Shatrughan Sinha Health Update: ਸੋਨਾਕਸ਼ੀ ਦੇ ਵਿਆਹ ਤੋਂ ਬਾਅਦ ਪਿਤਾ ਦੀ ਵਿਗੜੀ ਤਬੀਅਤ! ਜਾਣੋ ਕਿਉਂ ਹੋਏ ਹਸਪਤਾਲ `ਚ ਦਾਖਲ

ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਦੀ ਹਾਲਤ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪ੍ਰਸ਼ੰਸਕਾਂ ਨੂੰ ਪਤਾ ਹੈ ਕਿ ਅਭਿਨੇਤਾ ਫਿਲਹਾਲ ਹਸਪਤਾਲ `ਚ ਦਾਖਲ ਹਨ ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਉਨ੍ਹਾਂ ਦੀ ਸਰਜਰੀ ਹੋਈ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ `ਚ ਹਨ।

रिया बावा Jul 01, 2024, 12:16 PM IST
1/6

ਸ਼ਤਰੂਘਨ ਸਿਨਹਾ

ਸੋਨਾਕਸ਼ੀ ਸਿਨਹਾ ਦੇ ਵਿਆਹ ਨੂੰ ਕੁਝ ਹੀ ਦਿਨ ਹੋਏ ਸਨ ਕਿ ਅਦਾਕਾਰਾ ਦੇ ਪਿਤਾ ਸ਼ਤਰੂਘਨ ਸਿਨਹਾ ਦੀ ਸਿਹਤ ਅਚਾਨਕ ਵਿਗੜ ਗਈ। ਹੁਣ ਉਹ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਦਾਖਲ ਹਨ। 

2/6

ਫੈਨਸ ਦੇ ਰੀਐਕਸ਼ਨ

ਸ਼ਤਰੂਘਨ ਸਿਨਹਾ ਨੂੰ ਲੈ ਕੇ ਪ੍ਰਸ਼ੰਸਕ ਵੀ ਚਿੰਤਤ ਹਨ। ਅਭਿਨੇਤਾ ਦੀ ਹਾਲਤ ਅਚਾਨਕ ਅਜਿਹੀ ਕਿਵੇਂ ਹੋ ਗਈ ਕਿ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ? ਅਜਿਹੇ ਕਈ ਸਵਾਲ ਹੁਣ ਪ੍ਰਸ਼ੰਸਕਾਂ ਦੇ ਦਿਮਾਗ 'ਚ ਘੁੰਮ ਰਹੇ ਹਨ। ਅਜਿਹੇ 'ਚ ਹੁਣ ਅਦਾਕਾਰ ਦੇ ਪ੍ਰਸ਼ੰਸਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ।

3/6

ਸ਼ਤਰੂਘਨ ਸਿਨਹਾ ਨੂੰ ਹਸਪਤਾਲ ਚ ਕਿਉਂ ਦਾਖਲ ਕੀਤਾ ਗਿਆ

ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਦੇ ਵਿਆਹ ਤੋਂ ਦੋ ਦਿਨ ਬਾਅਦ ਸ਼ਤਰੂਘਨ ਸਿਨਹਾ ਘਰ ਦੇ ਡਾਇਨਿੰਗ ਰੂਮ 'ਚ ਫਿਸਲ ਗਏ, ਜਿਸ ਕਾਰਨ ਉਨ੍ਹਾਂ ਦੀਆਂ ਪਸਲੀਆਂ ਤੇ ਸੱਟ ਲੱਗ ਗਈ ਸੀ। 

4/6

ਸ਼ਤਰੂਘਨ ਸਿਨਹਾ ਦੀ ਹੋਈ ਸਰਜਰੀ

ਹੁਣ ਸ਼ਤਰੂਘਨ ਸਿਨਹਾ ਦੀ ਹੈਲਥ ਅਪਡੇਟ ਮਿਲੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਸ਼ਤਰੂਘਨ ਸਿਨਹਾ ਦੀ ਸਰਜਰੀ ਹੋਈ ਹੈ। ਉਨ੍ਹਾਂ ਦਾ ਇੱਕ ਛੋਟਾ ਜਿਹਾ ਆਪਰੇਸ਼ਨ ਹੋਇਆ ਹੈ ਪਰ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਸਰਜਰੀ ਕਿਉਂ  ਕੀਤੀ ਗਈ ਹੈ। ਅਭਿਨੇਤਾ ਦੇ ਪਰਿਵਾਰ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

5/6

ਸ਼ਤਰੂਘਨ ਸਿਨਹਾ ਨੂੰ ਹਸਪਤਾਲ ਤੋਂ ਛੁੱਟੀ ਕਦੋਂ ਮਿਲੇਗੀ?

ਇਸ ਤੋਂ ਇਲਾਵਾ ਸ਼ਤਰੂਘਨ ਸਿਨਹਾ ਬਾਰੇ ਇਕ ਹੋਰ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਕਦੋਂ ਮਿਲੇਗੀ? ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਮਿਲੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਸ਼ਤਰੂਘਨ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। 

6/6

ਡਾਕਟਰਾਂ ਦੀ ਨਿਗਰਾਨੀ ਚ ਸ਼ਤਰੂਘਨ

ਫਿਲਹਾਲ ਸ਼ਤਰੂਘਨ ਸਿਨਹਾ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਫੈਨਸ ਉਨ੍ਹਾਂ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ। 

ZEENEWS TRENDING STORIES

By continuing to use the site, you agree to the use of cookies. You can find out more by Tapping this link