Shashi Kapoor Birthday: ਸ਼ਸ਼ੀ ਕਪੂਰ ਦੀਆਂ ਇਨ੍ਹਾਂ ਹਿੱਟ ਫਿਲਮਾਂ `ਚ ਅਦਾਕਾਰੀ ਦਾ ਦੇਖਣ ਨੂੰ ਮਿਲਿਆ ਅਨੋਖਾ ਹੁਨਰ, ਵੇਖੋ ਤਸਵੀਰਾਂ
ਸ਼ਸ਼ੀ ਕਪੂਰ ਹਿੰਦੀ ਸਿਨੇਮਾ ਦੇ ਬਿਹਤਰੀਨ ਅਦਾਕਾਰਾਂ ਵਿੱਚੋਂ ਇੱਕ ਰਹੇ ਹਨ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ `ਤੇ ਆਓ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਅੱਜ ਅਦਾਕਾਰ ਦਾ ਜਨਮਦਿਨ
ਬਾਲੀਵੁੱਡ ਦੇ ਮਰਹੂਮ ਅਭਿਨੇਤਾ ਸ਼ਸ਼ੀ ਕਪੂਰ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਮੌਜੂਦ ਹਨ। ਅੱਜ ਅਦਾਕਾਰ ਦਾ ਜਨਮਦਿਨ ਹੈ। ਫਿਲਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਇਸ ਅਦਾਕਾਰ ਨੂੰ ਹਮੇਸ਼ਾ ਹੀ ਫਿਲਮੀ ਦੁਨੀਆ 'ਚ ਕੰਮ ਕਰਨ ਦਾ ਸ਼ੌਕ ਸੀ।
ਅਸਲੀ ਨਾਮ
ਸ਼ਸ਼ੀ ਕਪੂਰ ਦਾ ਨਾਂ ਅੱਜ ਵੀ ਪੂਰੀ ਦੁਨੀਆ 'ਚ ਮਸ਼ਹੂਰ ਹੈ। ਪਰ ਇਹ ਅਸਲੀ ਨਾਮ ਨਹੀਂ ਹੈ। ਸ਼ਸ਼ੀ ਕਪੂਰ ਦਾ ਅਸਲੀ ਨਾਂ ਬਲਬੀਰ ਰਾਜ ਸੀ।
ਪੁਰਸਕਾਰ
ਭਾਰਤ ਸਰਕਾਰ ਨੇ ਉਨ੍ਹਾਂ ਨੂੰ 2011 ਵਿੱਚ ਪਦਮ ਭੂਸ਼ਣ ਅਤੇ 2014 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ।
Haseena maan jaegee (1 ਜਨਵਰੀ 1968)
ਫਿਲਮ 'ਹਸੀਨਾ ਮਾਨ ਜਾਏਗੀ' 'ਚ ਸ਼ਸ਼ੀ ਕਪੂਰ ਨੇ ਦੋਹਰੀ ਭੂਮਿਕਾ ਨਿਭਾਈ ਸੀ। ਬਬੀਤਾ ਸ਼ਸ਼ੀ ਕਪੂਰ ਦੇ ਉਲਟ ਸੀ। ਪ੍ਰਕਾਸ਼ ਮਹਿਰਾ ਦੁਆਰਾ ਨਿਰਦੇਸ਼ਤ ਇਸ ਫਿਲਮ ਦੇ ਸਾਰੇ ਗੀਤ ਹਿੱਟ ਹੋਏ ਸਨ। ਖਾਸ ਕਰਕੇ ਮੁਹੰਮਦ. ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਫਿਲਮਾਇਆ ਗਿਆ ਗੀਤ 'ਬੇਖੁਦੀ ਮੈਂ ਸਨਮ, ਉਠ ਗਏ ਜੋ ਕਦਮ' ਕਾਫੀ ਮਸ਼ਹੂਰ ਹੋਇਆ ਸੀ। ਜੋ ਅੱਜ ਵੀ ਲੋਕਾਂ ਦੇ ਬੁੱਲਾਂ 'ਤੇ ਹੈ। ਬਾਅਦ 'ਚ ਡੇਵਿਡ ਧਵਨ ਨੇ ਵੀ ਇਸੇ ਟਾਈਟਲ 'ਤੇ ਫਿਲਮ ਬਣਾਈ।
ਹਿੱਟ ਫਿਲਮਾਂ -Jab Jab Phool Khile
ਸੂਰਜ ਪ੍ਰਕਾਸ਼ ਦੁਆਰਾ ਨਿਰਦੇਸ਼ਿਤ ਫਿਲਮ 'ਜਬ ਜਬ ਫੂਲ ਖਿਲੇ' ਵਿੱਚ ਸ਼ਸ਼ੀ ਕਪੂਰ ਅਤੇ ਨੰਦਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਵਿੱਚ ਇੱਕ ਅਮੀਰ ਕੁੜੀ ਨੂੰ ਇੱਕ ਗਰੀਬ ਮੁੰਡੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਕੁੜੀ ਦੇ ਪਿਤਾ ਨੂੰ ਉਹਨਾਂ ਦਾ ਪਿਆਰ ਮਨਜ਼ੂਰ ਨਹੀਂ ਹੁੰਦਾ। ਇਸ ਫਿਲਮ ਵਿੱਚ ਸ਼ਸ਼ੀ ਕਪੂਰ ਨੇ ਰਾਜ ਕੁਮਾਰ ਦੀ ਭੂਮਿਕਾ ਨਿਭਾਈ ਸੀ ਅਤੇ ਨੰਦਾ ਨੇ ਰੀਟਾ ਖੰਨਾ ਦਾ ਕਿਰਦਾਰ ਨਿਭਾਇਆ ਸੀ।
Kanyadaan ਕੰਨਿਆਦਾਨ (9 ਅਗਸਤ 1968)
ਫਿਲਮ 'ਕੰਨਿਆਦਾਨ' ਮੋਹਨ ਸਹਿਗਲ ਦੁਆਰਾ ਨਿਰਦੇਸ਼ਿਤ ਇੱਕ ਸਮਾਜਿਕ ਰੋਮਾਂਟਿਕ ਡਰਾਮਾ ਫਿਲਮ ਸੀ। ਫਿਲਮ ਦੀ ਕਹਾਣੀ ਬਾਲ ਵਿਆਹ ਦੇ ਸਮਾਜਿਕ ਮੁੱਦੇ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਚਪਨ ਵਿੱਚ ਕੀਤਾ ਗਿਆ ਵਿਆਹ ਅਸਲ ਵਿਆਹ ਨਹੀਂ ਹੁੰਦਾ। ਅਤੇ, ਅਸਲੀ ਕੰਨਿਆਦਾਨ ਉਦੋਂ ਹੁੰਦਾ ਹੈ ਜਦੋਂ ਮਾਤਾ-ਪਿਤਾ ਧੀ ਲਈ ਬਾਲਗ ਹੋਣ ਤੋਂ ਬਾਅਦ ਉਸਦੀ ਸਹਿਮਤੀ ਨਾਲ ਇੱਕ ਲਾੜਾ ਚੁਣਦੇ ਹਨ। ਇਸ ਫਿਲਮ ਵਿੱਚ ਸ਼ਸ਼ੀ ਕਪੂਰ ਨੇ ਅਮਰ ਦੀ ਭੂਮਿਕਾ ਨਿਭਾਈ ਸੀ ਅਤੇ ਆਸ਼ਾ ਪਾਰੇਖ ਨੇ ਰੇਖਾ ਦੀ ਭੂਮਿਕਾ ਨਿਭਾਈ ਸੀ।