ ਦਾ ਪੂਰਾ ਜਸ਼ਨ ਪੰਜਾਬੀ ਅੰਦਾਜ਼ 'ਚ ਹੋਣ ਜਾ ਰਿਹਾ ਹੈ। ਸਗਾਈ ਪੰਜਾਬੀ ਸਟਾਈਲ ਵਿੱਚ ਡਾਂਸ, ਗੀਤ ਅਤੇ ਧੂਮ ਨਾਲ ਹੋਵੇਗੀ।