Parineeti Chopra-Raghav Chadha Wedding:  ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਅਦਾਕਾਰਾ ਪਰਿਨੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਰਾਜਸਥਾਨ ਦੇ ਉਦੈਪੁਰ ਵਿੱਚ ਦੋਵਾਂ ਦੇ ਵਿਆਹ ਦੀ ਰਸਮਾਂ ਸੰਪੰਨ ਹੋਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਮਨੋਰੰਜਨ ਜਗਤ ਅਤੇ ਸਿਆਸੀ ਆਗੂ ਪੁੱਜੇ ਹੋਏ ਸਨ। ਲਾੜੇ ਰਾਘਵ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਸੀ ਅਤੇ ਲਾੜੀ ਪਰਿਣੀਤੀ ਨੇ ਵੀ ਉਸੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : India vs Australia: ਭਾਰਤ ਨੇ ਆਸਟ੍ਰੇਲੀਆ ਅੱਗੇ ਰੱਖਿਆ 400 ਦੌੜਾਂ ਦਾ ਵਿਸ਼ਾਲ ਟੀਚਾ


ਰਾਘਵ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਬਾਰਾਤ ਦੌਰਾਨ ਖੂਬ ਡਾਂਸ ਕੀਤਾ। ਜੋੜੇ ਨੇ ਆਪਣੇ ਪਰਿਵਾਰ ਅਤੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ ਵਿਆਹ ਕਰਵਾਇਆ ਅਤੇ ਉਦੈਪੁਰ ਦਾ ਹੋਟਲ ਲੀਲਾ ਅਤੇ ਤਾਜ ਪੈਲੇਸ ਇਸ ਸ਼ਾਨਦਾਰ ਵਿਆਹ ਦੇ ਗਵਾਹ ਬਣਿਆ।  ਵਰਮਾਲਾ ਸ਼ਾਮ 4 ਵਜੇ ਹੋਟਲ ਲੀਲਾ ਪੈਲੇਸ ਵਿਖੇ ਹੋਈ। ਇਸ ਤੋਂ ਬਾਅਦ ਰਾਘਵ ਵਿੰਟੇਜ ਕਾਰ 'ਚ ਮੰਡਪ ਉਤੇ ਪਹੁੰਚੇ ਅਤੇ ਪਰਿਣੀਤੀ ਨਾਲ ਫੇਰੇ ਲਏ।



ਦੱਸਿਆ ਜਾ ਰਿਹਾ ਹੈ ਕਿ ਇਸ ਕਾਰ 'ਚ ਬੈਠ ਕੇ ਰਾਘਵ ਆਪਣੀ ਨਵੀਂ ਦੁਲਹਨ ਪਰੀ ਨਾਲ ਰਵਾਨਾ ਹੋ ਗਏ ਹਨ। ਹਾਲਾਂਕਿ ਨਵਾਂ ਜੋੜਾ ਭਲਕੇ 25 ਸਤੰਬਰ ਨੂੰ ਦਿੱਲੀ ਲਈ ਰਵਾਨਾ ਹੋਵੇਗਾ। ਇਸ ਤੋਂ ਪਹਿਲਾਂ ਐਤਵਾਰ ਦੁਪਹਿਰ ਕਰੀਬ 1 ਵਜੇ ਰਾਘਵ ਦੀ ਸਹਿਰਾਬੰਦੀ ਦੀ ਰਸਮ ਹੋਈ। ਰਾਘਵ ਚੱਢਾ ਲਾੜੇ ਦੇ ਰੂਪ ਵਿੱਚ ਸਜ ਕੇ 18 ਕਿਸ਼ਤੀਆਂ ਵਿੱਚ ਬਾਰਾਤ ਦੇ ਨਾਲ 3 ਵਜੇ ਤਾਜ ਲੇਕ ਪੈਲੇਸ ਤੋਂ ਨਿਕਲੇ ਤੇ ਕੁਝ ਸਮੇਂ ਵਿੱਚ ਲੀਲਾ ਪੈਲੇਸ ਪਹੁੰਚ ਗਏ। ਦੋਵਾਂ ਦਾ ਵਿਆਹ ਸ਼ਾਮ 4 ਵਜੇ ਹੋਟਲ ਲੀਲਾ ਪੈਲੇਸ 'ਚ ਹੋਇਆ। ਇਸ ਦੌਰਾਨ ਲਾੜੇ ਰਾਘਵ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਸੀ ਅਤੇ ਦੁਲਹਨ ਪਰਿਣੀਤੀ ਨੇ ਵੀ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਕਰੀਬ ਸਾਢੇ ਛੇ ਵਜੇ ਪਰੀ ਅਤੇ ਰਾਘਵ ਨੇ ਸੱਤ ਫੇਰੇ ਲਏ। ਇਸ ਤੋਂ ਬਾਅਦ ਦੋਵੇਂ ਪਤੀ-ਪਤਨੀ ਬਣ ਗਏ।


ਇਸ ਮੌਕੇ ਕਈ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ। ਖੇਡ ਜਗਤ ਤੋਂ ਸਾਨੀਆ ਮਿਰਜ਼ਾ ਵਿਸ਼ੇਸ਼ ਤੌਰ ਉਤੇ ਪੁੱਜੀ ਹੋਈ ਸੀ। 


ਇਹ ਵੀ ਪੜ੍ਹੋ : Asian Games 2023 Updates: ਭਾਰਤ ਨੇ ਏਸ਼ੀਆਈ ਖੇਡਾਂ 'ਚ ਕੀਤੀ ਸ਼ਾਨਦਾਰ ਸ਼ੁਰੂਆਤ, ਜਿੱਤੇ 5 ਤਗਮੇ