Sidhu Moose Wala Death Anniversary: ਮੂਸੇਵਾਲਿਆ ਤੈਨੂ ਅਖੀਆਂ ਉਡੀਕ ਦੀਆਂ.... ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਇਹ ਕੱਵਾਲੀ ਸਿੱਧੂ ਮੂਸੇਵਾਲਾ ਨੂੰ ਉਸ ਦੀ ਬਰਸੀ 'ਤੇ ਸਮਰਪਿਤ ਕੀਤੀ। ਇਹ ਕੱਵਾਲੀ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਪੇਸ਼ ਕੀਤੀ ਸੀ।


COMMERCIAL BREAK
SCROLL TO CONTINUE READING

ਅੱਜ ਮੂਸੇਵਾਲਾ ਦੀ ਬਰਸੀ ਹੈ ਤੇ ਪੂਰੀ ਦੁਨੀਆ ਦੇ ਨਾਲ-ਨਾਲ ਪਾਕਿਸਤਾਨ ਦੇ ਕਲਾਕਾਰ ਅਤੇ ਲੋਕ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਰਾਹਤ ਫਤਿਹ ਅਲੀ ਖ਼ਾਨ ਇਸ ਸਮੇਂ ਅਮਰੀਕਾ ਦੇ ਦੌਰੇ 'ਤੇ ਹਨ ਤੇ ਹਾਲ ਹੀ 'ਚ ਉਨ੍ਹਾਂ ਨੇ ਲਾਸ ਏਂਜਲਸ 'ਚ ਕੱਵਾਲੀ ਪੇਸ਼ ਕੀਤੀ ਹੈ। ਕੱਵਾਲੀ ਪੇਸ਼ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੂਸੇਵਾਲਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇਸ ਕੱਵਾਲੀ ਨੂੰ ਉਨ੍ਹਾਂ ਦੀ ਬਰਸੀ ਨੂੰ ਸਮਰਪਿਤ ਕਰ ਰਹੇ ਹਨ।


ਰਾਹਤ ਫਤਿਹ ਅਲੀ ਖਾਨ ਬੀਤੀ ਰਾਤ ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਕੱਵਾਲੀ ਸੰਗੀਤ ਸਮਾਰੋਹ ਵਿੱਚ ਲਾਈਵ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਹਜ਼ਾਰਾਂ ਦੀ ਭੀੜ ਉੱਥੇ ਮੌਜੂਦ ਸੀ। ਇਸੇ ਲਈ ਰਾਹਤ ਫਤਿਹ ਅਲੀ ਖਾਨ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ। ਉਸ ਨੇ ਕਿਹਾ, "ਮੈਂ ਹੁਣ ਜੋ ਕੱਵਾਲੀ ਪੇਸ਼ ਕਰਨ ਜਾ ਰਿਹਾ ਹਾਂ, ਮੈਂ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਕਰਨਾ ਚਾਹਾਂਗਾ।"


ਇਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਨਾਮ ਲੈਂਦਿਆਂ ਮਸ਼ਹੂਰ ਗੀਤ 'ਅੱਖੀਆਂ ਉਡੀਕ ਦੀਆਂ' ਗਾਇਆ, 'ਸਿੱਧੂ ਮੂਸੇਵਾਲਾ ਤੈਨੂੰ ਅੱਖੀਆਂ ਉਡੀਕ ਦੀਆਂ'। ਇਸ ਤੋਂ ਬਾਅਦ ਭੀੜ ਤਾੜੀਆਂ ਨਾਲ ਗੂੰਜ ਉੱਠੀ। ਹੁਣ ਰਾਹਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਸ ਤੋਂ ਇਲਾਵਾ ਅੱਜ ਗੁਜਰਾਂਵਾਲਾ ਵਿਖੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ : Punjab News: ਆਬਕਾਰੀ ਵਿਭਾਗ ਦਾ ਵੱਡਾ ਐਕਸ਼ਨ- ਬਾਰਾਂ ਤੇ ਰੈਸਟੋਰੈਂਟਾਂ ਦੀ ਕੀਤੀ ਚੈਕਿੰਗ, ਛਾਪੇਮਾਰੀ ਦੌਰਾਨ ਮਿਲੇ 20 ਹੁੱਕੇ


ਇਸ ਲਈ ਗੁਜਰਾਂਵਾਲਾ ਵਿੱਚ ਫਲੈਕਸ ਲਗਾਏ ਗਏ ਹਨ। ਜਿਸ 'ਤੇ ਸਪੱਸ਼ਟ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਲੰਗਰ ਵੀ ਵਰਤਾਇਆ ਜਾਵੇਗਾ। ਹਾਲਾਂਕਿ ਪਾਕਿਸਤਾਨ ਇਸ ਸਮੇਂ ਭੋਜਨ ਦੀ ਕਮੀ ਤੋਂ ਗੁਜ਼ਰ ਰਿਹਾ ਹੈ ਤੇ ਅਜਿਹੀ ਸਥਿਤੀ 'ਚ ਲੰਗਰ ਦਾ ਐਲਾਨ ਕਰਨਾ ਖੁਦ ਪਾਕਿਸਤਾਨ ਦੇ ਲੋਕਾਂ 'ਚ ਮੂਸੇਵਾਲਾ ਦੇ ਪਿਆਰ ਨੂੰ ਉਜਾਗਰ ਕਰਦਾ ਹੈ।


ਇਹ ਵੀ ਪੜ੍ਹੋ : ਕੈਨੇਡਾ 'ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ