Taylor Swift Deepfake News: ਅਦਾਕਾਰਾ ਰਸ਼ਿਮਕਾ ਮੰਦਾਨਾ ਮਗਰੋਂ ਹਾਲੀਵੁੱਡ ਗਾਇਕਾ ਟੇਲਰ ਸਵਿਫਟ ਡੀਪਫੇਕ ਦਾ ਹੋਈ ਸ਼ਿਕਾਰ

Taylor Swift Deepfake News: ਹਾਲੀਵੁੱਡ ਗਾਇਕਾ ਟੇਲਰ ਸਵਿਫਟ ਡੀਪਫੇਕ ਦਾ ਸ਼ਿਕਾਰ ਹੋ ਗਈ। ਗਾਇਕਾ ਦੀਆਂ ਅਸ਼ਲੀਲ ਤਸਵੀਰਾਂ ਐਕਸ (ਟਵਿੱਟਰ) ਉਪਰ ਸਾਂਝੀਆਂ ਕਰ ਦਿੱਤੀਆਂ ਗਈਆਂ ਹਨ।

ਰਵਿੰਦਰ ਸਿੰਘ Sun, 28 Jan 2024-2:34 pm,
1/7

taylor swift deepfake News

 ਅਦਾਕਾਰਾ ਰਸ਼ਿਮਕਾ ਮੰਦਾਨਾ ਮਗਰੋਂ ਹਾਲੀਵੁੱਡ ਗਾਇਕਾ ਟੇਲਰ ਸਵਿਫਟ ਡੀਪਫੇਕ ਦਾ ਹੋਈ ਸ਼ਿਕਾਰ, ਮੁੱਦਾ ਵਾਈਟ ਹਾਊਸ ਪੁੱਜਾ

2/7

AI Deepfake

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਜਿੰਨੇ ਫਾਇਦੇ ਹਨ, ਓਨੇ ਹੀ ਇਸ ਦੇ ਨੁਕਸਾਨ ਵੀ ਹਨ। AI ਦੇ ਰੁਝਾਨ ਤੋਂ ਬਾਅਦ ਡੀਪਫੇਕ ਦੇ ਮਾਮਲੇ ਦਿਨੋ-ਦਿਨ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਦਾ ਸ਼ਿਕਾਰ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਦੀਆਂ ਅਭਿਨੇਤਰੀਆਂ ਹੋ ਰਹੀਆਂ ਹਨ।

3/7

Taylor Swift Deepfake

ਭਾਰਤ ਵਿੱਚ ਅਦਾਕਾਰਾ ਰਸ਼ਿਮਕਾ ਮੰਦਾਨਾ  (Rashmika Mandanna) ਵੀ ਡੀਪਫੇਕ ਦੀ ਸ਼ਿਕਾਰ ਹੋ ਗਈ ਸੀ। ਰਸ਼ਿਮਕਾ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਵੀ ਕਰਵਾਇਆ ਹੈ। ਹੁਣ ਹਾਲੀਵੁੱਡ ਗਾਇਕਾ ਟੇਲਰ ਸਵਿਫਟ (Taylor Swift) ਵੀ ਇਸ ਦਾ ਸ਼ਿਕਾਰ ਹੋ ਗਈ ਹੈ।

4/7

Deepfake Social Media

ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿੱਟਰ) 'ਤੇ ਟੇਲਰ ਸਵਿਫਟ ਦੀਆਂ ਅਸ਼ਲੀਲ ਤਸਵੀਰਾਂ ਪੋਸਟ ਕਰ ਦਿੱਤੀਆਂ ਗਈਆਂ ਸਨ। ਇਹ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਗਈਆਂ ਸਨ।

5/7

Taylor Swift Fans

ਪ੍ਰਸ਼ੰਸਕਾਂ ਨੇ ਟੇਲਰ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕੀਤੀ ਤੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਹਟਾਉਣ ਦੀ ਮੰਗ ਕੀਤੀ। ਇਸ ਪਿਛੋਂ ਐਕਸ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਟੇਲਰ ਦੀਆਂ ਸਾਰੀਆਂ ਅਸ਼ਲੀਲ ਤਸਵੀਰਾਂ ਨੂੰ ਹਟਾ ਦਿੱਤਾ।

6/7

US Parliament

ਭਾਵੇਂ ਟੇਲਰ ਸਵਿਫਟ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਗਈਆਂ ਹਨ ਪਰ ਫਿਰ ਵੀ ਇਹ ਵਿਵਾਦ ਰੁਕਿਆ ਨਹੀਂ ਹੈ। ਟੇਲਰ ਦੀਆਂ ਡੀਪਫੇਕ ਫੋਟੋਆਂ 'ਤੇ ਨਾ ਸਿਰਫ਼ ਇੰਟਰਨੈਟ 'ਤੇ ਸਗੋਂ ਅਮਰੀਕੀ ਸੰਸਦ ਤੇ ਕਾਂਗਰਸ 'ਚ ਵੀ ਚਰਚਾ ਸ਼ੁਰੂ ਹੋ ਗਈ ਹੈ। ਅਮਰੀਕੀ ਨੇਤਾ ਟੇਲਰ ਦੀ ਹਮਾਇਤ ਵਿੱਚ ਆ ਗਏ ਹਨ ਤੇ ਇਸ ਤਕਨੀਕ ਖਿਲਾਫ਼ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ।

7/7

Deepfake Law Demand

ਵ੍ਹਾਈਟ ਹਾਊਸ ਦੀ ਬੁਲਾਰਾ ਕੈਰੀਨ ਜੀਨ-ਪੀਅਰੇ ਨੇ ਡੀਪਫੇਕ ਤਕਨੀਕ ਖਿਲਾਫ਼ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਹੈ। ਕੈਰਿਨ ਨੇ ਕਿਹਾ ਕਿ "ਅਸੀਂ ਉਨ੍ਹਾਂ ਤਸਵੀਰਾਂ ਦੇ ਫੈਲਣ ਦੀਆਂ ਰਿਪੋਰਟਾਂ ਤੋਂ ਪਰੇਸ਼ਾਨ ਹਾਂ। ਇਹ ਚਿੰਤਾਜਨਕ ਹੈ।" 

ZEENEWS TRENDING STORIES

By continuing to use the site, you agree to the use of cookies. You can find out more by Tapping this link