Jatt and Juliet 3 Promotion Photos: ``ਪੰਜਾਬ ਮੇਰੇ ਅੰਦਰ``... ਫਿਲਮ ਦੀ ਪ੍ਰਮੋਸ਼ਨ ਦੌਰਾਨ ਦਿਲਜੀਤ ਦੁਸਾਂਝ ਨੇ ਪੰਜਾਬੀਆਂ ਲਈ ਕਹੀ ਵੱਡੀ ਗੱਲ

Diljit Dosanjh and Neeru Bajwa at Mohali: `ਜੱਟ ਐਂਡ ਜੂਲੀਅਟ 3` ਨੂੰ ਪ੍ਰਮੋਟ ਕਰਨ ਲਈ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਮੋਹਾਲੀ ਪਹੁੰਚੇ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ 27 ਜੂਨ ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਫੋਟੋਆਂ

रिया बावा Sun, 23 Jun 2024-12:18 pm,
1/9

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਨਵੀਂ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਜਲਦ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਹੈ।   ਇਸ ਫਿਲਮ ਵਿਚ ਦਿਲਜੀਤ ਨੇ ਫਤਿਹ ਤੇ ਨੀਰੂ ਨੇ ਪੂਜਾ ਦਾ ਕਿਰਦਾਰ ਨਿਭਾਇਆ ਹੈ।  ਹਾਲ ਹੀ ਵਿੱਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨੇ ਮੁਹਾਲੀ ਕਲੱਬ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੌਰਾਨ ਫਿਲਮ ਨੂੰ ਲੈ ਕੇ ਜਾਣਕਾਰੀ ਦਿੱਤੀ ਸਾਂਝਾ ਕੀਤੀ ਹੈ।

2/9

ਇਸ ਦੌਰਾਨ ਪ੍ਰੈਸ ਵਾਰਤਾ ਦੌਰਾਨ ਦਿਲਜੀਤ ਦੋਸਾਂਝ ਦੇ ਨਾਲ ਫਿਲਮ ਦੀ ਪੂਰੀ ਕਾਸਟ ਨਜ਼ਰ ਆਈ ਹੈ ਅਤੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆਂ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਲੋਕ ਇਸ ਨੂੰ ਦੇਖਣਾ ਖੂਬ ਪਸੰਦ ਕਰ ਰਹੇ ਹਨ। 

 

3/9

ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਨੀਰੂ ਬਾਜਵਾ ਨਾਲ ਕੁਝ ਫੋਟੋਜ ਸ਼ੇਅਰ ਕੀਤੀਆਂ ਹਨ। ਇਹਨਾਂ ਫੋਟੋਜ ਨੇ ਫੈਨਸ ਦਾ ਦਿਲ ਜਿੱਤ ਲਿਆ ਹੈ ਅਤੇ ਬਹੁਤ ਸਾਰੇ ਕਾਮੈਂਟ ਤੇ ਲਾਈਕ ਮਿਲ ਰਹੇ ਹਨ। ਇਸ ਫੋਟੋ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਨੀਰੂ ਬਾਜਵਾ ਨਜ਼ਰ ਆ ਰਹੀ ਹੈ ਅਤੇ ਇਸ ਦੌਰਾਨ ਦਿਲਜੀਤ ਨੇ ਸਫ਼ੇਦ ਰੰਗ ਦਾ ਕੁਰਤਾ ਅਤੇ ਨੀਰੂ ਨੇ ਬਲੈਕ ਰੰਗ ਦੀ ਡਰੈਸ ਪਾਈ ਹੋਈ ਹੈ ਜਿਸ ਵਿੱਚ ਦੋਵੇਂ ਬਹੁਤ ਖੂਬਸੂਰਤ ਲੱਗ ਰਹੇ ਹਨ।

4/9

ਫਿਲਮ ਦੇ ਕਾਸਟ

ਜਗਦੀਪ ਸਿੱਧੂ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਜੱਟ ਐਂਡ ਜੂਲੀਅਟ 3 ਦੀ ਕਾਸਟ ਵਿੱਚ ਦਿਲਜੀਤ ਦੋਸਾਂਝ, ਪੰਜਾਬ ਫਿਲਮ ਇੰਡਸਟਰੀ ਦੀ ਸੱਤਾਧਾਰੀ ਸਟਾਰ ਨੀਰੂ ਬਾਜਵਾ, ਜੈਸਮੀਨ ਬਾਜਵਾ,  ਨਾਸਿਰ ਚਿਨਯੋਤੀ, ਬੀ.ਐਨ. ਸ਼ਰਮਾ, ਰਾਣਾ ਰਣਬੀਰ ਅਤੇ ਐਲੀਨਾ ਸਕਰੀਬੀਨਾ। 

5/9

ਇਸ ਦੌਰਾਨ ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਸਾਲ ਵਿੱਚ ਇੱਕ ਵਾਰ ਪੰਜਾਬੀ ਫਿਲਮ ਅਤੇ ਇੱਕ ਵਾਰ ਪੰਜਾਬੀ ਐਲਬਮ ਜ਼ਰੂਰ ਕਰਦਾ ਹੈ ਅਤੇ ਇਸ ਨਾਲ ਉਸਨੂੰ ਖੁਸ਼ੀ ਅਤੇ ਇੱਕ ਵੱਖਰੀ ਹੀ ਸਕੂਨ ਮਿਲਦਾ ਹੈ।

 

6/9

ਫਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹਨ ਤੇ ਨਿਰਮਾਣ ਬਲਵਿੰਦਰ ਸਿੰਘ, ਦਿਨੇਸ਼ ਔਲਖ, ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਦਿਲਜੀਤ ਦੋਸਾਂਝ ਨੇ ਕੀਤਾ ਹੈ। 

7/9

ਦਿਲਜੀਤ ਦੋਸਾਂਝ ਨੇ ਮੀਡੀਆ ਨੂੰ ਕਿਹਾ ਕਿ ਵਿਦੇਸ਼ ਵਿੱਚ ਜੋ ਉਹ ਸ਼ੋਅ ਕਰਦਾ ਹੈ ਉਸ ਲਈ ਤਾਕਤ ਅਤੇ ਐਨਰਜੀ ਉਸਨੂੰ ਪੰਜਾਬ ਤੋਂ ਹੀ ਮਿਲਦੀ ਹੈ ਅਤੇ ਉਹ ਇਸ ਹੌਸਲੇ ਨਾਲ ਹੀ ਬਾਹਰਲੇ ਮੁਲਕ ਵਿੱਚ ਨਾਮ ਕਮਾ ਰਿਹਾ ਹੈ।

 

8/9

ਦਿਲਜੀਤ ਦੋਸਾਂਝ ਦੀ ਇੱਕ ਹੋਰ ਫੋਟ ਵਿੱਚ ਨੀਰੂ ਨਾਲ ਪੋਜ ਦਿੰਦੇ ਨਜ਼ਰ ਆਏ ਹਨ। ਇਸ ਦੌਰਾਨ ਫਿਲਮ ਦੇ ਪ੍ਰਚਾਰ ਲਈ ਪੰਜਾਬ ਆਏ  ਦਿਲਜੀਤ ਦੋਸਾਂਝ ਨੇ ਕਿਹਾ ਕਿ ''ਪੰਜਾਬ ਹਮੇਸ਼ਾ ਮੇਰੇ ਅੰਦਰ''ਅਤੇ ਰਹੇਗਾ। ਇਸ ਦੌਰਾਨ ਅੱਗੇ ਕਿਹਾ ਕਿ ਅਜੇ ਮੈਂ ਬਹੁਤ ਚੀਜ਼ਾਂ ਨੂੰ ਮੈਨੀਫੈਸਟ ਕਰ ਰਿਹਾ ਹੈ ਅਤੇ ਉਮੀਦ ਕਰਦਾ ਹਾਂ ਕਿ ਜਲਦ ਪੂਰੀ ਹੋਣਗੀਆਂ।

9/9

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’  27 ਜੂਨ ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੀ ਪ੍ਰੋਮੋਸ਼ਨ ਵਿੱਚ ਅਦਾਕਾਰ ਲਗਾਤਾਰ ਜੁੜੇ ਹੋਏ ਹਨ ਅਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਇਹ ਫਿਲਮ ਦੇਖਣ ਜ਼ਰੂਰ ਜਾਣਾ।

ZEENEWS TRENDING STORIES

By continuing to use the site, you agree to the use of cookies. You can find out more by Tapping this link