Jassie Gill Blessed With A Baby Boy News: ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ (Jassie Gill)  ਇੰਨੀਂ ਦਿਨੀਂ ਆਪਣੇ ਇੱਕ ਗੀਤ ਨੂੰ ਲੈ ਚਰਚਾ ਵਿੱਚ ਹਨ। ਇਸ ਵਿਚਾਲੇ ਹਾਲ ਹੀ ਵਿੱਚ ਜੱਸੀ ਗਿੱਲ ਨੇ ਹੁਣ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ। ਦੱਸ ਦੇਈਏਕਿ ਅਦਾਕਾਰ-ਗਾਇਕ ਨੇ ਇੱਕ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਉਹ ਇੱਕ ਲੜਕੇ ਦੇ ਪਿਤਾ ਬਣ ਗਏ ਹਨ। ਇਸ ਦੌਰਾਨ ਹਰ ਕੋਈ ਉਹਨਾਂ ਨੂੰ ਇਸ ਪੋਸਟ ਉੱਤੇ ਵਧਾਈ ਦੇ ਰਿਹਾ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਇਸ ਪੋਸਟ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਦ ਬੇਟੇ ਦੇ ਜਨਮ ਹੋਏ ਨੂੰ ਪੂਰੇ ਤਿੰਨ ਮਹੀਨੇ ਹੋ ਗਏ ਹਨ। ਦੱਸ ਦਈਏ ਕਿ ਬੀਤੇ ਸਮੇਂ ਪਹਿਲਾਂ ਜੱਸੀ ਗਿੱਲ ਦੇ ਘਰ 10 ਮਾਰਚ ਨੂੰ ਬੇਟੇ ਜੈਜ਼ਵਿਨ ਸਿੰਘ ਗਿੱਲ ਨੇ ਜਨਮ ਲਿਆ ਸੀ। ਹੁਣ 3 ਮਹੀਨੇ ਬਾਅਦ ਜੱਸੀ ਗਿੱਲ (Jassie Gill Blessed With A Baby Boy) ਨੇ ਬੇਟੇ ਦਾ ਚਿਹਰਾ ਸਭ ਇੱਕ ਵੀਡੀਓ ਰਾਹੀਂ ਸ਼ੇਅਰ ਕਰ ਦਿਖਾਇਆ ਹੈ। 


ਇਹ ਵੀ ਪੜ੍ਹੋ: Sidhu Moose Wala Birth Anniversary: ਬੇਟੇ ਦੇ ਜਨਮ ਦਿਨ 'ਤੇ ਕੇਕ ਕੱਟ ਭਾਵੁਕ ਹੋਏ ਸਿੱਧੂ ਦੇ ਮਾਪੇ, ਵੇਖੋ ਤਸਵੀਰਾਂ

Jassie Gill  Blessed With A Baby Boy video ---ਵੇਖੋ ਵੀਡੀਓ 



ਜੇਕਰ ਵੀਡੀਓ ਦੀ ਗੱਲ ਕਰੀਏ ਤਾਂ ਇਸ ਵੀਡੀਓ ਵਿੱਚ ਜੱਸੀ ਗਿੱਲ ਆਪਣੇ ਨਵਜੰਮੇ ਪੁੱਤਰ ਅਤੇ ਧੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਦਾ ਦਿਲ ਖੁਸ਼ ਹੋ ਗਿਆ ਹੈ। ਵੀਡੀਓ 'ਚ ਜੈਜ਼ਵਿਨ ਆਪਣੀ ਵੱਡੀ ਭੈਣ ਰੂਜਸ ਕੌਰ ਗਿੱਲ ਦੀ ਗੋਦੀ 'ਚ ਨਜ਼ਰ ਆ ਰਿਹਾ ਹੈ। ਇਹ ਵੀਡੀਓ ਮਿੰਟਾਂ 'ਚ ਹੀ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਿਆ। 


ਫੈਨਜ਼ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਜੱਸੀ ਗਿੱਲ ਨੂੰ ਖੂਬ ਵਧਾਈਆਂ ਦੇ ਰਹੇ ਹਨ। ਇਸ ਪਿਆਰੀ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਤੁਹਾਨੂੰ ਆਪਣੇ ਨੰਨ੍ਹੇ ਸ਼ਹਿਜ਼ਾਦੇ ਜੈਜ਼ਵਿਨ ਗਿੱਲ ਨਾਲ ਮਿਲਵਾ ਰਿਹਾ ਹਾਂ। ਤੂੰ ਅੱਜ ਤੋਂ ਠੀਕ 90 ਦਿਨਾਂ ਪਹਿਲਾਂ ਦੁਨੀਆ 'ਚ ਆਇਆਂ ਸੀ। ਤੂੰ ਸਾਡੀ ਛੋਟੀ ਜਿਹੀ ਅਸੀਸ ਹੈਂ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, 3 ਮਹੀਨੇ ਮੁਬਾਰਕ ਮੇਰੇ ਬੇਟੇ।'