Diljit Dosanjh Birthday: ਕਰੋੜਾਂ ਦਿਲਾਂ `ਤੇ ਰਾਜ ਕਰ ਰਿਹਾ ਦਿਲਜੀਤ ਦੋਸਾਂਝ, ਜਾਣੋ ਕਿਵੇਂ ਰਿਹਾ ਸਟਾਰ ਬਣਨ ਦਾ ਸਫ਼ਰ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹੋਣ ਦੇ ਨਾਲ-ਨਾਲ ਉਹ ਇੱਕ ਵਧੀਆ ਕਾਮੇਡੀਅਨ ਵੀ ਹਨ। ਦਿਲਜੀਤ ਦੋਸਾਂਝ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ। ਇੰਨਾ ਹੀ ਨਹੀਂ ਸਾਲ 2023 `ਚ ਦਿਲਜੀਤ ਨੇ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲ `ਚੋਂ ਇਕ ਕੋਚੇਲਾ `ਚ ਪਰਫਾਰਮ ਕਰਕੇ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ।

रिया बावा Jan 06, 2024, 11:16 AM IST
1/8

Happy Birthday Diljit DosanjhHappy Birthday Diljit Dosanjh

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾ ਸਿਰਫ਼ ਪੰਜਾਬ 'ਚ ਸਗੋਂ ਦੁਨੀਆਂ ਭਰ ਵਿੱਚ ਛਾਇਆ ਹੋਇਆ ਹੈ। ਦਿਲਜੀਤ ਦੋਸਾਂਝ ਅੱਜ ਆਪਣਾ ਜਨਮਦਿਨ (Diljit Dosanjh birthday) ਮਨਾ ਰਹੇ ਹਨ ਤੇ ਦੁਨੀਆਂ ਭਰ ਤੋਂ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। 

2/8

Happy Birthday Diljit DosanjhHappy Birthday Diljit Dosanjh

ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਹੋਇਆ ਸੀ ਅਤੇ 'ਦੋਸਾਂਝਵਾਲਾ' ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਅਤੇ ਹੁਣ ਦੁਨੀਆਂ ਭਰ ਵਿੱਚ ਆਪਣਾ ਇੱਕ ਸਥਾਨ ਬਣਾ ਲਿਆ ਹੈ।

3/8

ਕਰੀਅਰ ਦੀ ਸ਼ੁਰੂਆਤ

Happy Birthday Diljit DosanjhHappy Birthday Diljit Dosanjh

ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕੀਤੀ ਸੀ ਅਤੇ ਅੱਜ ਉਹ ਆਪਣੇ ਹੁਨਰ ਦੇ ਦਮ 'ਤੇ ਦੁਨੀਆ ਭਰ 'ਚ ਪਛਾਣ ਬਣਾ ਚੁੱਕੇ ਹਨ। 

4/8

ਨਿੱਜੀ ਜ਼ਿੰਦਗੀ

ਦਿਲਜੀਤ ਦੋਸਾਂਝ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਇਆ ਸੀ। ਉਸਦੇ ਪਿਤਾ ਰੋਡਵੇਜ਼ ਵਿੱਚ ਕੰਮ ਕਰਦੇ ਸਨ ਅਤੇ ਮਾਂ ਇੱਕ ਘਰੇਲੂ ਔਰਤ ਸੀ। ਜਿਵੇਂ-ਜਿਵੇਂ ਦਿਲਜੀਤ ਵੱਡਾ ਹੁੰਦਾ ਗਿਆ, ਉਸ ਦੇ ਸੁਪਨੇ ਵੀ ਵੱਡੇ ਹੋਣ ਲੱਗੇ। ਉਹ ਪਿੰਡ ਦੀਆਂ ਗਲੀਆਂ ਛੱਡ ਕੇ ਲੁਧਿਆਣੇ ਸ਼ਹਿਰ ਪਹੁੰਚ ਗਿਆ ਅਤੇ ਉੱਥੇ ਉਸ ਨੂੰ ਸੰਗੀਤ ਦਾ ਸ਼ੌਕ ਪੈਦਾ ਹੋ ਗਿਆ। 

5/8

ਪਹਿਲਾਂ ਕੀਰਤਨ ਕਰਨਾ ਕੀਤਾ ਸ਼ੁਰੂ

ਮਨੋਰੰਜਨ ਰਿਪੋਰਟਾਂ ਦੇ ਅਨੁਸਾਰ, ਦਿਲਜੀਤ ਨੇ ਪਹਿਲਾਂ ਕੀਰਤਨ ਕਰਨਾ ਸ਼ੁਰੂ ਕੀਤਾ, ਉਹ ਗੁਰਬਾਣੀ ਗਾਉਂਦਾ ਸੀ। ਇਸ ਤੋਂ ਬਾਅਦ ਦਿਲਜੀਤ ਨੇ ਵੀ ਸੁਰਾਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ। ਖਬਰਾਂ ਦੀ ਮੰਨੀਏ ਤਾਂ ਦਿਲਜੀਤ ਦੋਸਾਂਝ ਦੀ ਪਹਿਲੀ ਐਲਬਮ (Diljit Dosanjh Music Album)  Ishq Da Uda Ada ਸਾਲ 2004 ਵਿੱਚ ਰਿਲੀਜ਼ ਹੋਈ ਸੀ।

6/8

ਇਸ ਐਲਬਮ ਨੇ ਬਣਾਇਆ ਸਟਾਰ

ਇਸ ਤੋਂ ਬਾਅਦ ਦਿਲਜੀਤ ਨੇ ਹੌਲੀ-ਹੌਲੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦਿਲਜੀਤ ਦੀ ਦੋਸਤੀ ਰੈਪਰ ਹਨੀ ਸਿੰਘ ਨਾਲ ਹੋ ਗਈ। ਸਾਲ 2009 ਵਿੱਚ ਦਿਲਜੀਤ ਅਤੇ ਹਨੀ ਸਿੰਘ ਦੀ ਐਲਬਮ ਗੋਲੀਆਂ (Goliyan)ਰਿਲੀਜ਼ ਹੋਈ ਸੀ। ਇਸ ਐਲਬਮ ਨੇ ਦਿਲਜੀਤ ਨੂੰ ਨੌਜਵਾਨ ਸਟਾਰ ਬਣਾ ਦਿੱਤਾ ਅਤੇ ਦਿਲਜੀਤ ਦਾ ਨਾਂ ਹਰ ਨੌਜਵਾਨ ਦੇ ਬੁੱਲਾਂ 'ਤੇ ਮਸ਼ਹੂਰ ਹੋ ਗਿਆ।

 

7/8

ਪੰਜਾਬੀ ਫਿਲਮਾਂ

ਦਿਲਜੀਤ ਦੀ ਬਲਾਕਬਸਟਰ ਪੰਜਾਬੀ ਫਿਲਮਾਂ 'ਚ ‘ਜੱਟ ਐਂਡ ਜੂਲੀਅਟ’ ਭਾਗ 1 ਅਤੇ 2, ‘ਪੰਜਾਬ 1984’, ‘ਜੀਨੇ ਮੇਰਾ ਦਿਲ ਲੁਟਿਆ’, ‘ਡਿਸਕੋ ਸਿੰਘ’ ਵਰਗੀਆਂ ਕਈ ਫਿਲਮਾਂ ਦੇ ਨਾਲ ਸ਼ਾਮਿਲ ਹਨ।  

8/8

ਕੁੱਲ ਜਾਇਦਾਦ (Diljit Dosanjh Net Worth)

ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੋਸਾਂਝ ਦੇ ਕੋਲ ਕੁੱਲ ਜਾਇਦਾਦ ਲੱਗਭਗ 150 ਕਰੋੜ ਰੁਪਏ ਹੈ। ਇਸਦੇ ਨਾਲ ਹੀ ਦਿਲਜੀਤ ਫਿਲਮਾਂ ਤੇ ਲਾਈਵ ਕੰਸਰਟ ਤੋਂ ਵੀ ਕਮਾਈ ਕਰਦੇ ਹਨ ਅਤੇ ਉਹ ਇੱਕ ਮਹੀਨੇ ‘ਚ ਲੱਗਭਗ 80 ਲੱਖ ਰੁਪਏ ਤੋਂ ਵੱਧ ਕਮਾ ਲੈਂਦੇ ਹਨ। ਇਸ ਤਰ੍ਹਾਂ ਦਿਲਜੀਤ ਦੀ ਸਾਲਾਨਾ ਆਮਦਨ ਲੱਗਭਗ 12 ਕਰੋੜ ਰੁਪਏ ਤੋਂ ਵੱਧ ਹੋ ਜਾਂਦੀ ਹੈ।

ZEENEWS TRENDING STORIES

By continuing to use the site, you agree to the use of cookies. You can find out more by Tapping this link