ਪੰਜਾਬ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦਾ ਕੋਰੋਨਾ ਟੈਸਟ ਪੋਜ਼ੀਟਿਵ
ਸੋਸ਼ਲ ਮੀਡੀਆਂ `ਤੇ ਆਪਣੇ ਫੈਨਸ ਨੂੰ ਦਿੱਤਾ ਜਾਣਕਾਰੀ
ਬਜ਼ਮ ਵਰਮਾ/ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਦੇ ਜ਼ਰੀਏ ਫੈਨਸ ਨੂੰ ਇਹ ਜਾਣਕਾਰੀ ਦਿੱਤੀ ਹੈ
ਗਾਇਕ ਕੁਲਵਿੰਦਰ ਬਿੱਲਾ ਨੇ ਸੋਸ਼ਲ ਮੀਡੀਆਂ 'ਤੇ ਪੋਸਟ ਵਿੱਚ ਲਿਖਿਆ ਮੇਰਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ ਮੈਂ ਘਰ ਵਿੱਚ ਕੁਆਰੰਟੀਨ ਹਾਂ,ਮੇਰੇ ਘਰ ਦੇ ਹੋਰ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਹੋਇਆ ਹੈ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ,ਮੇਰੀ ਤਬੀਅਤ ਠੀਕ ਹੈ,ਚਿੰਤਾ ਦੀ ਜ਼ਰੂਰਤ ਨਹੀਂ,ਮੈਂ ਉਮੀਦ ਕਰਦਾ ਹਾਂ ਕਿ ਮੇਰੇ ਤੋਂ ਕੋਈ ਵੀ ਅਫੈਕਟਿਵ ਨਹੀਂ ਹੋਇਆ ਹੋਵੇਗਾ,ਮੇਰਾ ਸਭ ਨੂੰ ਪਿਆਰ