Rapper Badshah News: ਗਾਇਕ ਤੇ ਰੈਪਰ ਬਾਦਸ਼ਾਹ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਪਰ ਇਸ ਦਰਮਿਆਨ ਉਨ੍ਹਾਂ ਵੱਲੋਂ ਦੂਜਾ ਵਿਆਹ ਕਰਵਾਉਣ ਦੀਆਂ ਖਬਰਾਂ ਦਾ ਦੌਰ ਸਰਗਰਮ ਹੋ ਗਿਆ। ਹੁਣ ਬਾਦਸ਼ਾਹ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ ਅਤੇ ਬਾਦਸ਼ਾਹ ਨੇ ਖੁਦ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਕਿੰਨੀ ਸੱਚਾਈ ਹੈ।


COMMERCIAL BREAK
SCROLL TO CONTINUE READING

ਬਾਦਸ਼ਾਹ ਨੇ ਐਤਵਾਰ ਨੂੰ (2 ਅਪ੍ਰੈਲ) ਆਪਣੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਲਿਖਿਆ ਕਿ ਵਿਆਹ ਨੂੰ ਲੈ ਕੇ ਚੱਲ ਰਹੀਆਂ ਖਬਰਾਂ ਸਿਰਫ ਅਫਵਾਹ ਹਨ। ਉਨ੍ਹਾਂ ਲਿਖਿਆ, 'ਪਿਆਰੇ ਮੀਡੀਆ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਪਰ ਇਹ ਬਹੁਤ ਬਚਕਾਨਾ ਹਰਕਤ ਹੈ। ਮੈਂ ਵਿਆਹ ਨਹੀਂ ਕਰਨ ਜਾ ਰਿਹਾ। ਜੋ ਵੀ ਤੁਹਾਨੂੰ ਇਹ ਖਬਰ ਦੇ ਰਿਹਾ ਹੈ ਉਸ ਨੂੰ ਬਿਹਤਰ ਮਸਾਲਾ ਲੱਭਣ ਦੀ ਲੋੜ ਹੈ।' ਉਨ੍ਹਾਂ ਨੇ ਵਿਆਹ ਦੀਆਂ ਖਬਰਾਂ ਦਾ ਸਿਰੇ ਤੋਂ ਖੰਡਨ ਕੀਤਾ।


ਇਹ ਵੀ ਪੜ੍ਹੋ : Navjot Singh Sidhu News: ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੰਘ ਸਿੱਧੂ


ਰੈਪਰ ਬਾਦਸ਼ਾਹ ਨੇ ਮਿਊਜ਼ਿਕ ਇੰਡਸਟਰੀ 'ਚ ਭਵਿੱਖ ਬਣਾਉਣ ਲਈ ਕਾਫੀ ਮਿਹਨਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਬਾਦਸ਼ਾਹ ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਸੀਰੀਅਸ ਰਿਲੇਸ਼ਨ 'ਚ ਸਨ ਪਰ ਉਨ੍ਹਾਂ ਦੀ ਪ੍ਰੇਮਿਕਾ ਨੇ ਉਨ੍ਹਾਂ ਨੂੰ ਸਿਰਫ ਇਸ ਲਈ ਛੱਡ ਦਿੱਤਾ ਕਿਉਂਕਿ ਉਹ ਸ਼ੋਅਬਿਜ਼ ਇੰਡਸਟਰੀ ਦਾ ਹਿੱਸਾ ਬਣਨਾ ਚਾਹੁੰਦੇ ਸਨ। ਗਾਇਕ ਨੇ ਪਹਿਲਾਂ ਜੈਸਮੀਨ ਮਸੀਹ ਨਾਲ ਵਿਆਹ ਕਰਵਾਇਆ ਸੀ, ਜਿਸ ਨਾਲ ਉਸਦੀ ਇੱਕ ਧੀ, ਜੈਸਮੀ ਗ੍ਰੇਸ ਮਸੀਹ ਸਿੰਘ ਹੈ, ਜਿਸਦਾ ਜਨਮ 2017 ਵਿੱਚ ਹੋਇਆ ਸੀ। ਹਾਲਾਂਕਿ ਦੋਵੇਂ ਸਾਲ 2020 ਵਿੱਚ ਵੱਖ ਹੋ ਗਏ ਸਨ। ਅੱਜ ਤੱਕ ਉਨ੍ਹਾਂ ਦੇ ਵੱਖ ਹੋਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।


ਇਹ ਵੀ ਪੜ੍ਹੋ : Amritpal Singh latest News: ਪੰਜਾਬ 'ਚ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ BKU ਨੇ ਕੀਤਾ ਵੱਡਾ ਐਲਾਨ! ਕੱਲ੍ਹ ਹੋ ਸਕਦਾ ਹੈ ਇਹ...