Diljit Dosanjh Show Photos: ਦਿਲਜੀਤ ਦੋਸਾਂਝ ਦਾ ਅਮਰੀਕੀ ਸ਼ੋਅ `ਚ ਜਾਣਾ ਲੱਖਾਂ ਲੋਕਾਂ ਲਈ ਮਾਣ ਵਾਲੀ ਗੱਲ, ਦੇਖੋ ਫੋਟੋਆਂ

Diljit Dosanjh Show Photos: ਮਸ਼ਹੂਰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਗਲੋਬਲ ਲੈਵਲ ਦੇ ਸਟਾਰ ਬਣ ਗਏ ਹਨ। ਹਾਲ ਹੀ `ਚ ਉਨ੍ਹਾਂ ਦੇ ਇਕ ਸ਼ੋਅ ਦਾ ਵੀਡੀਓ ਸੋਸ਼ਲ ਮੀਡਿਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

रिया बावा Jun 19, 2024, 13:12 PM IST
1/8

Diljit Dosanjh The Tonight Show

Diljit Dosanjh The Tonight Show: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫ਼ਿਲਮਾਂ 'ਤੇ ਗੀਤਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੇ ਨਾਲ- ਨਾਲ ਅੰਤਰਾਸ਼ਟਰੀ ਪੱਧਰ ਉੱਤੇ ਵੀ ਬਹੁਤ ਨਾਂ ਕਮਾਇਆ ਹੈ। 

 

2/8

ਦਿਲਜੀਤ ਦੋਸਾਂਝ ਦੇ ਪ੍ਰਦਰਸ਼ਨ ਤੋਂ ਬਾਅਦ ਜਿੰਮੀ ਫੈਲਨ ਦਾ ਬਿਆਨ

ਦਿਲਜੀਤ ਦੋਸਾਂਝ ਦੇ ਪ੍ਰਦਰਸ਼ਨ ਤੋਂ ਬਾਅਦ ਜਿੰਮੀ ਫੈਲਨ ਉਸ ਨਾਲ ਸਟੇਜ 'ਤੇ ਜੁੜਦੇ ਹਨ ਅਤੇ ਕਹਿੰਦੇ ਹਨ, "ਆਓ! ਦਿਲਜੀਤ ਦੋਸਾਂਝ ਤੁਹਾਡਾ ਬਹੁਤ- ਬਹੁਤ ਧੰਨਵਾਦ।'' “ਤੁਸੀਂ ਸਾਡੇ ਅਗਲੇ ਮਹਿਮਾਨ ਨੂੰ ਉਨ੍ਹਾਂ ਦੇ ਦਿਲ-ਲੂਮੀਨਾਟੀ ਵਰਲਡ ਟੂਅਰ ਉੱਤੇ ਵੇਖ ਸਕਦੇ ਹੋ, ਉਹ ਅਮਰੀਕੀ ਟੀਵੀ ਉੱਤੇ ਪਹਿਲੀ ਵਾਰੀ ਪਰਫਾਰਮ ਕਰ ਰਹੇ ਹਨ।

3/8

ਦਿਲਜੀਤ ਦਾ ਲੁੱਕ

ਜੇਕਰ ਦਿਲਜੀਤ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਸ਼ੋਅ ਦੇ ਦੌਰਾਨ ਚਿੱਟੇ ਰੰਗ ਦਾ ਕੁੜਤਾ ਚਾਦਰਾ ਅਤੇ ਮੈਚਿੰਗ ਪੱਗ ਵਿਚ ਨਜ਼ਰ ਆਏ ਹਨ। ਦਿਲਜੀਤ ਨੇ ਹੱਥ ਉੱਤੇ ਦੀ ਹੀਰੇ ਨਾਲ ਜੜੀ ਘੜੀ ਬੰਨੀ ਹੋਈ ਸੀ ਜਿਸ ਦੀ ਕੀਮਤ 1.2 ਕਰੋੜ ਰੁਪਏ ਸੀ। 

 

4/8

ਜਿੰਮੀ ਫੈਲਨ ਦੇ ਇੱਕ ਸ਼ੋਅ ਚ ਆਏ ਨਜ਼ਰ

ਹਾਲ ਹੀ 'ਚ ਦਿਲਜੀਤ ਦੋਸਾਂਝ ਅਮਰੀਕੀ ਹੋਸਟ ਜਿੰਮੀ ਫੈਲਨ ਦੇ ਇੱਕ ਸ਼ੋਅ 'ਚ ਨਜ਼ਰ ਆਏ ਹਨ। ਦਿਲਜੀਤ ਨੇ 'ਜਿੰਮੀ ਫੈਲਨ ਦ ਟੂਨਾਈਟ ਸ਼ੋਅ' 'ਚ ਆਪਣੇ ਮਸ਼ਹੂਰ ਗੀਤਾਂ ਅਤੇ ਭੰਗੜੇ ਰਾਹੀਂ ਲੋਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੇ ਇਸ ਸ਼ੋਅ ਦਾ ਵੀਡੀਓ ਸੋਸ਼ਲ ਮੀਡਿਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। 

5/8

Born to Shine

ਦਿਲਜੀਤ ਨੇ ਸਭ ਤੋਂ ਪਹਿਲਾਂ ਅਮਰੀਕੀ ਚੈਟ ਸ਼ੋਅ ਵਿੱਚ ਆਪਣਾ ਗੀਤ ਬੌਰਨ ਟੂ ਸ਼ਾਈਨ (Born to Shine) ਪੇਸ਼ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਗੀਤ 'G.O.A.T.' ਦਾ ਪ੍ਰਦਰਸ਼ਨ ਕੀਤਾ

6/8

ਦਿਲਜੀਤ ਦੋਸਾਂਝ ਤੇ ਜਿੰਮੀ ਫੈਲਨ

ਦਿਲਜੀਤ ਦੋਸਾਂਝ ਦੇ ਪ੍ਰਦਰਸ਼ਨ ਤੋਂ ਬਾਅਦ ਜਿੰਮੀ ਫੈਲਨ ਉਸ ਨਾਲ ਸਟੇਜ 'ਤੇ ਜੁੜਦੇ ਹਨ ਅਤੇ ਕਹਿੰਦੇ ਹਨ, "ਆਓ! ਦਿਲਜੀਤ ਦੋਸਾਂਝ ਤੁਹਾਡਾ ਬਹੁਤ- ਬਹੁਤ ਧੰਨਵਾਦ।'' “ਤੁਸੀਂ ਸਾਡੇ ਅਗਲੇ ਮਹਿਮਾਨ ਨੂੰ ਉਨ੍ਹਾਂ ਦੇ ਦਿਲ-ਲੂਮੀਨਾਟੀ ਵਰਲਡ ਟੂਅਰ ਉੱਤੇ ਵੇਖ ਸਕਦੇ ਹੋ, ਉਹ ਅਮਰੀਕੀ ਟੀਵੀ ਉੱਤੇ ਪਹਿਲੀ ਵਾਰੀ ਪਰਫਾਰਮ ਕਰ ਰਹੇ ਹਨ।

 

7/8

ਫਿਲਮ ਜੱਟ ਐਂਡ ਜੂਲੀਅਟ 3 ਰਿਲੀਜ਼ ਜਲਦ

27 ਜੂਨ ਨੂੰ ਦਿਲਜੀਤ ਅਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੂਲੀਅਟ 3 ਰਿਲੀਜ਼ ਹੋਵੇਗੀ। ਇੱਕ ਰੁਮਾਂਟਿਕ ਕਾਮੇਡੀ ਫਿਲਮ 'ਜੱਟ ਐਂਡ ਜੂਲੀਅਟ' ਪਹਿਲੀ ਵਾਰ 2012 ਵਿੱਚ ਰਿਲੀਜ਼ ਹੋਈ ਸੀ। ਇੱਕ ਸਾਲ ਬਾਅਦ ਦੂਜਾ ਭਾਗ ਜਾਰੀ ਕੀਤਾ ਗਿਆ ਸੀ, ਦੂਜੀ ਵਾਰ ਵੀ ਦਿਲਜੀਤ ਅਤੇ ਨੀਰੂ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਸੀ, ਪਰ ਕਹਾਣੀ ਨੂੰ ਪਿਛਲੀ ਫਿਲਮ ਨਾਲ ਸਿੱਧਾ ਨਹੀਂ ਜੋੜਿਆ ਗਿਆ ਸੀ।

 

8/8

2023 ਵਿੱਚ ਕੋਚੈਲਾ ਸੰਗੀਤ ਫੈਸਟੀਵਲ ਚ ਗਾਇਆ

ਬੀਤੇ ਸਾਲ ਅਪ੍ਰੈਲ 2023 ਵਿੱਚ ਦਿਲਜੀਤ ਨੇ 'ਕੋਚੈਲਾ ਸੰਗੀਤ ਫੈਸਟੀਵਲ' ਵਿੱਚ ਗਾਇਆ ਸੀ। ਉਹ ਇਸ ਫੈਸਟੀਵਲ ਵਿੱਚ ਗਾਉਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਸਨ।

ZEENEWS TRENDING STORIES

By continuing to use the site, you agree to the use of cookies. You can find out more by Tapping this link