PM Narendra Modi News: ਪੀਐਮ ਮੋਦੀ ਨੇ ਆਸਕਰ ਜੇਤੂ `ਦਿ ਐਲੀਫੈਂਟ ਵਿਸਪਰਜ਼` ਫਿਲਮ ਦੀ ਟੀਮ ਨਾਲ ਮੁਲਾਕਾਤ ਦੌਰਾਨ ਕਹੀ ਵੱਡੀ ਗੱਲ
PM Narendra Modi News: ਆਸਕਰ ਐਵਾਰਡ ਜੇਤੂ ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ `ਦਿ ਐਲੀਫੈਂਟ ਵਿਸਪਰਜ਼` ਦੀ ਟੀਮ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਫਿਲਮ ਦੀ ਕਾਫੀ ਸ਼ਲਾਘਾ ਕੀਤੀ।
PM Narendra Modi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਸਕਰ ਐਵਾਰਡ ਜੇਤੂ ਤਾਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ 'ਦਿ ਐਲੀਫੈਂਟ ਵਿਸਪਰਜ਼' ਦੀ ਨਿਰਮਾਤਾ ਗੁਨੀਤ ਮੋਂਗਾ ਤੇ ਨਿਰਦੇਸ਼ਕ ਕਾਰਤਿਕੀ ਗੋਂਸਾਲਵੇਜ਼ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦਸਤਾਵੇਜ਼ੀ ਫਿਲਮ ਨੂੰ ਲੈ ਕੇ ਟੀਮ ਨਾਲ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਉਨ੍ਹਾਂ ਨੇ ਫਿਲਮ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ 'ਦਿ ਐਲੀਫੈਂਟ ਵਿਸਪਰਰਜ਼' ਨੇ ਸਿਨੇਮਾ ਦੀ ਨਬਜ਼ ਪਛਾਨਣ ਤੇ ਸਫਲਤਾ ਨੇ ਆਲਮੀ ਪੱਧਰ ਉਤੇ ਧਿਆਨ ਖਿੱਚਿਆ ਹੈ। ਉਨ੍ਹਾਂ ਨੇ ਲਿਖਿਆ ਅੱਜ ਫਿਲਮ ਨਾਲ ਜੁੜੀ ਸ਼ਾਨਦਾਰ ਟੀਮ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਹੈ। ਇਸ ਟੀਮ ਨੇ ਪੂਰੇ ਵਿਸ਼ਵ ਵਿੱਚ ਦੇਸ਼ ਦੇ ਨਾਮ ਰੁਸ਼ਨਾਇਆ ਹੈ। ਉਨ੍ਹਾਂ ਨੇ ਭਾਰਤ ਨੂੰ ਗੌਰਵਮਈ ਮਹਿਸੂਸ ਕਰਵਾਇਆ ਹੈ।
ਕਾਬਿਲੇਗੌਰ ਹੈ ਕਿ ਤਮਿਲ ਭਾਸ਼ਾ ਦੀ ਦਸਤਾਵੇਜ਼ੀ ਫਿਲਮ 'ਦਿ ਐਲੀਫੈਂਟ ਵਿਸਪਰਜ਼' ਨੇ 'ਡਾਕੂਮੈਂਟਰੀ ਸ਼ਾਰਟ ਸਬਜੈਕਟ' ਸ਼੍ਰੇਣੀ ਵਿੱਚ ਭਾਰਤ ਲਈ ਪਹਿਲਾ ਆਸਕਰ ਜਿੱਤਿਆ ਸੀ। ਕਾਰਤਿਕੀ ਗੋਂਸਾਲਵੇਜ਼ ਦੁਆਰਾ ਨਿਰਦੇਸ਼ਤ, ਓਟੀਟੀ ਪਲੇਟਫਾਰਮ 'ਨੈਟਫਲਿਕਸ' ਦੀ ਦਸਤਾਵੇਜ਼ੀ ਨੇ ਇਸ ਸ਼੍ਰੇਣੀ ਵਿੱਚ 'ਹਾਲਆਊਟ', 'ਹਾਊ ਡੂ ਯੂ ਮੇਜ਼ਰ ਅ ਈਅਰ?', 'ਦਿ ਮਾਰਥਾ ਮਿਸ਼ੇਲ ਇਫੈਕਟ' ਅਤੇ 'ਸਟ੍ਰੇਂਜਰ ਐਟ ਦ ਗੇਟ' ਨੂੰ ਮਾਤ ਦਿੱਤੀ ਸੀ। ਕਾਰਤਿਕੀ ਗੋਂਸਾਲਵੇਜ਼ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਇਸ ਨੂੰ ਆਪਣੀ "ਮਾਤ ਭੂਮੀ ਭਾਰਤ" ਨੂੰ ਸਮਰਪਿਤ ਕੀਤਾ ਸੀ।
ਕਾਬਿਲੇਗੌਰ ਹੈ ਕਿ 'ਦਿ ਐਲੀਫੈਂਟ ਵਿਸਪਰਜ਼' ਦੀ ਨਿਰਦੇਸ਼ਕ ਕਾਰਤਿਕੀ ਗੋਂਸਾਲਵੇਜ਼ ਇੱਕ ਸੋਸ਼ਲ ਡਾਕੂਮੈਂਟਰੀ ਫੋਟੋਗ੍ਰਾਫਰ ਅਤੇ ਫਿਲਮ ਨਿਰਮਾਤਾ ਹੈ। ਗੁਨੀਤ ਦੀ ਇਹ ਦੂਜੀ ਫਿਲਮ ਹੈ, ਜਿਸ ਨੂੰ ਆਸਕਰ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਸਦੀ ਫਿਲਮ ਪੀਰੀਅਡ ਐਂਡ ਆਫ ਸੇਂਟੈਂਸ ਨੂੰ 2019 ਵਿੱਚ ਸਰਵੋਤਮ ਡਾਕੂਮੈਂਟਰੀ ਲਘੂ ਫਿਲਮ ਦੀ ਸ਼੍ਰੇਣੀ ਵਿੱਚ ਆਸਕਰ ਐਵਾਰਡ ਮਿਲਿਆ ਸੀ। ਇਹ 8 ਦਸੰਬਰ 2022 ਨੂੰ ਜਾਰੀ ਕੀਤਾ ਗਿਆ ਸੀ। ਇਹ 39 ਮਿੰਟ ਦੀ ਭਾਰਤੀ-ਅਮਰੀਕੀ ਦਸਤਾਵੇਜ਼ੀ ਫਿਲਮ ਇੱਕ ਜੋੜੇ ਅਤੇ ਉਨ੍ਹਾਂ ਦੇ ਬੱਚੇ ਹਾਥੀ ਦੀ ਬੰਧਨ ਦੀ ਕਹਾਣੀ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ।
ਇਹ ਵੀ ਪੜ੍ਹੋ : Air India ਦੀ ਫਲਾਈਟ ਨੇ ਸਮੇਂ ਤੋਂ 12 ਘੰਟੇ ਪਹਿਲਾਂ ਭਰੀ ਉਡਾਣ ! 20 ਯਾਤਰੀ ਹਵਾਈ ਅੱਡੇ 'ਤੇ ਰਹਿ ਗਏ
ਇਹ ਫਿਲਮ ਇੱਕ ਦੱਖਣੀ ਭਾਰਤੀ ਜੋੜੇ ਬੋਮਨ ਅਤੇ ਬੇਲੀ ਦੀ ਕਹਾਣੀ ਹੈ, ਜੋ ਇੱਕ ਛੋਟੇ ਅਨਾਥ ਹਾਥੀ ਨੂੰ ਘਰ ਲਿਆਉਂਦੇ ਹਨ ਅਤੇ ਉਸਦਾ ਨਾਮ ਰਘੂ ਰੱਖਦੇ ਹਨ। ਉਹ ਆਪਣੇ ਪਰਿਵਾਰ ਵਾਂਗ ਉਸ ਹਾਥੀ ਦੀ ਦੇਖਭਾਲ ਕਰਦਾ ਹੈ। 'ਦਿ ਐਲੀਫੈਂਟ ਵਿਸਪਰਜ਼' ਦੀ ਇਸ ਡਾਕੂਮੈਂਟਰੀ ਵਿੱਚ ਮਨੁੱਖ ਅਤੇ ਜਾਨਵਰ ਵਿਚਕਾਰ ਪਿਆਰ ਅਤੇ ਬੰਧਨ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।
ਇਹ ਵੀ ਪੜ੍ਹੋ : Salman Khan Threat News: ਗੈਂਗਸਟਰ ਗੋਲਡੀ ਬਰਾੜ ਨੇ ਸਲਮਾਨ ਖਾਨ ਨੂੰ ਭੇਜੀ ਧਮਕੀ ਭਰੀ ਈ-ਮੇਲ: ਮੁੰਬਈ ਪੁਲਿਸ